ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Fri, 06 Feb 2026 03:59 PM (IST)
Updated Date: Sat, 07 Feb 2026 03:59 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਜਸਪਾਲ ਪੁਰੀ ਪੁੱਤਰ ਮੇਕਰ ਪੁਰੀ ਵਾਸੀ ਗਲੀ ਨੰਬਰ 05, ਸੇਖਾ ਰੋਡ ਬਰਨਾਲਾ ਨੇ ਬਿਆਨ ਦਿੱਤਾ ਕਿ ਮਿਤੀ 16 ਜਨਵਰੀ ਨੂੰ ਉਸਦੀ ਭਰਜਾਈ ਅਮਨਦੀਪ ਕੌਰ ਉਸਦੀ ਮਾਂ ਨੂੰ ਗਲਤ ਬੋਲਕੇ ਉਸਦੀ ਪਤਨੀ ਦੀ ਕੁੱਟਮਾਰ ਕਰਨ ਲੱਗ ਪਈ। ਫਿਰ ਉਸਦੀ ਪਤਨੀ ਨੇ ਸਾਰੀ ਗੱਲਬਾਤ ਉਸਨੂੰ ਫੋਨ ਪਰ ਦੱਸੀ ਤੇ ਉਹ ਘਰ ਆ ਗਿਆ। ਜਿੱਥੇ ਉਸਦੇ ਭਰਜਾਈ ਦੇ 02 ਭਰਾਵਾਂ ਨੇ ਸਮੇਤ ਆਪਣੇ 02 ਦੋਸਤਾਂ ਦੇ ਉਸਦੀ ਕੁੱਟਮਾਰ ਕਰਕੇ ਗੇਟ ਭੰਨ ਕੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਮੁਦਈ ਦੇ ਬਿਆਨ ਦੇ ਅਧਾਰ ’ਤੇ ਰਾਜੂ ਪੁੱਤਰ ਕਾਲਾ ਗਿਰ, ਗੂਰੀ ਪੁੱਤਰ ਕਾਲਾ ਗਿਰ, 02 ਨਾਮਾਲੂਮ ਵਿਆਕਤੀ ਵਾਸੀਆਨ ਨੇੜੇ ਸਰਕਾਰੀ ਸਕੂਲ ਫੂਲ, ਅਮਨਦੀਪ ਕੌਰ ਪਤਨੀ ਸੰਦੀਪ ਪੁਰੀ ਵਾਸੀ ਬਰਨਾਲਾ ਪਰ ਕੇਸ ਦਰਜ ਕਰ ਲਿਆ ਹੈ।