ਬਾਰ ਐਸੋਸੀਏਸ਼ਨ ਬਰਨਾਲਾ ਨੇ ਅਦਾਲਤੀ ਕੰਮ ਦਾ ਕੀਤਾ ਬਾਈਕਾਟ
ਬਾਰ ਐਸੋਸੀਏਸ਼ਨ ਬਰਨਾਲਾ ਨੇ ਅਦਾਲਤੀ ਕੰਮ ਦਾ ਕੀਤਾ ਬਾਈਕਾਟ
Publish Date: Fri, 23 Jan 2026 06:49 PM (IST)
Updated Date: Sat, 24 Jan 2026 04:13 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ ਸੂਬਾ ਸੱਦੇ ’ਤੇ ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵਲੋਂ ਪ੍ਰਧਾਨ ਪੰਕਜ ਬਾਂਸਲ ਦੀ ਅਗਵਾਈ ਹੇਠ ‘ਮੁਫ਼ਤ ਲੀਗਲ ਡਿਫੈਂਸ ਕੌਂਸਲ ਸਕੀਮ’ ਖਿਲਾਫ਼ ਅਦਾਲਤਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਤੇ ਕੋਈ ਕੰਮਕਾਜ ਨਹੀਂ ਕੀਤਾ ਗਿਆ। ਇਸ ਸਬੰਧੀ ਜਾਣਕਾਰ ਦਿੰਦਿਆਂ ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਪੰਕਜ ਬਾਂਸਲ ਨੇ ਦੱਸਿਆ ਕਿ ਇਹ ਨੀਤੀ ਵਕੀਲਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ ਤੇ ਪੇਸ਼ੇ ਦੇ ਮਾਣ ਨੂੰ ਠੇਸ ਪਹੁੰਚਾਉਂਦੀ ਹੈ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਇਸ ਦਾ ਡਟਵਾਂ ਵਿਰੋਧ ਕਰੇਗਾ। ਇਸ ਮੌਕੇ ਵੱਡੀ ਗਿਣਤੀ ’ਚ ਵਕੀਲ ਭਾਈਚਾਰਾ ਹਾਜ਼ਰ ਸੀ।