ਬਰਨਾਲਾ ਦੇ ਨੌਜਵਾਨ ਦੀ ਇੰਡੋਨੇਸ਼ੀਆ ’ਚ ਮੌਤ
ਬਰਨਾਲਾ ਦੇ ਨੌਜਵਾਨ ਦੀ ਇੰਡੋਨੇਸ਼ੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
Publish Date: Sun, 04 Jan 2026 04:31 PM (IST)
Updated Date: Mon, 05 Jan 2026 04:06 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ ਦੇ ਸਹਿਰ ਬਾਲੀ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਹੈ। ਸਮਾਜਸੇਵੀ ਤੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਕਾਕਾ ਬਡਬਰ ਨੇ ਦੱਸਿਆ ਕਿ ਨੌਜਵਾਨ ਤੇਜਪਾਲ ਸਿੰਘ ਸੇਖੋਂ (34) ਪੁੱਤਰ ਗੁਰਚਰਨ ਸਿੰਘ ਸੇਖੋਂ ਜੋਕਿ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ, ਮੱਧਵਰਗੀ ਪਰਿਵਾਰ ਹੋਣ ਕਾਰਨ ਮ੍ਰਿਤਕ ਕੰਮਕਾਜ ਲਈ ਕਰੀਬ 5 ਸਾਲ ਪਹਿਲਾ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਗਿਆ ਹੋਇਆ ਸੀ, ਜਿੱਥੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਨਾਲ ਮੌਤ ਹੋ ਗਈ।