ਆਸਕ ਨੇ ਬੁੱਕ ਕਰਵਾਇਆ ਕਮਰਾ ਮੌਕੇ ’ਤੇ ਪੁੱਜੇ ਕੁੜੀ ਦੇ ਭਰਾ, ਕੁਟਾਪਾ
ਆਸਕ ਨੇ ਬੁੱਕ ਕਰਵਾਇਆ ਕਮਰਾ ਮੌਕੇ ’ਤੇ ਪੁੱਜ ਕੁੜੀ ਦੇ ਭਰਾ ਨੇ ਆਸਕ ਦਾ ਕੀਤਾ ਕੁਟਾਪਾ
Publish Date: Fri, 16 Jan 2026 07:01 PM (IST)
Updated Date: Sat, 17 Jan 2026 04:13 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਕੁਝ ਹੋਟਲ ਪਿਛਲੇ ਕਾਫੀ ਸਮੇਂ ਤੋਂ ਚਰਚਾ ’ਚ ਹਨ। ਇਨ੍ਹਾਂ ਹੋਟਲਾਂ ਨਾਲ ਜੁੜੀ ਕੋਈ ਨਾ ਕੋਈ ਘਟਨਾ ਹੋਟਲਾਂ ’ਚ ਹੁੰਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਵੱਲ ਧਿਆਨ ਖਿੱਚਦੀ ਹੈ। ਸਥਾਨਕ ਬੱਸ ਸਟੈਂਡ ਦੇ ਨੇੜੇ ਸ਼ੁੱਕਰਵਾਰ ਦੁਪਹਿਰ 12 ਕੁ ਵਜੇ ਇਕ ਹੋਟਲ ਨਾਲ ਜੁੜੀ ਅਜਿਹੀ ਘਟਨਾ ਸਾਹਮਣੇ ਆਈ, ਜਿਸ ਦੀ ਸ਼ਹਿਰ ਅੰਦਰ ਖ਼ੂਬ ਚਰਚਾ ਹੋ ਰਹੀ ਹੈ। ਇਸ ਹੋਟਲ ’ਚ ਇੱਕ ਆਸ਼ਿਕ ਆਪਣੀ ਮਿੱਤਰ ਕੁੜੀ ਨੂੰ ਲੈ ਕੇ ਆਇਆ ਸੀ ਜਿੱਥੇ ਦੋਵਾਂ ਨੇ ਇਕ ਕਮਰਾ ਬੁੱਕ ਕਰਵਾਇਆ, ਪਰ ਦੋਵਾਂ ਦੇ ਪਿੱਛੇ ਹੀ ਕੁੜੀ ਦਾ ਭਰਾ ਆਪਣੇ ਸਾਥੀਆਂ ਸਮੇਤ ਆਹ ਧਮਕਿਆ ਤੇ ਉਸਨੇ ਆਉਂਦਿਆਂ ਹੀ ਆਸ਼ਕ ਭਾਅਜੀ ਨੂੰ ਹੋਟਲ ਤੋਂ ਘੜੀਸ ਕੇ ਬਾਹਰ ਗਲੀ ’ਚ ਕੱਢ ਲਿਆ ਜਿੱਥੇ ਉਸ ਦਾ ਖ਼ੂਬ ਕੁਟਾਪਾ ਕੀਤਾ। ਹੋਟਲ ਵਾਲੀ ਗਲੀ ਚ ਕੁੜੀ ਦਾ ਭਰਾ ਤੇ ਉਸ ਦੇ ਮਿੱਤਰ ਆਸ਼ਕ ਭਾਅਜੀ ਨੂੰ ਕੁੱਟਦੇ ਰਹੇ ਤੇ ਇਸ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਕੁੜੀ ਫ਼ਰਾਰ ਹੋ ਗਈ। ਚਸ਼ਮਦੀਦਾਂ ਅਨੁਸਾਰ ਮੁੰਡੇ ਦੇ ਸਿਰ ਸਮੇਤ ਸਰੀਰ ’ਤੇ ਹੋਰ ਵੀ ਕਾਫ਼ੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਕੁੱਟਣ ਵਾਲੇ ਕੁੜੀ ਦੇ ਭਰਾ ਤੇ ਉਸਦੇ ਮਿੱਤਰ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਹੋਏ ਆਸ਼ਕ ਭਾਅਜੀ ਨੇ ਆਪਣੇ ਕਿਸੇ ਜਾਣਕਾਰ ਨੂੰ ਫੋਨ ਤੇ ਬੁਲਾਇਆ ਜਿਹੜੇ ਉਸ ਨੂੰ ਹਸਪਤਾਲ ਲੈ ਕੇ ਗਏ। ਇਹ ਹੋਟਲ ਪਹਿਲਾਂ ਵੀ ਇਕ ਵੱਡੀ ਘਟਨਾ ਕਰ ਕੇ ਚਰਚਾ ’ਚ ਰਿਹਾ ਹੈ, ਪਰ ਮਨੀਰਾਮ ਨੂੰ ਆਪਣੀ ਤਿਜੌਰੀਆਂ ’ਚ ਬੰਦ ਕਰਨ ਦੀ ਲਾਲਸਾ ਦੇ ਕਾਰਨ ਹੋਟਲ ਮਾਲਕ ਤੇ ਸੰਚਾਲਕ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਵੀ ਬਾਜ਼ ਨਹੀਂ ਆ ਰਹੇ।