ਸਰਕਾਰੀ ਸਕੂਲ ਮੌੜਾਂ ’ਚ ਇਨਾਮ ਵੰਡ ਸਮਾਗਮ ਕਰਵਾਇਆ
ਸਰਕਾਰੀ ਸਕੂਲ ਮੌੜਾਂ ਦਾ ਸਲਾਨਾ ਇਨਾਮ ਵੰਡ ਸਮਾਰੋਹ ਸੰਪੰਨ
Publish Date: Wed, 08 Apr 2026 03:31 PM (IST)
Updated Date: Wed, 08 Apr 2026 03:35 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਾਂ ਪ੍ਰਿੰਸੀਪਲ ਤਜਿੰਦਰ ਕੌਰ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਕੀਤਾ ਗਿਆ। ਜਿਸ ਵਿੱਚ ਪਰਮਜੀਤ ਕੌਰ ਵਾਇਸ ਚੇਅਰਪਰਸਨ ਬਲਾਕ ਸੰਮਤੀ ਦਿੜ੍ਹਬਾ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਬੱਬੂ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਜਿੰਨਾ ਦੇ ਨਾਲ ਸਮੁੱਚੀ ਗਰਾਮ ਪੰਚਾਇਤ ਸਮੂਹ ਐੱਸਐੱਮਸੀ ਕਮੇਟੀ ਮੈਂਬਰ ਸਕੂਲ ਦੇ ਬੱਚੇ ਅਤੇ ਉਹਨਾਂ ਦੇ ਮਾਤਾ-ਪਿਤਾ ਤੋਂ ਇਲਾਵਾ ਪਿੰਡ ਦੇ ਪਤਵਤਿਆਂ ਨੇ ਸ਼ਿਰਕਤ ਕੀਤੀ। ਸਕੂਲ ਦੇ ਹੋਣਹਾਰ ਅਤੇ ਪੜ੍ਹਾਈ ਵਿਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਪਰਮਜੀਤ ਕੌਰ ਨੇ ਮੱਲਾਂ ਮਾਰਨੇ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ। ਸਮਾਗਮ ਵਿੱਚ ਸਕੂਲ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਖੂਬ ਰੰਗ ਬੰਨਿ੍ਹਆ। ਪੰਜਾਬੀ ਸੱਭਿਆਚਾਰ ਪੰਜਾਬ ਦੇ ਲੋਕਨਾਚ ਗਿੱਧੇ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਕਰਕੇ ਸਭ ਦਾ ਮਨ ਮੋਹ ਲਿਆ ਜਿਸ ਦੀ ਲੈਕਚਰਾਰ ਨਿਰਮਲ ਕੌਰ, ਮਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ, ਕਿਰਨਪਾਲ ਕੌਰ ਨੇ ਬਹੁਤ ਮਿਹਨਤ ਨਾਲ ਤਿਆਰੀ ਕਰਵਾਈ। ਕੈਪਟਨ ਗੁਲਾਬ ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਾਂ ਇਲਾਕੇ ਦਾ ਇਕੋ ਇਕ ਸਕੂਲ ਹੈ ਜਿੱਥੇ ਸਾਰੀਆਂ ਹੀ ਸਟਰੀਮਾਂ ਦੀਆਂ ਕਲਾਸਾਂ ਦੀ ਪੜਾਈ ਕਰਵਾਈ ਜਾਂਦੀ ਹੈ। ਪ੍ਰਿੰਸੀਪਲ ਤਜਿੰਦਰ ਕੌਰ ਨੇ ਕਿਹਾ ਕਿ ਹੁਣ ਪੜਾਈ ਸਮਾਰਟ ਪੈਨਲਾਂ ਤੇ ਕਰਵਾਈ ਜਾਂਦੀ ਜਿੱਥੇ ਬੱਚੇ ਡਿਜੀਟਲ ਸਿੱਖਿਆ ਨਾਲ ਜੁੜਕੇ ਹੋਰ ਵੀ ਵਧੀਆ ਤਰੀਕੇ ਨਾਲ ਆਪਣੇ ਭਵਿੱਖ ਨੂੰ ਸੰਵਾਰਨ ਦਾ ਸੁਨਿਹਰੀ ਮੌਕਾ ਮਿਲਦਾ ਹੈ। ਪ੍ਰਿੰਸਾਪਲ ਨੇ ਪਰਮਜੀਤ ਸਿੰਘ(ਯੂਕੇ) ਅਤੇ ਗੁਰਪ੍ਰੀਤ ਸ਼ਰਮਾ ਪਟਿਆਲਾ ਦਾ ਵੀ ਧੰਨਵਾਦ ਕੀਤਾ। ਸਮਾਰੋਹ ਦੇ ਅੰਤ ਵਿੱਚ ਤਜਿੰਦਰ ਕੌਰ ਨੇ ਮੰਚ ਸੰਚਾਲਕ ਜਸਪ੍ਰੀਤ ਕੌਰ, ਨਵਨੀਤ ਕੌਰ ਅਤੇ ਸੁਖਦੇਵ ਸਿੰਘ ਤੋ ਇਲਾਵਾ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਜਿੰਨਾਂ ਦੀ ਸ਼ਖਤ ਮਿਹਨਤ ਸਦਕਾ ਇਹ ਪ੍ਰੋਗਰਾਮ ਯਾਦਗਰ ਪੈੜਾਂ ਛੱਡ ਗਿਆ। ਇਸ ਸਮਾਗਮ ਵਿੱਚ ਸ਼ਾਮਲ ਹੋਣ ਆਏ ਮਾਪੇ ਅਤੇ ਸਾਰੇ ਪਤਵੰਤਿਆਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਧੰਨਵਾਦ ਕੀਤਾ। ਇਸ ਮੌਕੇ ਸਿਮਰਨਜੀਤ ਸਿੰਘ ਸਿਮਰੀ, ਪੰਚ ਹਰਪ੍ਰੀਤ ਸਿੰਘ, ਕਮਲ ਸ਼ਰਮਾ, ਸੋਨੀ ਸਿੰਘ, ਮਨਦੀਪ ਕੌਰ ਚੈਅਰਮੈਨ ਐਸਐਮਸੀ ਕਮੇਟੀ ਮੌੜਾਂ, ਲੈਕਚਰਾਰ ਪਰਮਿੰਦਰ ਸਿੰਘ ਮਹਿਲਾਂ ਹਾਜ਼ਰ ਸਨ।