ਵੱਖ-ਵੱਖ ਮਾਮਲਿਆਂ ’ਚ 320 ਪਾਬੰਦੀਸ਼ੁਦਾ ਗੋਲ਼ੀਆਂ ਸਣੇ 6 ਕਾਬੂ
ਵੱਖ ਵੱਖ ਮਾਮਲਿਆਂ ’ਚ 320 ਪਾਬੰਦੀਸ਼ੁਦਾ ਗੋਲੀਆਂ ਸਣੇ 6 ਕਾਬੂ
Publish Date: Fri, 20 Mar 2026 04:10 PM (IST)
Updated Date: Sat, 21 Mar 2026 04:02 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ ’ਚ 320 ਪਾਬੰਦੀਸ਼ੁਦਾ ਗੋਲੀਆਂ ਸਮੇਤ 6 ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਤਪਾ ਪੁਲਿਸ ਦੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਤਪਾ ਤਾਜੋ ਕੈਂਚੀਆਂ ਮੌਜੂਦ ਸਨ ਤਾਂ ਪੁਲਿਸ ਪਾਸ ਮੁਖਬਰ ਖਾਸ ਨੇ ਗੁਪਤ ਸੂਚਨਾ ਦਿੱਤੀ ਕਿ ਦੋਸ਼ੀ ਸੂਰਜ ਕੁਮਾਰ ਉਰਫ ਆਡਾ ਪੁੱਤਰ ਮਨੋਜ ਕੁਮਾਰ ਵਾਸੀ ਪਿਆਰਾ ਲਾਲ ਬਸਤੀ ਢਿਲਵਾ ਰੋਡ ਤਪਾ ਅਤੇ ਸੁੱਖਾ ਪੁੱਤਰ ਕਾਕਾ ਸਿੰਘ ਵਾਸੀ ਪਿਆਰਾ ਲਾਲ ਬਸਤੀ ਢਿਲਵਾ ਰੋਡ ਤਪਾ ਜੋ ਨਸ਼ਾ ਪੱਤਾ ਕਰਨ ਦੇ ਆਦੀ ਹਨ ਤੇ ਬਾਹਰੋ ਸਸਤੇ ਰੇਟ ਪਰ ਪਾਬੰਦੀਸ਼ੁਦਾ ਗੋਲੀਆਂ ਲਿਆ ਕੇ ਅੱਗੇ ਸੰਦੀਪ ਸਿੰਘ ਉਰਫ ਟੀਂਡਾ ਪੁੱਤਰ ਕ੍ਰਿਸਨ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਢਿਲਵਾਂ ਰੋਡ ਤਪਾ ਨੂੰ ਵੇਚਣ ਦਾ ਧੰਦਾ ਕਰਦੇ ਹਨ,ਜੋ ਅੱਜ ਵੀ ਪਾਬੰਦੀਸੁਦਾ ਗੋਲੀਆਂ ਵੇਚਣ ਲਈ ਦਾਣਾ ਮੰਡੀ ਤਾਜੋ ਰੋਡ ਤਪਾ ਵਿਖੇ ਆ ਰਹੇ ਹਨ, ਜੇਕਰ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਿਸ ਨੇ ਤੁਰੰਤ ਹਰਕਤ ਚ ਆਉਂਦਿਆਂ ਰੇਡ ਕਰਕੇ ਦੋਸ਼ੀਆਂ ਨੂੰ 250 ਪਾਬੰਦੀਸੁਦਾ ਗੋਲੀਆਂ ਸਣੇ ਕਾਬੂ ਕੀਤਾ। ਇਸੇ ਤਰ੍ਹਾਂ ਦੂਸਰੇ ਮਾਮਲੇ ਚ ਹੌਲਦਾਰ ਗੁਰਸੇਵਕ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਦੋਸ਼ੀਆਂ ਮਨੀਸ ਕੁਮਾਰ ਉਰਫ ਨਾਗੀ ਪੁੱਤਰ ਰਜਿੰਦਰ ਕੁਮਾਰ ਵਾਸੀ ਢਿੱਲਵਾਂ ਰੋਡ ਤਪਾ, ਗੁਰਲਾਲ ਸਿੰਘ ਉਰਫ ਗੁਰਲਾਲੀ ਪੁੱਤਰ ਡਿਪਟੀ ਸਿੰਘ ਵਾਸੀ ਦਰਾਕਾ ਅਤੇ ਧਰਮਪ੍ਰੀਤ ਸਿੰਘ ਉਰਫ ਪੀਤੀ ਪੁੱਤਰ ਜੱਗਾ ਸਿੰਘ ਵਾਸੀ ਦਰਾਕਾ ਨੂੰ 70 ਪਾਬੰਦੀਸੁਦਾ ਗੋਲੀਆਂ ਸਣੇ ਪਿੰਡ ਮਹਿਤਾ ਦੇ ਕੱਚੇ ਰਾਸਤੇ ਪਾਸੋਂ ਕਾਬੂ ਕੀਤਾ। ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂਨ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਗੁਰਪਿਆਰ ਸਿੰਘ,ਹੌਲਦਾਰ ਗੁਰਜੀਤ ਸਿੰਘ ਆਦਿ ਮੌਜੂਦ ਸਨ।