ਨਾਟ ਮੇਲੇ ’ਚ ਦੇਸ਼ ਭਰ ਦੇ ਕਲਾਕਾਰਾਂ ਨੇ ਦਿਖਾਈ ਆਪਣੀ ਪ੍ਰਤਿਭਾ
ਤਿੰਨ ਦਿਨਾਂ ਨਾਟ ਮੇਲੇ ਦੌਰਾਨ ਦੇਸ਼ ਭਰ ਦੇ ਕਲਾਕਾਰਾਂ ਨੇ ਦਿਖਾਈ ਆਪਣੀ ਪ੍ਰਤਿਭਾ
Publish Date: Sun, 01 Feb 2026 05:35 PM (IST)
Updated Date: Mon, 02 Feb 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ੍ਰੀ ਮਹਾਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਤਿੰਨ ਦਿਨਾਂ 48ਵੇਂ ਨਾਟ ਮੇਲੇ ਦੀ ਸ਼ੁਰੂਆਤ ਹੋਈ। ਇਸ ਨਾਟ ਮੇਲੇ ’ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨੇ ਆਪਣੇ ਨਾਟਕਾਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਕਾਰਜਕ੍ਰਮ ਦਾ ਉਦਘਾਟਨ ਕਾਲੋਨਾਈਜ਼ਰ ਪਿਆਰਾ ਲਾਲ ਰਾਏਸਰ ਵਾਲੇ ਅਤੇ ਸਮਾਜ ਸੇਵੀ ਮੋਹਨ ਲਾਲ ਵੱਲੋਂ ਰਿਬਨ ਕੱਟ ਕੇ ਅਤੇ ਜੋਤ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਸ੍ਰੀ ਮਹਾਸ਼ਕਤੀ ਕਲਾ ਮੰਦਰ ਦੇ ਪ੍ਰਧਾਨ ਜਿੰਮੀ ਮਿੱਤਲ, ਜਰਨਲ ਸਕੱਤਰ ਨਰੇਸ਼ ਸਿੰਗਲਾ (ਪਨਸਪ), ਕੈਸ਼ੀਅਰ ਸ਼ਾਮੀ ਸਿੰਗਲਾ, ਆਰਗੇਨਾਈਜ਼ਿੰਗ ਸੈਕਟਰੀ ਅਨਿਲ ਦੱਤ ਸ਼ਰਮਾ ਅਤੇ ਵਿਨੋਦ ਸ਼ਰਮਾ ਹਾਜ਼ਰ ਸਨ। ਪਹਿਲੀ ਸ਼ਾਮ ਦੌਰਾਨ ਛੇ ਵਨ ਐਕਟ ਨਾਟਕ ਮੰਚਿਤ ਕੀਤੇ ਗਏ, ਜੋ ਦੇਰ ਰਾਤ ਤੱਕ ਚੱਲੇ। ਇਨ੍ਹਾਂ ’ਚ ਉਮੀਦ ਰੰਗਮੰਚ ਫ਼ਾਜ਼ਿਲਕਾ ਵੱਲੋਂ ਵੇਹਲਾ ਟੱਬਰ, ਜੋਰਾ ਕ੍ਰੀਏਸ਼ਨ ਸ੍ਰੀ ਗੰਗਾਨਗਰ ਵੱਲੋਂ ਖ਼ਵਾਬ–ਇੱਕ ਬੁਜ਼ੁਰਗ ਦੀ ਆਤਮਕਥਾ, ਆਈਪੀਟੀਏ ਸਹਾਰਨਪੁਰ ਵੱਲੋਂ ਅੰਤਿਮ ਸੰਸਕਾਰ, ਪ੍ਰਿਸ਼ਠ: ਏ ਪੇਪਰ ਪਲੇਨ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਦ ਸੇਲਜ਼ਮੈਨ, ਪਰਵਾਜ਼ ਥੀਏਟਰ ਬਰਨਾਲਾ ਵੱਲੋਂ ਉਸਨੂੰ ਕਹੀਂ ਔਰ ਅਤੇ ਸ਼ਹੀਦ ਭਗਤ ਸਿੰਘ ਵਿਰਾਸਤੀ ਮੰਚ ਅੰਮ੍ਰਿਤਸਰ ਵੱਲੋਂ ਮੁਕਤੀ ਸ਼ਾਮਲ ਸਨ। ਸਾਰੇ ਨਾਟਕਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਾਰਾਹਨਾ ਮਿਲੀ। ਸ਼ਨੀਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਨੁੱਕੜ ਨਾਟਕ ਪੇਸ਼ ਕੀਤੇ ਗਏ। ਅਕਸ ਅਬੋਹਰ, ਕੇਨਵੇ ਕਾਲਜ ਅਬੋਹਰ, ਨਿਊ ਹੋਰਾਈਜ਼ਨ ਸਕੂਲ ਬਰਨਾਲਾ, ਵਾਈਐਸ ਕਾਲਜ ਬਰਨਾਲਾ, ਐਸਐਸਡੀ ਕਾਲਜ ਬਰਨਾਲਾ, ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮ੍ਰਿਤਸਰ, ਨਟਰੰਗ ਅਬੋਹਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵੱਖ-ਵੱਖ ਥਾਵਾਂ ‘ਤੇ ਨੁੱਕੜ ਨਾਟਕ ਪੇਸ਼ ਕੀਤੇ ਗਏ।