ਗੁਰਦੁਆਰਾ ਪਾਤਿਸ਼ਾਹੀ ਛੇਵੀ ਭਦੌੜ ਵਿਖੇ ਧੂਮ ਧਾਮ ਨਾਲ ਮਨਾਈ ਗਈ ਵਿਸਾਖੀ
ਗੁਰਦੁਆਰਾ ਪਾਤਿਸ਼ਾਹੀ ਛੇਵੀ ਭਦੌੜ ਵਿਖੇ ਧੂਮ ਧਾਮ ਨਾਲ ਮਨਾਈ ਗਈ ਵਿਸਾਖੀ
Publish Date: Tue, 14 Apr 2026 06:30 PM (IST)
Updated Date: Wed, 15 Apr 2026 04:10 AM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀ (ਵਿਸਾਖੀ ਵਾਲਾ) ਭਦੌੜ ਵਿਖੇ ਵਿਸਾਖੀ ਮੇਲਾ ਮਨਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੋਕੇ ਹਜੂਰੀ ਰਾਗੀ ਭਾਈ ਰਮਨਦੀਪ ਸਿੰਘ ਦੀਵਾਨਾ ਦਰਬਾਰ ਸਾਹਿਬ ਸੀ੍ਰ ਅਮ੍ਰਿਤਸਰ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਦੌੜ ਦੇ ਮੈਨੇਜਰ ਭਾਈ ਜਗਦੇਵ ਸਿੰਘ ਸੰਧੂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾਂ ਪ੍ਰਬੰਧਕ ਕਮੇਟੀ ਵੱਲੋਂ ਵਿਸਖੀ ਮੇਲੇ ਵਿਚ ਸੰਗਤਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਸੰਗਤਾਂ ਲਈ ਗੂਰੁੂ ਕਾ ਲੰਗਰ ਅਤੱਟ ਵਰਤਾਇਆ ਗਿਆ। ਮੇਲੇ ਵਿੱਚ ਲੋਕਾਂ ਦੇ ਖਾਣ ਪੀਣ ਅਤੇ ਬੱਚਿਆਂ ਦੇ ਮੰਨੋਰੰਜਨ ਲਈ ਵੱਖ ਵੱਖ ਪ੍ਰਕਾਰ ਦੀਆਂ ਝੂਲਾ ਕਿਸਤੀ, ਚੰਡੋਲ ਲੱਗੀਆਂ ਹੋਈਆਂ ਹਨ ਇਸ ਤੋ ਇਲਾਵਾ ਕਸਬੇ ਦੇ ਵੱਖੋ ਵੱਖਰੇ ਕਲੱਬਾਂ ਅਤੇ ਸਮਾਜ਼ ਸੇਵੀ ਜੱਥੇਬੰਦੀਆਂ ਵੱਲੋਂ ਵਿਸਾਖੀ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ, ਜਲੇਬੀਆਂ ਦਾ ਲੰਗਰ ਲਗਾਇਆ ਹੋਇਆ ਸੀ। ਇਸ ਮੋਕੇ ਥਾਣਾ ਭਦੌੜ ਇੰਸਪੈਕਟਰ ਹਰਸਿਮਰਨਜੀਤ ਸਿੰਘ ਵੱਲੋਂ ਆਪਣੀ ਪੂਰੀ ਪੁਲਿਸ ਪਾਰਟੀ ਵੱਲੋਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਤੇ ਥਾਂ ਥਾਂ ਤੇ ਨਾਕਾ ਬੰਦੀ ਕੀਤੀ ਹੋਈ ਸੀ। ਇਸ ਮੋਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਦੌੜ ਦੇ ਮੈਨੇਜਰ ਭਾਈ ਜਗਦੇਵ ਸਿੰਘ ਸੰਧੂ, ਮੀਰੀ ਪੀਰੀ ਖਾਲਸਾ ਕਾਲਜ਼ ਦੇ ਪਿ੍ਰੰਸੀਪਲ ਮਲਵਿੰਦਰ ਸਿੰਘ, ਸੁਖਪਾਲ ਸਿੰਘ ਪਾਲੀ, ਮਨਪ੍ਰੀਤ ਸਿੰਘ, ਹੈਡੱ ਗ੍ਰੰਥੀ ਭਾਈ ਹਰਪ੍ਰੀਤ ਸਿੰਘ, ਮੱਖਣ ਸਿੰਘ, ਜਸਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ, ਜਸਵੀਰ ਸਿੰਘ ਧੰਮੀ, ਉਮਕਾਰ ਸਿੰਘ, ਚਰਨ ਸਿੰਘ ਖੰਨਾ, ਜਗਰਾਜ ਸਿੰਘ ਸੇਵਾਦਾਰ, ਬਲਵੀਰ ਸਿੰਘ ਮਿਸਤਰੀ ਆਦਿ ਹਾਜਿਰ ਸਨ।