ਅਯੁੱਧਿਆ ਦੇ ਸ਼੍ਰੀਰਾਮ ਮੰਦਰ ਦੇ ਤੀਸਰੇ ਸਾਲ ਦੀ ਖੁਸ਼ੀ ’ਚ ਭਜਨ ਸੰਧਿਆ ਕਰਵਾਈ
ਅਯੁੱਧਿਆ ਦੇ ਸ੍ਰੀ ਰਾਮ ਮੰਦਰ ਦੇ ਤੀਸਰੇ ਸਾਲ ਦੀ ਖੁਸ਼ੀ ’ਚ ਭਜਨ ਸੰਧਿਆ ਕਰਵਾਈ
Publish Date: Thu, 22 Jan 2026 04:35 PM (IST)
Updated Date: Fri, 23 Jan 2026 04:04 AM (IST)

ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਅਯੁੱਧਿਆ ’ਚ ਪ੍ਰਭੂ ਸ੍ਰੀ ਰਾਮ ਜੀ ਦੇ ਮੰਦਰ ਦੇ ਤੀਜੇ ਸਾਲ ਦੀ ਖੁਸ਼ੀ ’ਚ ਸਤਿਆ ਸਨਾਤਨ ਸਭਾ ਵੱਲੋਂ ਗੋਬਿੰਦ ਬਾਂਸਲ ਧਰਮਸ਼ਾਲਾ ਵਿਖੇ ਇੱਕ ਭਜਨ ਸੰਧਿਆ ਕਰਵਾਈ ਗਈ ਅਤੇ ਪੂਰਾ ਦਿਨ ਲੰਗਰ ਵੀ ਵਰਤਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੱਤਿਆ ਸਨਾਤਨ ਸਭਾ ਦੇ ਆਗੂ ਦੀਪੂ ਸਿੰਧਵਾਨੀ ਨੇ ਦੱਸਿਆ ਕਿ ਅਯੁੱਧਿਆ ’ਚ ਪ੍ਰਭੂ ਸ੍ਰੀ ਰਾਮ ਜੀ ਦੇ ਮੰਦਰ ਦੇ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ’ਚ ਸਤਿਆ ਸਨਾਤਨ ਸਭਾ ਅਤੇ ਬਰਨਾਲਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭਜਨ ਸੰਧਿਆ ਕਰਵਾਈ ਗਈ ਤੇ ਵੀਰਵਾਰ ਸਵੇਰੇ ਭੰਡਾਰਾ ਵੀ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਡੀ ਸਭਾ ਵੱਲੋਂ ਅਯੁੱਧਿਆ ’ਚ ਬਣੇ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਰ ਦੀ ਖੁਸ਼ੀ ’ਚ ਹਰ ਸਾਲ ਹੀ ਇਹ ਉਪਰਾਲਾ ਕੀਤਾ ਜਾਂਦਾ ਹੈ। ਇਸ ਸਾਲ ਸਾਡੀ ਸਭਾ ਵੱਲੋਂ ਭਾਰਤ ਦੇ ਪ੍ਰਸਿੱਧ ਕਲਾਕਾਰ ਪੰਡਿਤ ਸੂਰੀਆਕਾਂਤ ਸ਼ਾਸਤਰੀ ਵੱਲੋਂ ਭਜਨ ਸੰਧਿਆ ਕੀਤੀ ਗਈ। ਜਿਸ ’ਚ ਪੰਡਿਤ ਸੂਰਿਆਕਾਂਤ ਜੀ ਨੇ ਆਪਣੀ ਮਧੁਰ ਬਾਣੀ ਨਾਲ ਸੁੰਦਰ ਸੁੰਦਰ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਜਨ ਸੰਧਿਆ ’ਚ ਪੰਡਿਤ ਸੂਰਿਆਕਾਂਤ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੇ ਸੁੰਦਰ ਸੁੰਦਰ ਭਜਨ ਸੁਣਾਏ ਗਏ। ਜਿਸ ਨਾਲ ਆਈਆਂ ਹੋਈਆਂ ਸੰਗਤਾਂ ਨੱਚਣ ਲਈ ਮਜਬੂਰ ਹੋ ਗਈਆਂ। ਸਾਰੀਆਂ ਸੰਗਤਾਂ ਵੱਲੋਂ ਖੁਸ਼ੀ ਖੁਸ਼ੀ ਇਹ ਦਿਹਾੜਾ ਮਨਾਇਆ ਗਿਆ ਅਤੇ ਅਖੀਰ ’ਚ ਭਗਵਾਨ ਸ੍ਰੀ ਰਾਮ ਜੀ ਦੇ ਚਰਨਾਂ ’ਚ ਸਰਬ ਸੁਖ ਸ਼ਾਂਤੀ ਦੀ ਅਰਦਾਸ ਵੀ ਕੀਤੀ ਗਈ ਅਤੇ ਵੀਰਵਾਰ ਨੂੰ ਸੰਗਤਾਂ ਵਾਸਤੇ ਭੰਡਾਰਾ ਕਰਵਾਇਆ ਗਿਆ। ਅੱਜ ਦੇ ਇਸ ਪ੍ਰੋਗਰਾਮ ’ਚ ਸ੍ਰੀ ਅਰੋੜ ਵੰਸ਼ ਸਭਾ ਦੇ ਪ੍ਰਧਾਨ ਹਰੀਸ਼ ਸਿੰਧਵਾਣੀ ਅਤੇ ਸ੍ਰੀ ਅਰੋੜਵੰਸ਼ ਸਭਾ ਦੇ ਆਗੂ ਭੋਲਾ ਅਰੋੜਾ, ਮਦਨ ਆਨੰਦ,ਨੇਚਰ ਲਵਰ ਗਰੁੱਪ ਦੇ ਆਗੂ ਸਕੂਲ ਕੌਸ਼ਲ,ਆਸ਼ੂ ਸਿੰਧਵਾਣੀ, ਰਾਜੂ ਚੁਘ ,ਰੋਹਿਤ ਗਰਗ ,ਹੇਮੰਤ ਗਰਗ ਆਦਿ ਮੈਂਬਰਾਂ ਨੇ ਆਪਣੀ ਹਾਜ਼ਰੀ ਲਗਵਾਈ।