ਰੇਹੜੀ ’ਤੇ ਦਾਰੂ ਪਿਆਣ ਕਾਰਨ ਮਾਮਲਾ ਦਰਜ
ਰੇਹੜੀ ’ਤੇ ਪਿਆਈ ਦਾਰੂ, ਮਾਮਲਾ ਦਰਜ
Publish Date: Fri, 17 Apr 2026 05:23 PM (IST)
Updated Date: Sat, 18 Apr 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਰੇਹੜੀ ’ਤੇ ਦਾਰੂ ਪਿਆਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸੁਰਿੰਦਰ ਕੁਮਾਰ ਪੁੱਤਰ ਗਨੇਸ਼ ਰਾਮ ਵਾਸੀ 22 ਏਕੜ ਬਰਨਾਲਾ ਤੇ ਪਰੇਮ ਸ਼ੰਕਰ ਪੁੱਤਰ ਰਾਮ ਵਾਸੀ ਸੇਖਾ ਰੋਡ ਬਰਨਾਲਾ ਜੋ ਕਾਲਾ ਮਹਿਰ ਸਟੇਡੀਆਮ ਬਰਨਾਲਾ ਦੇ ਕੋਲ ਸ਼ਰੇਆਮ ਲੋਕਾਂ ਨੂੰ ਆਪਣੀ ਰੇਹੜੀ ’ਤੇ ਬੈਠਾ ਕੇ ਦਾਰੂ ਪਿਆ ਰਹੇ ਹਨ। ਪੁਲਿਸ ਨੇ ਉਕਤ ਮਾਮਲੇ ’ਚ ਉਕਤ ਵਿਅਕਤੀਆਂ ਨੂੰ ਮੌਕਾ ’ਤੇ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।