ਆਯੁਰਵੈਦਿਕ ਤੇ ਹੋਮੀਓਪੈਥਿਕ ਕੈਂਪ ਲਾਇਆ
ਮਹਿਲਾ ਚੌਕ ’ਚ ਆਯੁਰਵੈਦਿਕ ਤੇ ਹੋਮੀਓਪੈਥਿਕ ਕੈਂਪ ਲਾਇਆ
Publish Date: Wed, 28 Jan 2026 05:42 PM (IST)
Updated Date: Wed, 28 Jan 2026 05:43 PM (IST)

- ਪੰਜ ਸੌ ਤੋਂ ਵਧੇਰੇ ਮਰੀਜ਼ਾਂ ਦੀ ਕੀਤੀ ਜਾਂਚ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਡਾਇਰੈਕਟਰ ਆਫ਼ ਆਯੁਰਵੇਦਾ ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੁਰਵੇਦਿਕ ਤੇ ਯੂਨਾਨੀ ਅਫ਼ਸਰ, ਸੰਗਰੂਰ ਡਾ. ਮਲਕੀਤ ਸਿੰਘ ਘੱਗਾ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਬੁੱਧਵਾਰ ਨੂੰ ਆਯੁਸ਼ਮਾਨ ਆਰੋਗਿਆ ਕੇਂਦਰ ਮਹਿਲਾਂ ਵੱਲੋਂ ਪ੍ਰਾਚੀਨ ਸ਼ਿਵ ਮੰਦਰ ਮਹਿਲਾਂ ਵਿਖੇ ਇੱਕ ਵਿਸ਼ਾਲ ਆਯੁਰਵੇਦਿਕ ਅਤੇ ਹੋਮਿਓਪੈਥੀਕ ਸਿਹਤ ਕੈਂਪ ਸਫਲਤਾਪੂਰਵਕ ਕਰਵਾਇਆ ਗਿਆ। ਕੈਂਪ ਦਾ ਉਦਘਾਟਨ ਡਾ. ਮਲਕੀਤ ਸਿੰਘ ਘੱਗਾ ਅਤੇ ਪ੍ਰਸਿੱਧ ਸਮਾਜ ਸੇਵੀ ਅਸ਼ੋਕ ਬਾਂਸਲ ਵੱਲੋਂ ਕੀਤਾ ਗਿਆ। ਕੈਂਪ ਦਾ ਮੁੱਖ ਸੰਚਾਲਨ ਡਾ. ਰੋਜ਼ੀ, ਆਯੁਰਵੇਦਿਕ ਮੈਡੀਕਲ ਅਫ਼ਸਰ ਆਯੁਸ਼ਮਾਨ ਆਰੋਗਿਆ ਕੇਂਦਰ ਮਹਿਲਾਂ ਵੱਲੋਂ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਕੀਤਾ ਗਿਆ। ਕੈਂਪ ਦੌਰਾਨ ਕੁੱਲ 531 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਮਰੀਜ਼ਾਂ ਨੂੰ ਮੁਫ਼ਤ ਆਯੁਰਵੇਦਿਕ ਅਤੇ ਹੋਮੀਓਪੈਥਿਕ ਦਵਾਈਆਂ ਦੇ ਨਾਲ-ਨਾਲ ਉਨ੍ਹਾਂ ਦੀ ਬਿਮਾਰੀ ਅਨੁਸਾਰ ਸਿਹਤ ਸਬੰਧੀ ਲੁੜੀਂਦੀ ਸਲਾਹ ਵੀ ਪ੍ਰਦਾਨ ਕੀਤੀ ਗਈ। ਕੈਂਪ ਵਿੱਚ ਆਯੁਰਵੇਦਿਕ ਵਿਭਾਗ ਵੱਲੋਂ ਡਾ. ਦਿਵਿਆ ਬਾਂਸਲ ਅਤੇ ਡਾ. ਗੁਰਪ੍ਰੀਤ ਕੌਰ ਅਤੇ ਹੋਮਿਓਪੈਥੀ ਵਿਭਾਗ ਵੱਲੋਂ ਡਾ. ਜਸਦੀਪ ਸਿੰਘ ਨੇ ਮਰੀਜ਼ਾਂ ਦੀ ਪੂਰੀ ਤਨਦੇਹੀ ਅਤੇ ਨਿਪੁੰਨਤਾ ਨਾਲ ਜਾਂਚ ਕੀਤੀ। ਇਸ ਦੌਰਾਨ ਮਰੀਜ਼ਾਂ ਨੂੰ ਸਹੀ ਖੁਰਾਕ, ਸੁਚੱਜੀ ਜੀਵਨਸ਼ੈਲੀ ਅਪਣਾਉਣ ਅਤੇ ਰੋਗਾਂ ਤੋਂ ਬਚਾਅ ਸਬੰਧੀ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਗਈ। ਕੈਂਪ ਦੌਰਾਨ ਅਮਿਤ ਕਾਂਸਲ, ਕੈਲਾਸ਼ ਮਿੱਤਲ, ਮਨਪ੍ਰੀਤ ਕੌਰ, ਕਰਨੈਲ ਸਿੰਘ, ਬਬੀਤਾ ਵੱਲੋਂ ਡਾਕਟਰਾਂ ਦੀ ਸਲਾਹ ਅਨੁਸਾਰ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਕਤਾਰਬੱਧ ਅਤੇ ਵਿਵਸਥਿਤ ਢੰਗ ਨਾਲ ਵੰਡੀਆਂ ਗਈਆਂ। ਦਵਾਈ ਵੰਡ ਸਮੇਂ ਹਰ ਮਰੀਜ਼ ਨੂੰ ਉਸ ਦੀ ਬਿਮਾਰੀ ਅਨੁਸਾਰ ਦਵਾਈ ਦੀ ਸਹੀ ਖੁਰਾਕ, ਵਰਤੋਂ ਦਾ ਸਮਾਂ ਅਤੇ ਜ਼ਰੂਰੀ ਸਾਵਧਾਨੀਆਂ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ, ਤਾਂ ਜੋ ਇਲਾਜ ਪ੍ਰਭਾਵਸ਼ਾਲੀ ਅਤੇ ਲਾਭਕਾਰੀ ਸਾਬਤ ਹੋ ਸਕੇ। ਯੋਗਾ ਇੰਸਟ੍ਰਕਟਰ ਲਛਮਣ ਸਿੰਘ ਵੱਲੋਂ ਵੱਖ-ਵੱਖ ਯੋਗ ਆਸਣਾਂ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਸ਼ੋਕ ਬਾਂਸਲ, ਸ਼ਿਵ ਜਿੰਦਲ, ਸੁਖਪਾਲ ਸਿੰਘ, ਤੇਜਾ ਸਿੰਘ ਅਤੇ ਸੁਭਾਸ਼ ਜਿੰਦਲ, ਯੋਗੇਸ਼ ਸ਼ਰਮਾ, ਸਿਕੰਦਰ ਸ਼ਰਮਾ, ਕੁਲਦੀਪ ਸ਼ਰਮਾ ਆਦਿ ਹਾਜ਼ਰ ਸਨ।