ਆਸ਼ਾ ਵਰਕਰ ਨੇ ਕੰਮਕਾਜ ਕੀਤਾ ਠੱਪ, ਕੀਤੀ ਨਾਅਰੇਬਾਜ਼ੀ
ਆਸ਼ਾ ਵਰਕਰ ਨੇ ਕੰਮਕਾਜ ਕੀਤਾ ਠੱਪ, ਨਾਅਰੇਬਾਜ਼ੀ
Publish Date: Wed, 18 Mar 2026 03:48 PM (IST)
Updated Date: Wed, 18 Mar 2026 03:49 PM (IST)

- ਸੀਐੱਚਸੀ ਸ਼ੇਰਪੁਰ ਅੱਗੇ ਲਾਇਆ ਧਰਨਾ, ਧੱਕੇਸ਼ਾਹੀ ਦੀ ਕੀਤੀ ਨਿਖੇਧੀ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਆਸ਼ਾ ਫੈਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਬਲਾਕ ਸ਼ੇਰਪੁਰ ਵੱਲੋਂ ਬੁੱਧਵਾਰ ਨੂੰ ਮੰਗਾਂ ਨੂੰ ਲੈ ਕੇ ਸੀਐੱਚਸੀ ਸ਼ੇਰਪੁਰ ਵਿਖੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਇਹ ਵਰਕਰਾਂ ਦੀ ਹੜਤਾਲ ਜਾਰੀ ਰਹੇਗੀ। ਜਥੇਬੰਦੀ ਦੀ ਬਲਾਕ ਪ੍ਰਧਾਨ ਛਿੰਦਰਪਾਲ ਕੌਰ ਕਾਤਰੋਂ ਦੀ ਅਗਵਾਈ ਹੇਠ ਲਗਾਏ ਇਸ ਰੋਸ ਧਰਨੇ ਵਿੱਚ ਬਲਾਕ ਦੀਆਂ ਵੱਡੀ ਗਿਣਤੀ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਹਿੱਸਾ ਲਿਆ। ਇਸ ਮੌਕੇ ਬਲਾਕ ਆਗੂ ਛਿੰਦਰ ਪਾਲ ਕੌਰ ਕਾਤਰੋਂ ਕਿਰਨਪਾਲ ਕੌਰ ਖੇੜੀ ਕਲਾਂ ਨੇ ਕਿਹਾ ਕਿ ਦਿਨ ਰਾਤ ਅਤੇ ਸਖਤ ਮਿਹਨਤ ਨਾਲ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਨੂੰ ਪੰਜਾਬ ਸਰਕਾਰ ਨੇ ਚਾਰ ਸਾਲਾਂ ਦੀ ਕਾਰਜਕਾਲ ਦੌਰਾਨ ਬਣਦੇ ਹੱਕ ਨਹੀਂ ਦਿੱਤੇ। ਨੇੜਲੇ ਸੂਬੇ ਹਰਿਆਣਾ ਵਿੱਚ ਵੀ ਉਥੋਂ ਦੀ ਸਰਕਾਰ ਵੱਲੋਂ ਜਿੱਥੇ ਸੇਵਾਮੁਕਤ ਵਰਕਰਾਂ ਨੂੰ ਮਾਣ ਭੱਤੇ ਵਜੋਂ 5 ਲੱਖ ਰੁਪਏ ਦਿੱਤੇ ਜਾ ਰਹੇ ਹਨ ਅਤੇ ਹੋਰ ਪੱਤਿਆਂ ਵਿੱਚ ਵਾਧਾ ਹੈ। ਸਰਕਾਰੀ ਹਸਪਤਾਲ ਆਸ਼ਾ ਅਤੇ ਫੈਸਲੀਟੇਟਰ ਭੈਣਾਂ ਦੇ ਸਹਿਯੋਗ ਨਾਲ ਹੀ ਚੱਲ ਰਹੇ ਹਨ ਕਿਉਂਕਿ ਇਨ੍ਹਾਂ ਵਰਕਰਾਂ ਨੇ ਹੀ ਪਿੰਡਾਂ ਦੇ ਮਰੀਜ਼ਾਂ ਨੂੰ ਹਸਪਤਾਲ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਸਮੁੱਚੀ ਜਥੇਬੰਦੀ ਵੱਲੋਂ 16 ਤੋਂ 28 ਮਾਰਚ ਤੱਕ ਸਿਹਤ ਸੇਵਾਵਾਂ ਦੇ ਸਰਕਾਰੀ ਕੰਮਾਂ ਦਾ ਬਾਈਕਾਟ ਕੀਤਾ ਗਿਆ ਹੈ। ਉਨ੍ਹਾਂ ਹੱਕ ਮੰਗ ਰਹੀਆਂ ਭੈਣਾਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਨੇ ਸਮੇਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਇਸ ਮੌਕੇ ਪਰਮਜੀਤ ਕੌਰ ਸ਼ੇਰਪੁਰ, ਕਿਰਨਪਾਲ ਕੌਰ ਖੇੜੀ ਕਲਾਂ, ਪਰਮਜੀਤ ਕੌਰ ਖੇੜੀ, ਅਮਨਦੀਪ ਕੌਰ ਪੱਤੀ ਖਲੀਲ, ਬਲਵਿੰਦਰ ਕੌਰ ਕਾਲਾਬੂਲਾ ਤੇ ਰਣਜੀਤ ਕੌਰ ਫੈਸਿਲੀਟੇਟਰ, ਬਲਵਿੰਦਰ ਕੌਰ ਬਾਜਵਾ, ਕਿਰਨਪਾਲ ਕੌਰ ਬਾਜਵਾ, ਕਮਲੇਸ਼ ਕੁਮਾਰੀ ਸ਼ੇਰਪੁਰ, ਸੁਖਵਿੰਦਰ ਕੌਰ ਬੜੀ, ਗੁਰਮੀਤ ਕੌਰਪੱਤੀ ਖਲੀਲ ਅਤੇ ਕਰਮਜੀਤ ਕੌਰ ਖੇੜੀ ਕਲਾਂ ਆਦਿ ਹਾਜ਼ਰ ਸਨ।