ਬਰਨਾਲਾ ਡਿਵੀਜ਼ਨ ਦੇ ਸਾਥੀਆਂ ਨੇ ਕੀਤੀ ਰੋਸ ਰੈਲੀ
ਬਰਨਾਲਾ ਡਵੀਜ਼ਨ ਦੇ ਸਾਥੀਆਂ ਨੇ ਕੀਤੀ ਰੋਸ ਰੈਲੀ
Publish Date: Fri, 27 Feb 2026 03:52 PM (IST)
Updated Date: Sat, 28 Feb 2026 03:58 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਜੋਆਇੰਟ ਫੋਰਮ ਪੰਜਾਬ, ਗ੍ਰਿਡ ਸਬਸਟੇਸ਼ਨ ਯੂਨੀਅਨ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਪੈਨਸ਼ਨ ਯੂਨੀਅਨ ਏਟਕ ਦੇ ਸੱਦੇ ਅਨੁਸਾਰ ਖੰਡ ਮਿਲ ਸ਼ੇਰੋਂ ਤਰਨਤਾਰਨ ਦੀ ਜ਼ਮੀਨ ਦੀ ਮਾਲਕੀ ਪੁੱਡਾ ਨੂੰ ਤਬਦੀਲ ਕਰਨ ਦੇ ਵਿਰੋਧ ’ਚ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੇ ਕਿਸਾਨ ਆਗੂਆਂ ਸਮੇਤ ਸਾਥੀ ਗੁਰਪ੍ਰੀਤ ਸਿੰਘ ਗੰਢੀਵਿੰਡ ਕਨਵੀਨਰ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਕੀਤੀ ਨਾਜਾਇਜ਼ ਗ੍ਰਿਫ਼ਤਾਰੀ ਦੇ ਵਿਰੋਧ ’ਚ ਬਰਨਾਲਾ ਡਿਵੀਜ਼ਨ ਦੇ ਸਾਥੀਆਂ ਵੱਲੋਂ ਰੋਸ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਸਾਂਝੀ ਸੰਘਰਸ਼ ਕਮੇਟੀ ਕਨਵੀਨਰ ਗੁਰਲਾਭ ਸਿੰਘ ਨੇ ਕੀਤੀ। ਰੈਲੀ ’ਚ ਮੁਲਾਜਮ ਆਗੂ ਜਗਤਾਰ ਸਿੰਘ ਖੇੜੀ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ ਝਲੂਰ,ਹਰਬੰਸ ਸਿੰਘ ਦੀਦਾਰਗੜ, ਗੁਰਲਾਭ ਸਿੰਘ, ਸਤਿੰਦਰਪਾਲ ਸਿੰਘ ਜੱਸੜ, ਕੁਲਵੀਰ ਸਿੰਘ ਔਲਖ, ਜਸਪ੍ਰਤਾਪ ਸਿੰਘ, ਰਣਜੀਤ ਕੁਮਾਰ ਚੀਮਾ, ਜਸਵਿੰਦਰ ਸਿੰਘ ਜੱਸੀ, ਹਾਕਮ ਸਿੰਘ ਨੂਰ, ਰਜਿੰਦਰ ਸਿੰਘ ਮਿੰਟੂ ਅਤੇ ਦਫਤਰ ਦੇ ਹੋਰ ਸਾਰੇ ਸਾਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਹੋਰ ਸੰਘਰਸ਼ ਤਿੱਖਾ ਕੀਤਾ ਜਾਵੇਗਾ,ਸਟੇਜ ਦੀ ਕਾਰਵਾਈ ਰਾਜੇਸ਼ ਕੁਮਾਰ ਬੰਟੀ ਨੇ ਨਿਭਾਈ।