ਭੁਪਿੰਦਰਾ ਗਲੋਬਲ ਸਕੂਲ ਦਾ ਵਿਦਾਇਗੀ ਸਮਾਗਮ ਅਮਿੱਟ ਛਾਪ ਛੱਡ ਗਿਆ
ਅਮਿੱਟ ਛਾਪ ਛੱਡ ਗਿਆ ਭੁਪਿੰਦਰਾ ਗਲੋਬਲ ਸਕੂਲ ਦਾ ਵਿਦਾਇਗੀ ਸਮਾਰੋਹ
Publish Date: Wed, 11 Feb 2026 06:22 PM (IST)
Updated Date: Wed, 11 Feb 2026 06:23 PM (IST)

- ਏਕਮ ਦਾਸ ਮਿਸਟਰ ਤੇ ਹਰਸੁਖਮਨ ਕੌਰ ਮਿਸ ਬੀਜੀਐੱਸ ਬਣੇ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ ਅਮਰਗੜ੍ਹ : ਭੁਪਿੰਦਰਾ ਗਲੋਬਲ ਸਕੂਲ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਕਰਵਾਇਆ ਗਿਆ। ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਕਲਾਤਮਕ ਡਾਂਸ ਦੁਆਰਾ ਸਭਾ ਦਾ ਸ਼ਾਨਦਾਰ ਸਵਾਗਤ ਕੀਤਾ। 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਵੱਖੋ-ਵੱਖ ਵੰਨਗੀਆਂ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸਾਇੰਸ ਦੇ ਵਿਦਿਆਰਥੀਆਂ ਵੱਲੋਂ ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਕਲਾਸਰੂਮ ਵਾਰਤਾਲਾਪ ਨੂੰ ਇੱਕ ਸਕਿੱਟ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਆਰਟਸ ਦੇ ਵਿਦਿਆਰਥੀਆਂ ਨੇ ਭੰਗੜੇ ਨਾਲ ਰੰਗ ਬੰਨ੍ਹਿਆ ਅਤੇ ਕਾਮਰਸ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ 12ਵੀਂ ਜਮਾਤ ਦਾ ਏਕਮ ਦਾਸ ਮਿਸਟਰ ਅਤੇ ਹਰਸੁਖਮਨ ਕੌਰ ਮਿਸ ਬੀਜੀਐੱਸ ਬਣੇ, ਜਦੋਂਕਿ ਤਨਵੀਰ ਸਿੰਘ ਅਤੇ ਚਰਨਕੋਮਲ ਕੌਰ ਸੰਘਾ ਫਸਟ ਰਨਰਅੱਪ ਰਹੇ। ਹਰਸ਼ਪ੍ਰੀਤ ਸਿੰਘ ਅਤੇ ਸਿਮਰਨਪ੍ਰੀਤ ਕੌਰ ਸੈਕਿੰਡ ਰਨਰ ਅੱਪ ਰਹੇ। ਇਸ ਤੋਂ ਬਿਨਾਂ ਵਿਦਿਆਰਥੀਆਂ ਨੇ ਆਪੋ-ਆਪਣੀ ਕਾਬਲੀਅਤ ਦੁਆਰਾ ਵੱਖ-ਵੱਖ ਖ਼ਿਤਾਬ ਵੀ ਪ੍ਰਾਪਤ ਕੀਤੇ, ਜਿਸ ਵਿੱਚ ਬਾਰ੍ਹਵੀਂ ਸ਼ਾਨ-ਏ-ਫੇਅਰਵੈੱਲ ਜਸਮਨ ਸਿੰਘ ਸੋਹੀ, ਰਾਇਲ ਔਰਾ ਅਲੀਨਾ ਸ਼ਾਹ, ਕਲਾਸੀ-ਚਾਰਮ ਆਇਮਨ ਅਤੇ ਸ਼ੋਅਜ਼-ਸਟੌਪਰ ਪਵਨਪ੍ਰੀਤ ਕੌਰ ਨੇ ਅਧਿਆਪਕਾਂ ਬਾਰੇ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ 11ਵੀਂ ਜਮਾਤ ਦੇ ਬੱਚਿਆਂ ਨੇ ਆਪਣੇ ਸੀਨੀਅਰ ਲਈ ਕਈ ਤਰ੍ਹਾਂ ਦੀਆਂ ਮਨੋਰੰਜਕ ਖੇਡਾਂ ਕਰਵਾਈਆਂ ਜਾਣਗੀਆਂ। ਵਿਦਾਇਗੀ ਦੀ ਸਮਾਪਤੀ ਇੱਕ ਸ਼ਾਨਦਾਰ ਭੋਜਨ ਨਾਲ ਹੋਈ, ਜੋ ਵਿਦਾ ਹੋਣ ਵਾਲੇ ਵਿਦਿਆਰਥੀਆਂ ਲਈ ਹਮੇਸ਼ਾ ਲਈ ਯਾਦ ਰੱਖਣ ਲਈ ਮਨਮੋਹਕ ਯਾਦਾਂ ਛੱਡ ਗਈ। 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਵੱਲੋਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਦੇ ਡਾਇਰੈਕਟਰ ਲਖਬੀਰ ਕੌਰ ਢੀਂਡਸਾ ਅਤੇ ਪ੍ਰਿੰਸੀਪਲ ਸਤਬੀਰ ਕੌਰ ਸਾਹੀ ਨੇ ਵਿਦਿਆਰਥੀਆਂ ਨੂੰ ਪਰਮਾਤਮਾ ਵਿੱਚ ਭਰੋਸਾ ਰੱਖਣ, ਇੱਕ-ਦੂਜੇ ਦਾ ਸਤਿਕਾਰ ਕਰਨ, ਆਪਣੇ ਚਰਿੱਤਰ ਨੂੰ ਉੱਚਾ ਰੱਖਣ ਅਤੇ ਉਨ੍ਹਾਂ ਨੂੰ ਹਰ ਹਾਲਤ ਵਿੱਚ ਅਡੋਲ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਲਈ ਉੱਚ ਵਿੱਦਿਆ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ ਅਤੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ।