ਆਯੂਸ਼ ਆਯੂਰਵੈਦਿਕ ਤੇ ਹੋਮਿਓਪੈਥਿਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ
ਆਯੂਸ਼ ਆਯੂਰਵੈਦਿਕ ਤੇ ਹੋਮਿਓਪੈਥਿਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ
Publish Date: Wed, 21 Jan 2026 04:01 PM (IST)
Updated Date: Wed, 21 Jan 2026 04:03 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਯੂਸ਼ ਕਮਿਸ਼ਨਰ ਦਿਲਰਾਜ ਸਿੰਘ ਡਾਇਰੈਕਟਰ ਆਯੂਰਵੈਦਾ ਪੰਜਾਬ, ਡਾ. ਰਮਨ ਖੰਨਾ ਡਾਇਰੈਕਟਰ ਹੋਮਿਓਪੈਥੀ, ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਅਮਨ ਕੌਂਸਲ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ, ਡਾ. ਰਜੀਵ ਜਿੰਦੀਆ ਦੀ ਅਗਵਾਈ ’ਚ ਪਿੰਡ ਕੁਰੜ ਦੀ ਭਗਤ ਰਵਿਦਾਸ ਧਰਮਸਾਲਾ ਵਿਖੇ ਆਯੂਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਆਗਾਜ਼ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਪਿੰਡ ਦੇ ਸਰਪੰਚ ਸਾਹਿਬ ਸੁੱਖਵਿੰਦਰ ਦਾਸ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਬਰਨਾਲਾ ਡਾ. ਅਮਨ ਕੌਸ਼ਲ, ਸੁਪਰਡੈਂਟ ਆਯੁਰਵੈਦਿਕ ਤੇ ਯੂਨਾਨੀ ਦਫ਼ਤਰ ਬਰਨਾਲਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਕੈਂਪ ’ਚ ਆਯੂਰਵੈਦ ਵਿਭਾਗ ਵੱਲੋਂ 318 ਤੇ ਹੋਮਿਓਪੈਥਿਕ ਵਿਭਾਗ ਵੱਲੋਂ 262 ਮਰੀਜਾਂ ਦਾ ਚੈੱਕਅਪ ਕੀਤਾ ਗਿਆ। ਇਸ ਕੈਂਪ ’ਚ ਆਯੂਰਵੈਦ ਵਿਭਾਗ ਵੱਲੋਂ ਡਾ. ਅਮਨਦੀਪ ਸਿੰਘ, ਨੌਡਲ ਅਫ਼ਸਰ ਡਾ. ਨਵਨੀਤ ਬਾਂਸਲ, ਏਐੱਮਓ ਡਾ. ਸੀਮਾ ਬਾਂਸਲ, ਏਐੱਮਓ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ। ਉਪਵੈਦ ਸੁਖਚੈਨ ਸਿੰਘ, ਸ਼ਿਵ ਸ਼ੰਕਰ ਤੇ ਅਜੈ ਕੁਮਾਰ ਨੇ ਕੈਂਪ ’ਚ ਆਏ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ। ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਅਨੁਪਮ ਰੁਪਾਲ ਐੱਚਐੱਮਓ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ। ਹੋਮਿਓਪੈਥੀ ਡਿਸਪੈਂਸਰ ਇੰਦਰਜੀਤ ਤੇ ਗੁਰਮੀਤ ਸਿੰਘ ਧਨੋਲਾਂ ਨੇ ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਵੰਡੀਆਂ।