ਹਥਿਆਰ ਨਾਲ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ
ਤੇਜਧਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ
Publish Date: Sat, 18 Apr 2026 03:44 PM (IST)
Updated Date: Sun, 19 Apr 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 14 ਅਪ੍ਰੈਲ ਨੂੰ ਮੁਦੱਈ ਅਰਜਨ ਕੁਮਾਰ ਪੁੱਤਰ ਮਨੋਜ ਸਿੰਘ ਵਾਸੀ ਗਲੀ ਨੰਬਰ 4, ਨੇੜੇ ਟਰਾਈਡੈਂਟ ਫੈਕਟਰੀ ਰਾਏਕੋਟ ਰੋਡ ਬਰਨਾਲਾ ਉਕਤ ਟਰਾਈਡੈਂਟ ਫੈਕਟਰੀ ਦੇ ਪੁੱਲ ਦੇ ਥੱਲ੍ਹੇ ਰਾਏਕੋਟ ਰੋਡ ਬਰਨਾਲਾ ਪਾਸ ਵਾਲ ਕੱਟਵਾਉਣ ਲਈ ਰਾਜੀਵ ਠਾਕੁਰ ਦੀ ਦੁਕਾਨ ’ਤੇ ਜਾ ਰਿਹਾ ਸੀ। ਜਿੱਥੇ ਕਾਕਾ ਧਾਲੀਵਾਲ ਵਾਸੀ ਸੇਖਾ ਰੋਡ ਬਰਨਾਲਾ, ਜੱਸੂ ਪੁੱਤਰ ਰਾਜੂ ਵਾਸੀ ਗਲੀ ਨੰਬਰ 05 ਰਾਏਕੋਟ ਰੋਡ ਬਰਨਾਲਾ,. 2 ਨਾਮਾਲੂਮ ਵਿਅਕਤੀ ਉਕਤਾਨ ਤੋਂ ਕੁੱਝ ਖਾਣ-ਪੀਣ ਲਈ 100 ਰੁਪਏ ਮੰਗਣ ਲੱਗੇ। ਜਦੋਂ ਮੁਦੱਈ ਨੇ ਉਨ੍ਹਾਂ ਨੂੰ ਉਕਤਾਨ ਰੁਪਏ ਦੇਣ ਤੋਂ ਨਾਂਹ ਕਰ ਦਿੱਤੀ। ਤਾਂ ਉਕਤਾਨ ਨੇ ਮੁਦੱਈ ਉਕਤ ’ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ, ਜੋ ਉਸਦੇ ਖੱਬੇ ਹੱਥ ’ਤੇ ਲੱਗਾ। ਫਿਰ ਮੁਦੱਈ ਉਕਤ ਭੱਜ ਕੇ ਰਾਜੀਵ ਠਾਕੁਰ ਦੀ ਦੁਕਾਨ ’ਚ ਵੜ ਗਿਆ। ਜਿੱਥੇ ਰਾਜੀਵ ਠਾਕੁਰ ਮੁਦੱਈ ਉਕਤ ਦੇ ਪੱਟੀ ਬੰਨਣ ਲੱਗਾ, ਤਾਂ ਉਕਤਾਨ ਨੇ ਰਾਜੀਵ ਠਾਕੁਰ ਨੂੰ ਅਜਿਹਾ ਕਰਨ ਤੋਂ ਰੋਕਿਆ। ਫਿਰ ਉਕਤਾਨ ਨੇ ਰਾਜੀਵ ਠਾਕੁਰ ਦੇ ਸਿਰ ’ਤੇ ਕਿਰਪਾਨ ਮਾਰ ਕੇ ਮੌਕੇ ਤੋਂ ਧਮਕੀਆਂ ਦਿੰਦੇ ਭੱਜ ਗਏ।