ਸੰਘਣੀ ਧੰਦ ਤੇ ਕੜਾਕੇ ਦੀ ਠੰਢ ’ਚ ਵਾਹਨ ਚਲਾਉਣ ਸਮੇਂ ਰਹੋ ਸਾਵਧਾਨ
ਸੰਘਣੀ ਧੰਦ ਤੇ ਕੜਾਕੇ ਦੀ ਠੰਡ ’ਚ ਵਾਹਨ ਚਲਾਉਣ ਸਮੇਂ ਰਹੋ ਸਾਵਧਾਨ
Publish Date: Tue, 13 Jan 2026 06:28 PM (IST)
Updated Date: Wed, 14 Jan 2026 04:07 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ ਤੇ ਜਿਸ ਦੇ ਚਲਦਿਆਂ ਆਵਾਜਾਈ ਬਹੁਤ ਜਿਆਦਾ ਪ੍ਰਭਾਵਿਤ ਹੋ ਰਹੀ ਹੈ। ਧੰਦ ’ਚ ਹਾਦਸਿਆਂ ਦਾ ਬਹੁਤ ਜਿਆਦਾ ਖਤਰਾ ਬਣਿਆ ਰਹਿੰਦਾ ਹੈ। ਸੰਘਣੀ ਧੁੰਦ ’ਚ ਸਾਨੂੰ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣੀ ਚਾਹੀਦਾ ਹੈ ਤੇ ਜਰੂਰਤ ਪੈਣ ’ਤੇ ਹੀ ਸਫ਼ਰ ਕਰਨਾ ਚਾਹੀਦਾ ਹੈ। ਪੇਸ ਹਨ ਕੁੱਝ ਸਖਤਸੀਆਂ ਦੇ ਵਿਚਾਰ। :ਲਗਾਤਾਰ ਪੈ ਰਹੀ ਧੁੰਦ ’ਚ ਓਵਰਲੋਡ ਵਾਹਨ ਸੜਕੀ ਹਾਦਸਿਆਂ ’ਚ ਸਭ ਤੋਂ ਵੱਡਾ ਕਾਰਨ ਬਣਦੇ ਹਨ, ਕਿਉਂਕਿ ਵਾਹਨਾਂ ਦੇ ਲੋਡ ਕੀਤੇ ਸਮਾਨ ਕਾਰਨ ਇੱਕ ਸਾਇਡ ਦੇਖਣਾ ਬਹੁਤ ਜਿਆਦਾ ਮੁਸਕਿਲ ਹੋ ਜਾਂਦਾ ਹੈ। ਇਸ ਮੌਸਮ ’ਚ ਹੋ ਸਕੇ ਤਾਂ ਜਰੂਰਤ ਪੈਣ ’ਤੇ ਹੀ ਸਫਰ ਕੀਤਾ ਜਾਵੇ। ਸਰਕਾਰ ਨੂੰ ਵੀ ਚਾਹੀਦੀ ਹੈ ਕਿ ਓਵਰਲੋਡ ਵਾਹਨਾਂ ’ਤੇ ਸਖਤੀ ਕੀਤੀ ਜਾਵੇ ਤਾਂ ਜ਼ੋ ਹਾਦਸਿਆਂ ਤੋਂ ਬਚਾਅ ਹੋ ਸਕੇ। -ਰੋਹਿਤ ਬਾਂਸਲ, ਡਾਇਰੈਕਟਰ ਜੈ ਵਾਟਿਕਾ ਪਬਲਿਕ ਸਕੂਲ : ਸੰਘਣੀ ਧੁੰਦ ’ਚ ਕਦੇ ਕਦੇ 100 ਮੀਟਰ ਤੱਕ ਦੇਖਣਾ ਵੀ ਮੁਸਕਿਲ ਹੋ ਜਾਂਦਾ ਹੈ, ਅਜਿਹੇ ’ਚ ਸੜਕੀ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ। ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਹਨਾਂ ਦੇ ਪਿਛਲੇ ਰਿਫ਼ਲੈਕਟਰ ਜਰੂਰ ਲਗਵਾਉਣ ਤਾਂ ਜ਼ੋ ਪਿੱਛੇ ਤੋਂ ਪੈ ਰਹੀ ਰੌਸਨੀ ’ਚ ਅਸਾਨੀ ਨਾਲ ਵਾਹਨਾਂ ਨੂੰ ਦੇਖਿਆ ਜਾ ਸਕੇ।ਅਜਿਹਾ ਕਰਨ ਨਾਲ ਹਾਦਸਿਆਂ ਤੋਂ ਕਾਫ਼ੀ ਹੱਦ ਤੱਕ ਬਚਾਅ ਹੁੰਦਾ ਹੈ। -ਹਰਪ੍ਰੀਤ ਸਿੰਘ ਗਿੱਲ, ਐੱਮਡੀ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ : ਕੁੱਝ ਵਾਹਨ ਚਾਲਕ ਸੰਘਣੀ ਧੁੰਦ ’ਚ ਲਾਪ੍ਰਵਾਹੀ ਨਾਲ ਆਪਣੇ ਵਾਹਨਾਂ ਨੂੰ ਚਲਾਉਣ ਦੀ ਕੋਸਿ਼ਸ ਕਰਦੇ ਹਨ ਤੇ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਦੇ ਹਨ। ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਹਨ ਤੇ ਕੀਮਤੀ ਜਾਨਾ ਵੀ ਜਾਂਦੀਆਂ ਹਨ। ਸਾਨੂੰ ਧੁੰਦ ਦੇ ਮੌਸਮ ’ਚ ਕਦੇ ਵੀ ਓਵਰਟੇਕ ਨਹੀਂ ਕਰਨਾ ਚਾਹੀਦਾ ਤੇ ਵਾਹਨ ਦੀ ਰਫ਼ਤਾਰ ਵੀ ਹੌਲੀ ਰੱਖਣੀ ਚਾਹੀਦੀ ਹੈ। -ਸਾਗਰਜੀਤ ਸਿੰਘ ਖੀਪਲ, ਡਾਇਰੈਕਟਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ, ਪੱਖੋ ਕਲਾਂ : ਧੁੰਦ ਲਗਾਤਾਰ ਪੈ ਰਹੀ ਹੈ ਤੇ ਸੰਘਣੀ ਧੁੰਦ ’ਚ ਵਾਹਨ ਚਾਲਕਾਂ ਨੂੰ ਦੇਖਣਾ ਬਹੁਤ ਜਿਆਦਾ ਔਖਾ ਹੁੰਦਾ ਹੈ, ਅਜਿਹੇ *’ ਵਾਹਨ ਚਾਲਕਾ ਨੂੰ ਚਾਹੀਦਾ ਹੈ ਕਿ ਉਹ ਧੁੰਦ ’ਚ ਵਰਤੋ ਯੋਗ ਲਾਇਨਾਂ ਦਾ ਪ੍ਰਯੋਗ ਕਰਨ ਤੇ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਰੱਖਣ ਤਾਂ ਜ਼ੋ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕੇ ਤੇ ਕੀਮਤੀ ਜਾਨਾ ਬਣ ਸਕਣ। -ਭੋਲਾ ਸਿੰਘ ਵਿਰਕ, ਸਟੇਟ ਐਵਾਰਡੀ