ਕੁੱਟਮਾਰ ਕਰ ਕੇ ਨਕਦੀ ਤੇ ਚਾਂਦੀ ਦੀ ਚੇਨ ਖੋਹਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਕੁੱਟਮਾਰ ਕਰ ਨਗਦੀ ਤੇ ਚਾਂਦੀ ਦੀ ਚੇਨ ਖੋਹਣ ਵਾਲਿਆਂ ਖਿਲਾਫ਼ ਮਾਮਲਾ ਦਰਜ
Publish Date: Sat, 21 Feb 2026 04:37 PM (IST)
Updated Date: Sun, 22 Feb 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਕੁੱਟਮਾਰ ਕਰ ਕੇ ਨਕਦੀ ਤੇ ਚਾਂਦੀ ਦੀ ਚੇਨ ਖੋਹਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਗੁਰਸੇਵਕ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਨੇੜੇ ਦਾਣਾ ਮੰਡੀ ਧਨੌਲਾ ਨੇ ਦੱਸਿਆ ਕਿ 19 ਫਰਵਰੀ ਨੂੰ ਉਹ ਕੰਮ ਕਾਰ ਦੇ ਸਬੰਧੀ ਨਜਦੀਕ ਬਾਬਾ ਲਾਭ ਦਾਸ ਦਾ ਡੇਰਾ ਧਨੌਲਾ ਪਾਸ ਮੌਜੂਦ ਸੀ ਤਾਂ ਦੀਪਾ ਪੁੱਤਰ ਗੁਰਮੇਲ ਵਾਸੀ ਮਾਨਾ ਪੱਤੀ ਧਨਲਾ, ਗੌਰਵ ਪੁੱਤਰ ਅਮਰਜੀਤ ਵਾਸੀ ਨੇੜੇ ਦਾਣਾ ਮੰਡੀ ਧਨੌਲਾ ਉਕਤਾਨ ਵਿਅਕਤੀਆਂ ਨੇ ਮੁਦੱਈ ਨਾਲ ਗਾਲੀ ਗਲੋਚ ਕੀਤਾ ਤੇ ਕੁੱਟਮਾਰ ਕੀਤੀ ਅਤੇ ਉਸ ਕੋਲੋ 4000 ਹਾਜਰ ਰੁਪਏ ਤੇ ਗਲੇ ਦੀ ਚਾਦੀ ਦੀ ਚੈਨ ਕਰੀਬ ਢਾਈ ਤਿੰਨ ਤੋਲੇ ਖੋਹਕੇ ਮੌਕੇ ਤੋਂ ਧਮਕੀਆਂ ਦਿੰਦੇ ਭੱਜ ਗਏ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।