ਪ੍ਰਾਚੀਨ ਦੁਰਗਾ ਦੇਵੀ ਮੰਦਰ ’ਚ ਛਿਮਾਹੀ ਮੇਲਾ ਕਰਵਾਇਆ
ਪ੍ਰਾਚੀਨ ਦੁਰਗਾ ਦੇਵੀ ਮੰਦਰ ਵਿਖੇ ਛਿਮਾਹੀ ਮੇਲਾ
Publish Date: Wed, 25 Mar 2026 05:37 PM (IST)
Updated Date: Wed, 25 Mar 2026 05:41 PM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ
ਹੰਡਿਆਇਆ : ਹੰਡਿਆਇਆ ਕਸਬੇ ਦੇ ਖੁੱਡੀ ਰੋਡ ’ਤੇ ਸਥਿਤ ਦੁਰਗਾ ਦੇਵੀ ਮੰਦਿਰ ਵਿਖੇ ਸੋਮਵਾਰ ਨੂੰ ਛਿਮਾਹੀ ਮੇਲਾ ਲਾਇਆ ਗਿਆ। ਜਿੱਥੇ ਵੱਡੀ ਗਿਣਤੀ ’ਚ ਸ਼ਰਧਾਲੂ ਦੇਵੀ ਦੁਰਗਾ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਬਾਬਾ ਸੇਵਾਦਾਰ ਕੇਵਲ ਕ੍ਰਿਸ਼ਨ ਤੇ ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਇਹ ਮੇਲਾ ਨਰਾਤਿਆਂ ਦੇ ਸੱਤਵੇਂ ਦਿਨ ਲਗਾਇਆ ਜਾਂਦਾ ਹੈ ਤੇ ਜ਼ਿਲ੍ਹੇ ਦੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂ ਵੱਡੀ ਗਿਣਤੀ ’ਚ ਹਿੱਸਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਦੂਰੋਂ ਨੇੜਿਓਂ ਸ਼ਰਧਾਲੂ ਇਸ ਮੇਲੇ ’ਚ ਆਸ਼ੀਰਵਾਦ ਲੈਣ ਲਈ ਆਉਂਦੇ ਹਨ। ਇੱਥੇ ਨਵਜੰਮੇ ਬੱਚਿਆਂ ਦੇ ਝੰਡੇ ਵੀ ਸ਼ਰਧਾ ਨਾਲ ਲਹਿਰਾਏ ਜਾਂਦੇ ਹਨ। ਮੇਲੇ ਦੌਰਾਨ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਹਰਿੰਦਰ ਧਾਲੀਵਾਲ ਮੰਦਿਰ 'ਚ ਨਤਮਸਤਕ ਹੋਏ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਹਰਦੇਵ ਸਿੰਘ ਕਾਲਾ ਸਰਪੰਚ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਲਾਡੀ ਸਰਪੰਚ ਜਲੂਰ, ਬਸਾਵਾ ਸਿੰਘ ਭਰੀ ਐਮ ਸੀ, ਸੋਨੀ ਸਿੰਘ ਆਪ ਆਗੂ ਹੰਡਿਆਇਆ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਤੇ ਪ੍ਰਬੰਧਕ ਹਾਜ਼ਰ ਸਨ।