ਭਾਰਤੀ ਅੰਬੇਡਕਰ ਮਿਸ਼ਨ ਭਾਰਤ ਨੇ ਕੱਢੀ ਸੰਵਿਧਾਨ ਯਾਤਰਾ
ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਨੇ ਕੱਢੀ ਵਿਸ਼ਾਲ ਸੰਵਿਧਾਨ ਯਾਤਰਾ
Publish Date: Wed, 18 Mar 2026 03:30 PM (IST)
Updated Date: Wed, 18 Mar 2026 03:34 PM (IST)

- ਸੰਵਿਧਾਨ ਯਾਤਰਾ ਦਾ ਥਾਂ-ਥਾਂ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਪੂਨਮ ਕਾਂਗੜਾ ਅਤੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਖੇ ਵਿਸ਼ਾਲ ਸੰਵਿਧਾਨ ਯਾਤਰਾ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉੱਘੇ ਸਮਾਜ ਸੇਵਿਕਾ ਪ੍ਰੀਤੀ ਮਹੰਤ ਦੇ ਚੇਲੇ ਤੱਬੂ ਮਹੰਤ ਸ਼ਾਮਲ ਹੋਏ ਅਤੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੰਵਿਧਾਨ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਸੰਵਿਧਾਨ ਯਾਤਰਾ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੁਰਿੰਦਰਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ, ਰਾਜਿੰਦਰ ਰਾਜਾ ਬੀਰ ਕਲਾਂ ਸਾਬਕਾ ਜ਼ਿਲ੍ਹਾ ਚੇਅਰਮੈਨ, ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਕੌਂਸਲ ਸੰਗਰੂਰ, ਪ੍ਰੀਤਮ ਸਿੰਘ ਪੀਤੂ ਚੇਅਰਮੈਨ ਇੰਪਰੂਮੈਂਟ ਟਰੱਸਟ ਸੰਗਰੂਰ ਅਤੇ ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਨੇ ਸ਼ਿਰਕਤ ਕੀਤੀ। ਸੰਵਿਧਾਨ ਯਾਤਰਾ ਭਗਵਾਨ ਵਾਲਮੀਕਿ ਤੀਰਥ ਰਾਮਾਇਣ ਭਵਨ ਸਰੋਵਰ ਸੰਗਰੂਰ ਤੋਂ ਚੱਲ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਪਹੁੰਚੀ। ਜਿੱਥੇ ਮਿਸ਼ਨ ਦੇ ਆਗੂਆਂ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ’ਤੇ ਫੁੱਲ ਮਾਲਾ ਭੇਟ ਕੀਤੀ ਗਈ। ਸੰਵਿਧਾਨ ਯਾਤਰਾ ਦਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਚਮਕੌਰ ਸਿੰਘ ਜੱਸੀ, ਪ੍ਰੀਤ ਸੀਨੀਅਰ ਮੀਤ ਪ੍ਰਧਾਨ, ਮਨੀ ਕਥੂਰੀਆ, ਸਤਿੰਦਰ ਸੈਣੀ, ਹਿਮਾਂਸ਼ੂ ਗਾਭਾ, ਸੀਮਾ ਚਾਵਲਾ, ਸੁਰਿੰਦਰ ਸਿੰਘ ਭਿੰਡਰ, ਰਿਤੂ ਕੰਡਾ ਸੱਤੇ ਕੌਂਸਲਰ ਰਵੀ ਚਾਵਲਾ, ਸ਼ਸ਼ੀ ਚਾਵਰੀਆ, ਰਾਹੁਲ ਕਾਂਗੜਾ, ਰਣਬੀਰ ਕੁਮਾਰ, ਸ਼ਕਤੀਜੀਤ ਸਿੰਘ, ਡਾ. ਵੀਕੇ ਸਿੰਘ, ਰਾਕੇਸ਼ ਧਾਲੀਵਾਲ, ਰਣਜੀਤ ਕੌਰ ਜ਼ਿਲ੍ਹਾ ਪ੍ਰਧਾਨ, ਚਰਨਜੀਤ ਕੌਰ, ਸਰਬਜੀਤ ਕੌਰ, ਜਗਸੀਰ ਜੱਗਾ, ਕਮਲ ਜੰਡੂ, ਕਾਲੂ ਸੰਗਰੂਰ, ਸੰਦੀਪ ਕੁਮਾਰ, ਸੂਭਮ, ਮਮਤਾ ਗਿੱਲ, ਨੰਦਨੀ, ਹੈਪੀ ਹੀਰਾ, ਮਨੋਜ ਕੁਮਾਰ, ਰਾਜਨ, ਰਾਜੇਸ਼ ਕਾਲੀ, ਬਲਕਾਰ ਸਿੰਘ ਆਦਿ ਹਾਜ਼ਰ ਸਨ।