ਬਰਨਾਲਾ ਸ਼ਹਿਰ ’ਚ ਰਹੀ ਬਸੰਤ ਪੰਚਮੀ ਦੀ ਧੂਮ
ਬਰਨਾਲਾ ਸ਼ਹਿਰ ’ਚ ਰਹੀ ਬਸੰਤ ਪੰਚਮੀ ਦੀ ਧੂਮ
Publish Date: Fri, 23 Jan 2026 06:28 PM (IST)
Updated Date: Sat, 24 Jan 2026 04:10 AM (IST)

ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਅਸਮਾਨ ’ਚ ਛਾਏ ਰੰਗ ਬਿਰੰਗੇ ਪਤੰਗ ਯਾਦਵਿੰਦਰ ਸਿੰਘ ਭੁੱਲਰ/ਰੇਸਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਬਸੰਤ ਪੰਚਮੀ ਵਾਲੇ ਦਿਨ ਪੂਰੇ ਪੰਜਾਬ ਦੀ ਹੀ ਨਹੀਂ ਸਗੋਂ ਭਾਰਤ ਦੀ ਹੀ ਪੁਰਾਣੀ ਪਰੰਪਰਾ ਹੈ। ਇਸ ਦਿਨ ਬੱਚੇ ਤੇ ਨੌਜਵਾਨ ਆਪਣੇ ਪਰਿਵਾਰ ਸਮੇਤ ਆਪਣੇ ਮਿੱਤਰਾਂ ਨਾਲ ਮਿਲ ਕੇ ਪਤੰਗਬਾਜ਼ੀ ਦਾ ਆਨੰਦ ਲੈਂਦੇ ਹਨ। ਨੌਜਵਾਨਾਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛੱਤਾਂ ’ਤੇ ਡੀਜੇ ਲਗਾ ਕੇ ਇਸ ਤਿਉਹਾਰ ਦਾ ਆਨੰਦ ਮਾਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦੇਰ ਰਾਤ ਤੋਂ ਸ਼ੁਰੂ ਹੋਈ ਬਰਸਾਤ ਨੇ ਜਿੱਥੇ ਪਹਿਲਾਂ ਦਾ ਪਤੰਗਬਾਜ਼ੀ ਦਾ ਸੌਂਕੀਨਾ ਨੂੰ ਨਿਰਾਸ਼ ਕੀਤਾ , ਪਰ ਬਾਅਦ ਦੁਪਹਿਰ ਮੌਸਮ ਸਾਫ਼ ਹੁੰਦਿਆਂ ਹੀ ਉਨ੍ਹਾ ਦੇ ਚਹਿਰੇ ’ਤੇ ਖੁਸ਼ੀ ਹਾਈ ਤੇ ਆਸਮਾਨ ’ਚ ਰੰਗ ਬਿਰੰਗੇ ਪਤੰਗਾਂ ਨੇ ਬਸੰਤ ਪੰਚਮੀਂ ਦੇ ਤਿਉਹਾਰ ਦਾ ਆਗਾਜ ਕੀਤਾ। : ਮੀਂਹ ਨੇ ਵਿਗਾੜਿਆ ਪਤੰਗਬਾਜ਼ਾਂ ਦਾ ਮਜਾ ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ’ਚ ਸ਼ੁਕਰਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ। ਅਚਾਨਕ ਪਏ ਮੀਂਹ ਕਾਰਨ ਨੌਜਵਾਨਾਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆਏ। ਕਈ ਦਿਨਾਂ ਤੋਂ ਹੀ ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਬਰਨਾਲਾ ਵਾਸੀ ਤਿਆਰੀਆਂ ’ਚ ਲੱਗੇ ਹੋਏ ਸਨ ਤੇ ਬੱਚਿਆਂ ਤੇ ਨੌਜਵਾਨਾਂ ਨੇ ਬੜੇ ਵੱਡੇ ਪੱਧਰ ਪੱਧਰ ’ਤੇ ਇਸ ਤਿਉਹਾਰ ਨੂੰ ਮਨਾਉਣ ਦੀ ਤਿਆਰੀ ਕੀਤੀ ਹੋਈ ਸੀ ਸਾਰੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪਤੰਗ ਤੇ ਡੋਰ ਖਰੀਦੇ ਗਏ ਸਨ। ਪਰ ਅੱਜ ਪਏ ਭਾਰੀ ਮੀਹ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਉਮੀਦ ਉੱਪਰ ਪਾਣੀ ਫੇਰ ਦਿੱਤਾ। ਕੁਝ ਜਗਾਂ ਤਾਂ ਬੱਚੇ ਤੇ ਨੌਜਵਾਨ ਭਗਵਾਨ ਨੂੰ ਮੀਹ ਬੰਦ ਕਰਨ ਦੀ ਅਰਦਾਸ ਬੇਨਤੀ ਕਰਦੇ ਨਜ਼ਰ ਆਏ। ਅੱਜ ਪਏ ਭਾਰੀ ਮੀਂਹ ਕਾਰਨ ਲੋਕਾਂ ਵਿੱਚ ਨਾਮੋਸ਼ੀ ਵੇਖਣ ਨੂੰ ਮਿਲੀ । ਦੁਪਹਿਰ 1 ਵਜੇ ਤੋਂ ਬਾਅਦ ਮੀਂਹ ਬੰਦ ਹੋਇਆ ਅਤੇ ਬਰਨਾਲਾ ਵਾਸੀਆਂ ਨੇ ਆਪਣੇ ਬੱਚਿਆਂ ਅਤੇ ਦੋਸਤਾਂ ਮਿੱਤਰਾਂ ਨਾਲ ਇਸ ਤਿਉਹਾਰ ਦਾ ਆਨੰਦ ਮਾਨਿਆ। : ਖੂਬ ਹੋਈ ਪਤੰਗਬਾਜ਼ੀ ਬਰਨਾਲਾ ਸ਼ਹਿਰ ’ਚ ਦੁਪਹਿਰ 1:00 ਵਜੇ ਤੋਂ ਬਾਅਦ ਜਦੋਂ ਹੀ ਮੀਂਹ ਬੰਦ ਹੋਇਆ ਉਦੋਂ ਹੀ ਮਕਾਨਾਂ ਦੀਆਂ ਛੱਤਾਂ ਉੱਪਰ ਰੌਣਕਾਂ ਲੱਗ ਗਈਆਂ। ਬੱਚੇ ਅਤੇ ਨੌਜਵਾਨ ਨੇ ਬਸੰਤ ਪੰਚਮੀ ਦਾ ਲੁਤਫ ਪਤੰਗ ਉੜਾ ਕੇ ਅਤੇ ਡੀਜੇ ਉੱਪਰ ਗਾਣੇ ਗਾ ਕੇ ਮਾਨਿਆ। ਇਸ ਮੌਕੇ ਰਮੇਸ਼ ਕੁਮਾਰ, ਹਰਵਿੰਦਰ ਸਿੰਘ, ਰਿੱਕ, ਕਮਲ, ਗੁਰਸੇਵਕ ਆਨੰਦ ਨੇ ਕਿਹਾ ਕਿ ਉਨ੍ਹਾਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਪੂਰਾ ਸਾਲ ਇਸ ਤਿਉਹਾਰ ਦੀ ਉੜੀਕ ਰਹਿੰਦੀ ਹੈ। ਉਨ੍ਹਾਂ ਵੱਲੋਂ ਕਾਫੀ ਦਿਨ ਪਹਿਲਾ ਹੀ ਆਪਣੇ ਬੱਚਿਆਂ ਵਾਸਤੇ ਵਧੀਆ ਕੁਆਲਿਟੀ ਦੀ ਡੋਰ ਅਤੇ ਪਤੰਗ ਦੀ ਖਰੀਦ ਸਪੈਸ਼ਲ ਲੁਧਿਆਣਾ ਸ਼ਹਿਰ ਜਾ ਕੇ ਕੀਤੀ ਗਈ ਸੀ। ਦੁਪਹਿਰ 1 ਵਜੇ ਤੋਂ ਬਾਅਦ ਮੌਸਮ ਸਾਫ ਹੋਣ ਤੇ ਉਹਨਾਂ ਵੱਲੋਂ ਆਪਣੇ ਬੱਚਿਆਂ ਨਾਲ ਬਸੰਤ ਪੰਚਮੀ ਮੌਕੇ ਖੂਬ ਪਤੰਗ ਉੜਾਏ ਗਏ। : ਪਤੰਗ ਤੇ ਡੋਰ ਵਾਲੀਆਂ ਦੁਕਾਨਾਂ ’ਚ ਲੱਗਿਆ ਰਿਹਾ ਮੇਲਾ ਪਤੰਗ ਤੇ ਡੋਰ ਵਾਲੀਆਂ ਦੁਕਾਨਾਂ ’ਤੇ ਭਾਰੀ ਮੀਂਹ ਦੇ ਬਾਵਜੂਦ ਵੀ ਗ੍ਰਾਹਕਾਂ ਦੀ ਭੀੜ ਦੇਖਣ ਨੂੰ ਮਿਲੀ ਬਰਨਾਲਾ ਸ਼ਹਿਰ ’ਚ ਰਹੀਆਂ ਕਈ ਦੁਕਾਨਾਂ ਬੰਦ ਬਰਨਾਲਾ ਸ਼ਹਿਰ ’’ਚ ਕਈ ਦੁਕਾਨਦਾਰਾਂ ਵੱਲੋਂ ਬਸੰਤ ਪੰਚਮੀ ਨੂੰ ਲੈ ਕੇ ਆਪਣੀਆਂ ਦੁਕਾਨਾਂ ਵੀ ਬੰਦ ਰੱਖੀਆਂ ਗਈਆਂ ਤਾਂ ਜੋ ਉਹ ਆਪਣੇ ਬੱਚਿਆਂ ਨਾਲ ਮਿਲ ਕੇ ਪਤੰਗਬਾਜ਼ੀ ਦਾ ਲੁਤਫ ਉਠਾ ਸਕਣ। ਜ਼ਿਕਰਯੋਗ ਹੈ ਕਿ ਬਸੰਤ ਪੰਚਮੀਂ ’ਤੇ ਚਾਇਨਾ ਡੋਰ ਲੋਕਾਂ ਵਲੋਂ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਬਸੰਤ ਪੰਚਮੀਂ ਵਾਲੇ ਦਿਨ ਕਈ ਥਾਈਂ ਹਾਦਸੇ ਵੀ ਵਾਪਰੇ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। : ਚਾਈਨਾ ਡੋਰ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਵਾਰ ਬਰਨਾਲਾ ਪੁਲਿਸ ਵਲੋਂ ਬਸੰਤ ਪੰਚਮੀਂ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਤੇ ਪਤੰਗਬਾਜ਼ੀ ਕਰਨ ਵਾਲਿਆਂ ‘ਤੇ ਚਾਇਨਾ ਡੋਰ ਨੂੰ ਲੈ ਕੇ ਪੂਰੀ ਸਖਤ ਨਜ਼ਰ ਰੱਖੀ ਗਈ। ਪੁਲਿਸ ਵਲੋਂ ਜਿਲ੍ਹੇ ’ਚ ਕਈ ਥਾਵਾਂ ’ਤੇ ਚਾਇਨਾ ਡੋਰ ਦੀ ਵਰਤੋਂ ਕਰਨ ਵਾਲੇ ਨੋਜਵਾਨਾਂ ’ਤੇ ਪਰਚੇ ਵੀ ਦਰਜ ਕੀਤੇ ਗਏ।