ਸੰਘਣੀ ਧੰਦ ਤੇ ਕੜਾਕੇ ਦੀ ਠੰਡ ’ਚ ਵਾਹਨ ਚਲਾਉਣ ਸਮੇਂ ਰਹੋ ਸਾਵਧਾਨ
ਸੰਘਣੀ ਧੰਦ ਤੇ ਕੜਾਕੇ ਦੀ ਠੰਡ ’ਚ ਵਾਹਨ ਚਲਾਉਣ ਸਮੇਂ ਰਹੋ ਸਾਵਧਾਨ
Publish Date: Wed, 14 Jan 2026 04:54 PM (IST)
Updated Date: Thu, 15 Jan 2026 04:03 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ ਤੇ ਜਿਸ ਦੇ ਚਲਦਿਆਂ ਆਵਾਜਾਈ ਬਹੁਤ ਜਿਆਦਾ ਪ੍ਰਭਾਵਿਤ ਹੋ ਰਹੀ ਹੈ। ਧੰਦ ’ਚ ਹਾਦਸਿਆਂ ਦਾ ਬਹੁਤ ਜਿਆਦਾ ਖਤਰਾ ਬਣਿਆ ਰਹਿੰਦਾ ਹੈ। ਸੰਘਣੀ ਧੁੰਦ ’ਚ ਸਾਨੂੰ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣੀ ਚਾਹੀਦਾ ਹੈ ਤੇ ਜਰੂਰਤ ਪੈਣ ’ਤੇ ਹੀ ਸਫ਼ਰ ਕਰਨਾ ਚਾਹੀਦਾ ਹੈ। ਓਵਰਲੋਡ ਵਾਹਨ ਬਣਦੇ ਨੇ ਹਾਦਸਿਆਂ ਵੱਡਾ ਕਾਰਨ ਰੋਹਿਤ ਬਾਂਸਲ ਡਾਇਰੈਕਟਰ ਜੈ ਵਾਟਿਕਾ ਪਬਲਿਕ ਸਕੂਲ ਬਰਨਾਲਾ ਨੇ ਕਿਹਾ ਕਿ ਲਗਾਤਾਰ ਪੈ ਰਹੀ ਧੁੰਦ ’ਚ ਓਵਰਲੋਡ ਵਾਹਨ ਸੜਕੀ ਹਾਦਸਿਆਂ ’ਚ ਸਭ ਤੋਂ ਵੱਡਾ ਕਾਰਨ ਬਣਦੇ ਹਨ, ਕਿਉਂਕਿ ਵਾਹਨਾਂ ਦੇ ਲੋਡ ਕੀਤੇ ਸਮਾਨ ਕਾਰਨ ਇੱਕ ਸਾਇਡ ਦੇਖਣਾ ਬਹੁਤ ਜਿਆਦਾ ਮੁਸਕਿਲ ਹੋ ਜਾਂਦਾ ਹੈ। ਇਸ ਮੌਸਮ ’ਚ ਹੋ ਸਕੇ ਤਾਂ ਜਰੂਰਤ ਪੈਣ ’ਤੇ ਹੀ ਸਫਰ ਕੀਤਾ ਜਾਵੇ। ਸਰਕਾਰ ਨੂੰ ਵੀ ਚਾਹੀਦੀ ਹੈ ਕਿ ਓਵਰਲੋਡ ਵਾਹਨਾਂ ’ਤੇ ਸਖਤੀ ਕੀਤੀ ਜਾਵੇ ਤਾਂ ਜ਼ੋ ਹਾਦਸਿਆਂ ਤੋਂ ਬਚਾਅ ਹੋ ਸਕੇ। ਲੋਕ ਵਾਹਨਾਂ ਦੇ ਪਿਛਲੇ ਜ਼ਰੂਰ ਲਗਵਾਉਣ ਰਿਫ਼ਲੈਕਟਰ ਹਰਪ੍ਰੀਤ ਸਿੰਘ ਗਿੱਲ ਐਮਡੀ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਨੇ ਕਿਹਾ ਕਿ ਸੰਘਣੀ ਧੁੰਦ ’ਚ ਕਦੇ ਕਦੇ 100 ਮੀਟਰ ਤੱਕ ਦੇਖਣਾ ਵੀ ਮੁਸਕਿਲ ਹੋ ਜਾਂਦਾ ਹੈ, ਅਜਿਹੇ ’ਚ ਸੜਕੀ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ। ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਹਨਾਂ ਦੇ ਪਿਛਲੇ ਰਿਫ਼ਲੈਕਟਰ ਜਰੂਰ ਲਗਵਾਉਣ ਤਾਂ ਜੋ ਪਿੱਛੇ ਤੋਂ ਪੈ ਰਹੀ ਰੌਸਨੀ ’ਚ ਅਸਾਨੀ ਨਾਲ ਵਾਹਨਾਂ ਨੂੰ ਦੇਖਿਆ ਜਾ ਸਕੇ।ਅਜਿਹਾ ਕਰਨ ਨਾਲ ਹਾਦਸਿਆਂ ਤੋਂ ਕਾਫ਼ੀ ਹੱਦ ਤੱਕ ਬਚਾਅ ਹੁੰਦਾ ਹੈ। ਧੁੰਦ ਦੇ ਮੌਸਮ ’ਚ ਓਵਰਟੇਕ ਤੋਂ ਕਰਨਾ ਚਾਹੀਦੈ ਪ੍ਰਹੇਜ਼ ਸਾਗਰਜੀਤ ਸਿੰਘ ਖੀਪਲ, ਡਾਇਰੈਕਟਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ, ਪੱਖੋ ਕਲਾਂ ਨੇ ਕਿਹਾ ਕਿ ਕੁੱਝ ਵਾਹਨ ਚਾਲਕ ਸੰਘਣੀ ਧੁੰਦ ’ਚ ਲਾਪ੍ਰਵਾਹੀ ਨਾਲ ਆਪਣੇ ਵਾਹਨਾਂ ਨੂੰ ਚਲਾਉਣ ਦੀ ਕੋਸਿ਼ਸ ਕਰਦੇ ਹਨ ਤੇ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਦੇ ਹਨ। ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਹਨ ਤੇ ਕੀਮਤੀ ਜਾਨਾ ਵੀ ਜਾਂਦੀਆਂ ਹਨ। ਸਾਨੂੰ ਧੁੰਦ ਦੇ ਮੌਸਮ ’ਚ ਕਦੇ ਵੀ ਓਵਰਟੇਕ ਨਹੀਂ ਕਰਨਾ ਚਾਹੀਦਾ ਤੇ ਵਾਹਨ ਦੀ ਰਫ਼ਤਾਰ ਵੀ ਹੌਲੀ ਰੱਖਣੀ ਚਾਹੀਦੀ ਹੈ। ਵਾਹਨਾਂ ਦੀ ਰਫ਼ਤਾਰ ਵੀ ਰੱਖਣੀ ਚਾਹੀਦੀ ਹੌਲੀ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਧੁੰਦ ਲਗਾਤਾਰ ਪੈ ਰਹੀ ਹੈ ਤੇ ਸੰਘਣੀ ਧੁੰਦ ’ਚ ਵਾਹਨ ਚਾਲਕਾਂ ਨੂੰ ਦੇਖਣਾ ਬਹੁਤ ਜਿਆਦਾ ਔਖਾ ਹੁੰਦਾ ਹੈ, ਅਜਿਹੇ ’ਚ ਵਾਹਨ ਚਾਲਕਾ ਨੂੰ ਚਾਹੀਦਾ ਹੈ ਕਿ ਉਹ ਧੁੰਦ ’ਚ ਵਰਤੋ ਯੋਗ ਲਾਇਨਾਂ ਦਾ ਪ੍ਰਯੋਗ ਕਰਨ ਤੇ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਰੱਖਣ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕੇ ਤੇ ਕੀਮਤੀ ਜਾਨਾ ਬਣ ਸਕਣ।