ਖੱਡਿਆਂ ਕਾਰਨ ਬਰਸੀਨ ਦੀ ਟਰਾਲੀ ਪਲਟੀ
ਖੱਡਿਆਂ ਕਾਰਨ ਬਰਸੀਨ ਦੀ ਟਰਾਲੀ ਪਲਟੀ
Publish Date: Sat, 04 Apr 2026 05:14 PM (IST)
Updated Date: Sun, 05 Apr 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਬਾਜਾਖਾਨਾ ਰੋਡ ਪੱਖੋਂ ਕੈਂਚੀਆਂ ਸੂਏ ਦੇ ਪੁੱਲ ’ਤੇ ਬਣੇ ਹੋਏ ਵੱਡੇ-ਵੱਡੇ ਖੱਡਿਆਂ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਪ੍ਰੰਤੂ ਵਿਭਾਗ ਦੇ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ, ਅੱਜ ਵੀ ਦਿਨ ਦਿਹਾੜੇ ਬਰਸੀਨ ਲੈ ਕੇ ਜਾ ਰਹੇ ਟਰੈਕਟਰ-ਟਰਾਲੀ ਦੇ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਾਕਮ ਸਿੰਘ ਵਾਲਾ ਤੋਂ ਟਰੈਕਟਰ-ਟਰਾਲੀ ਜੋ ਬਰਸੀਨ ਦੀ ਭਰੀ ਹੋਈ ਸੀ ਬਰਨਾਲਾ ਵੱਲ ਜਾ ਰਿਹਾ ਸੀ ਜਦੋਂ ਸੂਏ ਦੇ ਪੁੱਲ ਪੱਖੋਂ ਕੈਂਚੀਆਂ ਪਹੁੰਚੇ ਤਾਂ ਬਰਸੀਨ ਦੀ ਭਰੀ ਟਰਾਲੀ ਦਾ ਸੰਤੁਲਨ ਵਿਗੜ ਗਿਆ, ਟਰਾਲੀ ਮੌਕੇ ’ਤੇ ਹੀ ਪਲਟ ਗਈ, ਚਾਲਕ ਦਾ ਬਚਾਅ ਹੋ ਗਿਆ। ਇਸ ਘਟਨਾ ਦੀ ਨਿੰਦਾ ਕਰਦਿਆਂ ਇਲਾਕੇ ਦੇ ਲੋਕ ਵਾਰ-ਵਾਰ ਹਾਦਸੇ ਹੋਣ ਕਾਰਨ ਇਥੇ ਸੜਕ ਬਣਾਉਣ ਦੀ ਮੰਗ ਕਰ ਰਹੇ ਹਨ ਪ੍ਰੰਤੂ ਸੁੱਤੇ ਪਏ ਵਿਭਾਗ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਆਗੂਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਇੱਥੇ ਤੁਰੰਤ ਸੜਕ ਬਣਾਈ ਜਾਵੇ ਨਹੀਂ ਤਾਂ ਇਸਦੇ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਹੋਣਗੇ।