ਆਯੂਸ਼ਮਾਨ ਆਰੋਗਿਆ ਕੇਂਦਰ ਭਦੌੜ ਦਾ ਆਨਲਾਈਨ ਉਦਘਾਟਨ
ਆਯੂਸ਼ਮਾਨ ਆਰੋਗਿਆ ਕੇਂਦਰ ਭਦੌੜ ਦਾ ਆਨਲਾਈਨ ਉਦਘਾਟਨ ਕੀਤਾ ਗਿਆ
Publish Date: Sat, 28 Mar 2026 05:57 PM (IST)
Updated Date: Sun, 29 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਦੌੜ ਸਰਕਾਰੀ ਹਸਪਤਾਲ ਭਦੌੜ ਵਿਖੇ ਨਵੇਂ ਖੁੱਲ੍ਹੇ ਆਯੂਸ਼ਮਾਨ ਆਰੋਗਿਆ ਕੇਂਦਰ ਭਦੌੜ ਦਾ ਉਦਘਾਟਨ ਆਨਲਾਈਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ, ਜਿਸ ’ਚ ਡਾ ਬੰਕੇ ਬਿਹਾਰੀ ਗੋਇਲ ਐੱਮਡੀ ਮੈਡੀਸਨ, ਡਾ. ਹਰਪ੍ਰੀਤ ਕੌਰ, ਅੰਮ੍ਰਿਤ ਸਿੰਘ ਢਿੱਲਵਾਂ ਚੇਅਰਮੈਨ ਮਾਰਕੀਟ ਕਮੇਟੀ ਭਦੌੜ, ਜਗਦੀਪ ਜੱਗੀ ਪ੍ਰਧਾਨ ਟਰੱਕ ਯੂਨੀਅਨ ਭਦੌੜ, ਰਜਿੰਦਰ ਗਰਗ (ਬਿੰਦਰ), ਆੜ੍ਹਤੀਆ ਜ਼ਿਲ੍ਹਾ ਜਨ. ਸੈਕਟਰੀ ਸ਼ੈਲਰ ਐਸੋਸੀਏਸ਼ਨ, ਹੇਮਰਾਜ ਸ਼ਰਮਾ, ਜ਼ਿਲਾ ਪ੍ਰਧਾਨ ਮਾਤਾ ਜਸਵੰਤ ਕੌਰ,ਬਲਾਕ ਪ੍ਰਧਾਨ ਰਣਜੀਤ ਕੌਰ, ਭੋਲਾ ਭਲਵਾਨ, ਅਮਨਦੀਪ ਦੀਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ। ਇਸ ਸਬੰਧੀ ਜਦ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਰਾਣੀ ਬਿਲਡਿੰਗ ਦੇ ਟੈਂਡਰ ਹੋ ਚੁੱਕੇ ਹਨ ਉਸ ਨੂੰ ਢਾਹ ਕੇ ਨਵੇਂ ਹਸਪਤਾਲ ਦੀ ਉਸਾਰੀ ਜਲਦੀ ਹੋਵੇਗੀ,ਆਯੂਸ਼ਮਾਨ ਆਰੋਗਿਆ ਕੇਂਦਰ ਦਾ ਉਦਘਾਟਨ ਅੱਜ ਭਦੌੜ ਵਿਖੇ ਚਰਚਾ ਵਿੱਚ ਰਿਹਾ, ਕਿਉਂਕਿ ਭਦੌੜ ਦੇ ਲੋਕਾਂ ਦੀ ਮੰਗ ਸੀ ਕਿ ਸਰਕਾਰੀ ਹਸਪਤਾਲ ਨੂੰ ਕਰੀਬ ਇੱਕ ਦਰਜਨ ਪਿੰਡ ਲੱਗਦੇ ਹਨ ਇਥੇ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਅਤੇ ਹਸਪਤਾਲ 24 ਘੰਟੇ ਖੁੱਲ੍ਹਾ ਰਹਿਣ ਚਾਹੀਦਾ ਹੈ। ਦੱਸਣਯੋਗ ਹੈ ਕਿ ਸਿਹਤ ਸਹੂਲਤਾਂ ਪੱਖੋਂ ਪੱਛੜੇ ਹੋਏ ਸ਼ਹਿਰ ਦੇ ਲੋਕ ਬਹੁਤ ਹੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਭਦੌੜ ਵਿਖੇ ਸਟਾਫ ਪੂਰਾ ਕੀਤਾ ਜਾਵੇ। ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਰਾਤ ਸਮੇਂ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਗਰੀਬ ਲੋਕਾਂ ਨੂੰ ਬਰਨਾਲਾ ਜਾ ਕਿਸੇ ਹੋਰ ਸ਼ਹਿਰ ਵੱਲ ਜਾਣਾ ਪੈਂਦਾ ਹੈ। ਭਦੌੜ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਜਲਦੀ ਚਾਲੂ ਕੀਤੀਆਂ ਜਾਣ। ਇਸ ਸਬੰਧੀ ਜਦ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ ਕਾਂਗਰਸ ਹਲਕਾ ਭਦੌੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਪੰਜਾਬ ਸਰਕਾਰ ਪੁਰਾਣੀਆਂ ਬਿਲਡਿਗਾਂ ਉਪਰ ਰੰਗ ਰੋਗਨ ਕਰ ਕੇ 25,25 ਲੱਖ ਰੁਪਏ ਦੇ ਖਰਚੇ ਦਿਖਾ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਰ ਸਾਲਾਂ ਦੇ ਸਮੇਂ ’ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਤੇ ਸਟਾਫ ਪੂਰਾ ਕਰਨ ਦੀ।