ਹੋਟਲ ਬੀ ਟਾਊਨ ’ਚੋਂ 10 ਜੋੜੇ ਕਾਬੂ
ਬਰਨਾਲਾ ਪੁਲਿਸ ਨੇ ਹੋਟਲ ਬੀ ਟਾਊਨ ’ਚ ਮਾਰਿਆਂ ਛਾਪਾ
Publish Date: Tue, 21 Apr 2026 06:45 PM (IST)
Updated Date: Wed, 22 Apr 2026 04:07 AM (IST)

ਬਰਨਾਲਾ ’ਚ ਪੁਲਿਸ ਵੱਲੋਂ ਹੋਰ ਵੀ ਹੋਟਲਾਂ ’ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾ ਤਹਿਤ ਬਰਨਾਲਾ ਪੁਲਿਸ ਵੱਲੋਂ ਸਥਾਨਕ ਬੱਸ ਸਟੈਂਡ ਨਜ਼ਦੀਕ ਸਥਿੱਤ ਹੋਟਲ ਬੀ ਟਾਊਨ ’ਚ ਛਾਪੇਮਾਰੀ ਕਰਦਿਆਂ 10 ਦੇ ਕਰੀਬ ਜੋੜਿਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਸੂਚਨਾ ਦੇ ਅਧਾਰ ’ਤੇ ਜਿਲ੍ਹੇ ਅੰਦਰ ਹੋਰ ਵੀ ਹੋਟਲਾਂ ’ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। : ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਐੱਸਐੱਚਓ ਇਸ ਸਬੰਧੀ ਥਾਣਾ ਸਿਟੀ 1 ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ 112 ਨੰਬਰ ’ਤੇ ਅਮਰ ਸਿੰਘ ਨੀਟਾ ਅਮਰ ਸਾਇਕਲ ਸਟੈਂਡ ਵਲੋਂ ਕਾਲ ਕਰਕੇ ਸੂਚਨਾ ਦਿੱਤੀ ਗਈ ਸੀ, ਕਿ ਬੱਸ ਸਟੈਂਡ ਦੀ ਪਿਛਲੀ ਸਾਇਡ ਸਥਿੱਤ ਹੋਟਲ ਬੀ ਟਾਊਨ ’ਚ ਲੜਕੀਆਂ ਨੂੰ ਲਿਆਂਦੀਆਂ ਜਾਂਦੀਆਂ ਹਨ, ਜਿਸ ਤੋਂ ਪੁਲਿਸ ਪਾਰਟੀ ਨੇ ਹੋਟਲ ’ਚ ਜਾ ਕੇ ਰੇਡ ਕੀਤੀ ਗਈ ਤਾਂ ਮੌਕੇ ’ਤੇ 10 ਦੇ ਕਰੀਬ ਜੋੜਿਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਜੇਕਰ ਇਨ੍ਹਾਂ ਜੋੜਿਆਂ ’ਚੋਂ ਕੋਈ ਨਾਬਾਲਿਗ ਹੋਇਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਟਲ ਮਾਲਕਾਂ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਸੀਨੀਅਰ ਅਫ਼ਸਰਾਂ ਦੀਆਂ ਹਦਾਇਤਾਂ ਅਨੁਸਾਰ ਜੇਕਰ ਹੋਰ ਕਿਸੇ ਹੋਟਲ ’ਚ ਅਜਿਹਾ ਕੰਮ ਚਲਦਾ ਹੈ ਤਾਂ ਉਸ ਸਬੰਧੀ ਵੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਟਲ ’ਚ ਕਰਵਾਇਆ ਜਾ ਰਿਹਾ ਸੀ ਗਲਤ ਕੰਮ : ਅਮਰ ਸਿੰਘ ਨੀਟਾ ਇਸ ਮੌਕੇ ਅਮਰ ਸਾਈਕਲ ਸਟੈਂਡ ਦੇ ਮਾਲਕ ਅਮਰ ਸਿੰਘ ਨੀਟਾ ਤੇ ਹੋਰਨਾਂ ਨੇ ਦੱਸਿਆ ਕਿ ਇਸ ਹੋਟਲ ’ਚ ਲੜਕੀਆਂ ਨੂੰ ਲਿਆਂਦਾ ਜਾਂਦਾ ਸੀ, ਜਿਸ ਕਰਕੇ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਸੀ, ਇਸ ਸਬੰਧੀ ਪਹਿਲਾਂ ਵੀ ਕਈ ਵਾਰ ਸੂਚਨਾ ਦਿੱਤੀ ਗਈ ਸੀ, ਪਰ ਹੁਣ ਪੁਲਿਸ ਨੇ ਰੇਡ ਕਰਕੇ ਲੜਕੀਆਂ ਤੇ ਲੜਕਿਆਂ ਨੂੰ ਕਾਬੂ ਕੀਤਾ ਹੈ, ਕੁੱਝ ਲੜਕੀਆਂ ਭੱਜਣ ਦੀ ਕੋਸਿਸ਼ ਵੀ ਕਰ ਰਹੀਆਂ ਸਨ ਜਿਨ੍ਹਾਂ ਨੂੰ ਲੋਕਾਂ ਨੇ ਕਾਬੂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਹੋਲਟ ਮਾਲਕਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੋਟਲ ਬੰਦ ਹੋਣੇ ਚਾਹੀਦੇ ਹਨ।