ਭਰੀ ਪਰਿਵਾਰ ਵੱਲੋਂ ਸਕੂਲ ਨੂੰ ਆਰਓ ਸਿਸਟਮ ਭੇਂਟ
ਭਰੀ ਪਰਿਵਾਰ ਵੱਲੋਂ ਸਕੂਲ ਨੂੰ ਆਰਓ ਸਿਸਟਮ ਭੇਂਟ
Publish Date: Sun, 29 Mar 2026 03:57 PM (IST)
Updated Date: Mon, 30 Mar 2026 04:00 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਪੀਣ ਵਾਲੇ ਪਾਣੀ ਨੂੰ ਸਾਫ਼ ਕਰਨ ਵਾਸਤੇ ਸਕੂਲ ਵਿਚ ਆਰਓ ਸਿਸਟਮ ਲਗਾਇਆ। ਇਸ ਮੌਕੇ ਸਮਾਜ ਸੇਵੀ ਤੇ ਕੌਂਸਲਰ ਬਸਾਵਾ ਸਿੰਘ ਭਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿਚ ਸਾਫ਼ ਪਾਣੀ ਦੀ ਵੱਡੀ ਸਮੱਸਿਆ ਸੀ। ਇਸ ਮੰਗ ਨੂੰ ਪੂਰਾ ਕਰਦਿਆਂ ਮਾਡਰਨ ਹਾਰਵੈਸਟਰ ਦੇ ਐੱਮਡੀ ਦਰਸ਼ਨ ਸਿੰਘ ਭਰੀ ਅਤੇ ਇਕਬਾਲ ਸਿੰਘ ਭਰੀ ਦੇ ਸਮੂਹ ਪਰਿਵਾਰ ਵੱਲੋਂ ਸਕੂਲ ਦੇ ਪਾਣੀ ਨੂੰ ਸਾਫ਼ ਕਰਨ ਲਈ ਆਰਓ ਸਿਸਟਮ ਭੇਟ ਕੀਤਾ ਗਿਆ। ਸਕੂਲ ਨੂੰ ਇਹ ਯੋਗਦਾਨ ਦੇਣ ਲਈ ਸਕੂਲ ਮੁਖੀ ਲੈਕਚਰਾਰ ਹਰਪ੍ਰੀਤ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਅਕਾਸ਼ ਭਰੀ ਅਤੇ ਅਰਸ ਭਰੀ ਨੇ ਆਰਓ ਸਿਸਟਮ ਦਾ ਉਦਘਾਟਨ ਕੀਤਾ। ਇਸ ਮੌਕੇ ਰਣਜੀਤ ਸਿੰਘ ਜੰਡੂ, ਲੈਕਚਰਾਰ ਗੁਰਲਾਲ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਸ਼ਰਮਾ, ਪੂਨਮ ਸ਼ਰਮਾ, ਰੁਪਿੰਦਰ ਸਿੰਘ, ਸੁਖਵੀਰ ਸਿੰਘ ਆਦਿ ਹਾਜ਼ਰ ਸਨ।