ਡੋਪ ਟੈਸਟ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
ਡੋਪ ਟੈਸਟ ਪੋਜੀਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
Publish Date: Mon, 23 Feb 2026 04:10 PM (IST)
Updated Date: Tue, 24 Feb 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਜਦੋਂ ਮੇਨ ਰੋਡ ਧਨੌਲਾ ਬਰਨਾਲਾ ਤੋਂ ਦਾਣਾ ਮੰਡੀ ਧਨੌਲਾ ਦੇ ਮੇਨ ਗੇਟ ਰਾਹੀ ਦਾਣਾ ਮੰਡੀ ਅੰਦਰ ਦਾਖਲ਼ ਹੋ ਕੇ ਲਿੰਕ ਰੋਡ ਰਾਹੀ ਪਿੰਡ ਰਾਜਗੜ੍ਹ ਵੱਲ ਜਾ ਰਹੇ ਸੀ ਤਾਂ ਦਾਣਾ ਮੰਡੀ ਅੰਦਰ ਬਣੇ ਬਰੋਟੇ ਕੋਲ ਇਕ ਵਿਅਕਤੀ ਜਿਸਦੇ ਅਸਮਾਨੀ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਜੋ ਡਿੱਕ-ਡੋਲੇ ਖਾਂਦਾ ਆ ਰਿਹਾ ਸੀ ਜਿਸਨੇ ਨਾਮ ਪਤਾ ਪੁੱਛਣ ’ਤੇ ਆਪਣਾ ਨਾਮ ਪਤਾ ਪ੍ਰੀਤਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਉੱਪਲੀ ਦੱਸਿਆ, ਜਿਸਦੀ ਜੁਬਾਨ ਲੜਖੜਾ ਰਹੀ ਸੀ, ਪੁਲਿਸ ਨੇ ਉਕਤ ਵਿਅਕਤੀ ਦਾ ਡੋਪ ਟੈਸਟ ਕਰਵਾਇਆ ਗਿਆ, ਜੋ ਪਾਜ਼ੇਟਿਵ ਆਇਆ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।