ਮੁਦੱਈ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ਦੇ ਖ਼ਿਲਾਫ਼ ਪਰਚਾ
ਰਿਹਾਇਸੀ ਪਲਾਟ ਉਪਰ ਕਬਜਾ ਕਰਨ ਦੀ ਕੋਸਿਸ ਕਰਕੇ ਮੁਦੱਈ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Thu, 05 Mar 2026 05:53 PM (IST)
Updated Date: Fri, 06 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਰਿਹਾਇਸੀ ਪਲਾਟ ਉਪਰ ਕਬਜਾ ਕਰਨ ਦੀ ਕੋਸ਼ਿਸ਼ ਕਰ ਕੇ ਮੁਦੱਈ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਮਨਦੀਪ ਕੌਰ ਪੁੱਤਰੀ ਹਰਦਿਆਲ ਕੌਰ ਵਾਸੀ ਦਸਮੇਸ਼ ਡੈਂਟਲ ਕਾਲਜ ਫਰੀਦਕੋਟ ਨੇ ਬਿਆਨ ਲਿਖਵਾਇਆ ਕਿ 08-08-2025 ਤੋਂ 10-01-2026 ਤੱਕ ਜਗਤਾਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਤੇ ਬਜਰੰਗੀ ਰਾਮ ਪੁੱਤਰ ਵਿਰਧੀ ਚੰਦ ਵਾਸੀ ਬਾਬਾ ਫਰੀਦ ਨਗਰ ਬਰਨਾਲਾ ਨੇ ਮੁਦੱਈ ਦੇ ਬਾਬਾ ਫਰੀਦ ਨਗਰ ਹੰਡਿਆਇਆ ਰੋਡ ਬਰਨਾਲਾ ਵਿਖੇ ਰਿਹਾਇਸ਼ੀ ਪਲਾਟ ਉਪਰ ਕਬਜਾ ਕਰਨ ਦੀ ਕੋਸ਼ਿਸ਼ ਕਰਕੇ ਮੁਦੱਈ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਆ ਰਹੇ ਹਨ, ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।