ਸ਼ਹੀਦ ਬਾਬਾ ਸਿੱਧ ਸਰੂਪ ਜੀ ਦੀ ਯਾਦ ’ਚ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ
ਸ਼ਹੀਦ ਬਾਬਾ ਸਿੱਧ ਸਰੂਪ ਜੀ ਦੀ ਯਾਦ ’ਚ ਸਲਾਨਾ ਧਾਰਮਿਕ ਸਮਾਗਮ ਕਰਵਾਇਆ
Publish Date: Thu, 29 Jan 2026 04:41 PM (IST)
Updated Date: Fri, 30 Jan 2026 04:04 AM (IST)

ਭਾਈ ਲਾਲੋ ਦੇ ਵਾਰਸਾਂ ਨੇ ਹਮੇਸ਼ਾ ਸਿੱਖ ਕੌਮ ਦੇ ਹਰ ਸੰਘਰਸ਼ ’ਚ ਸਾਥ ਦਿੱਤਾ : ਜਥੇਦਾਰ ਨਾਥ ਸਿੰਘ ਹਮੀਦੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਪਿੰਡ ਮਾਂਗੇਵਾਲ ਵਿਖੇ ਜਗਦੇ ਪਰਿਵਾਰਾਂ (ਰਾਮਗੜ੍ਹੀਆ ਭਾਈਚਾਰੇ) ਦੇ ਪੂਜਨੀਕ ਸਥਾਨ ਤੇ ਸਹੀਦ ਬਾਬਾ ਸਿੱਧ ਸਰੂਪ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਪਿੰਡ ਕੁਰੜ ਦੇ ਸਮੂਹ ਨਿਵਾਸੀਆਂ (ਜਗਦੇ ਪਰਿਵਾਰ) ਵੱਲੋਂ ਗ੍ਰਾਮ ਪੰਚਾਇਤ ਮਾਂਗੇਵਾਲ ਦੇ ਸਹਿਯੋਗ ਨਾਲ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਕਥਾਵਾਚਕ ਬਾਬਾ ਭਗਤ ਸਿੰਘ ਕੁਰੜ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਸੰਗਤਾਂ ਨਾਲਾ ਕਥਾ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਸਿੱਧ ਸਰੂਪ ਜੀ ਦਾ ਸਮੁੱਚਾ ਜੀਵਨ ਅਕਾਲ ਪੁਰਖ ਦੀ ਭਗਤੀ ’ਚ ਬੀਤਿਆ। ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਜਿੱਥੇ ਲੋਕਾਂ ਦੀ ਸੇਵਾ ਕੀਤੀ, ਉਥੇ ਪੂਰੀ ਜਿੰਦਗੀ ਭਗਤੀ ਕਰਦੇ ਰਹੇ। ਜਿਸ ਕਰਕੇ ਉਨ੍ਹਾਂ ਦੀ ਯਾਦ ’ਚ ਸੰਗਤਾਂ ਧਾਰਮਿਕ ਸਮਾਗਮ ਸ਼ਰਧਾ ਨਾਲ ਮਨਾਉਦੀਆਂ ਹਨ। ਇਸ ਮੌਕੇ ਇੰਟਰਨੈਸ਼ਨਲ ਢਾਡੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦਾ ਸਿੱਖ ਸਮਾਜ ’ਚ ਅਹਿਮ ਰੋਲ ਹੈ, ਭਾਂਵੇਕਿ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਦਾ ਖੰਡਣ ਕੀਤਾ ਹੈ, ਪਰ ਕਿਰਤੀ ਭਾਈ ਲਾਲੋ ਦੇ ਵਾਰਸਾਂ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਿਲੋ ਲਗਾਅ ਸੀ, ਮਿਸਤਰੀ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਜਦੋਂ ਗੁਰੂ ਸਾਹਿਬਾਨਾਂ ਨੂੰ ਜਾਂ ਸਮਾਜ ਨੂੰ ਜਦੋਂ ਵੀ ਲੋੜ ਪਈ ਤਾਂ ਇਸ ਭਾਈਚਾਰੇ ਨੇ ਡਟ ਕੇ ਸਾਥ ਦਿੱਤਾ ਅਤੇ ਸ਼ਹਾਦਤਾਂ ਦਿੱਤੀਆਂ। ਅੱਜ ਵੀ ਦੇਸ ਦੇ ਵਿਕਾਸ ’ਚ ਇਸ ਭਾਈਚਾਰੇ ਦਾ ਅਹਿਮ ਰੋਲ ਹੈ। ਸ਼ਹੀਦ ਬਾਬਾ ਸਿੱਧ ਸਰੂਪ ਜੀ ਦੀ ਯਾਦ ’ਚ ਕਰਵਾਏ ਗਏ ਇਨ੍ਹਾਂ ਸਮਾਗਮਾਂ ’ਚ ਗੁਰਬਾਣੀ ਨਾਲ ਜੋੜਣ ਅਤੇ ਇੱਕਜੁਟ ਰਹਿਣ ਦਾ ਸੰਦੇਸ ਦਿੱਤਾ ਹੈ। ਜਦੋਂ ਵੀ ਇਨ੍ਹਾਂ ਅਸਥਾਨਾਂ ਦੀ ਹੋਰ ਉਸਾਰੀ ਲਈ ਸਹਿਯੋਗ ਦੀ ਲੋੜ ਹੋਈ ਤਾਂ ਵੱਧ ਚੜਕੇ ਸਹਿਯੋਗ ਦਿੱਤਾ ਜਾਵੇਗਾ। ਅਖੀਰ ਸ੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਹਲਕਾ ਪ੍ਰਧਾਨ ਕੁਲਵੰਤ ਸਿੰਘ ਜਗਦੇ ਕੁਰੜ, ਸਰਕਲ ਪ੍ਰਧਾਨ ਹਰਜਿੰਦਰ ਸਿੰਘ ਮਾਂਗੇਵਾਲ, ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ ਧਾਰਨੀ, ਪ੍ਰਧਾਨ ਕੁਲਵਿੰਦਰ ਸਿੰਘ ਮਾਂਗੇਵਾਲ, ਮਨਜੀਤ ਸਿੰਘ ਮਾਂਗੇਵਾਲ, ਤੇਜਵੰਤ ਸਿੰਘ ਕੁਰੜ ਨੇ ਇਸ ਸਮਾਗਮ ’ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਨਮਾਨਯੋਗ ਸਖਸ਼ੀਅਤਾਂ ਦਾ ਸਿਰਪਾਓ ਦੀ ਬਖਸਿਸ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮਾ. ਮਨਜੀਤ ਸਿੰਘ ਮਾਂਗੇਵਾਲ, ਸੋਮਾ ਸਿੰਘ, ਜਗਦੇਵ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਮਿ ਮਨਜੀਤ ਸਿੰਘ, ਹਰਜਿੰਦਰ ਸਿੰਘ ਜਗਦੇ, ਮਿ ਪੱਪੂ ਸਿੰਘ, ਮਿ ਸੁਖਚੈਨ ਸਿੰਘ, ਕਾਕਾ ਸਿੰਘ, ਬੱਬੂ ਸਿੰਘ, ਸਤਨਾਮ ਸਿੰਘ, ਸਾਧੂ ਸਿੰਘ ਖਾਲਸਾ, ਚਮਕੌਰ ਸਿੰਘ, ਬੁੱਧਪ੍ਰੀਤ ਸਿੰਘ, ਬਲਜਿੰਦਰ ਸਿੰਘ ਜਗਦੇ, ਰਾਮਾ ਸਿੰਘ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜਰ ਸਨ।