ਵੱਡੀ ਗਿੱਣਤੀ ’ਚ ਸੰਗਤ, ਧਾਰਮਿਕ ਸ਼ਖਸੀਅਤਾਂ ਤੇ ਨਿਰਮਲ ਭੇਖ ਦੇ ਸਾਧੂ ਮਹਾਤਮਾਂ ਨੇ ਭਰੀਆ ਹਾਜ਼ਰੀਆਂ : ਗੁਰਮਤਿ ਮੁਕਾਬਲਿਆਂ ’ਚ ਵੱਡੀ ਗਿਣਤੀ ’ਚ ਬੱਚਿਆ ਨੇ ਲਿਆ ਭਾਗ : ਬੱਚਿਆਂ ਨੂੰ ਗੁਰਮਤਿ ਨਾਲ ਜੋੜਣ ਲਈ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਹਨ: ਸਿੰਘ ਸਾਹਿਬ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵੈਰਾਗ, ਤਿਆਗ ਤੇ ਬ੍ਰਹਮ ਗਿਆਨ ਦੀ ਮੂਰਤ ਬ੍ਰਹਮ ਗਿਆਨੀ ਬੀਬੀ ਪ੍ਰਧਾਨ ਕੌਰ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ, ਬਰਨਾਲਾ ਵਿਖੇ 4 ਤੋਂ 6 ਫਰਵਰੀ ਤੱਕ ਬੜੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਸਵੇਰੇ 10:00 ਵਜੇ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਦੀਆ ਲੜੀਆ ਦੇ ਭੋਗ ਪਾਏ ਗਏ। ਉਪਰੰਤ ਵਿਸ਼ੇਸ ਦੀਵਾਨਾ ’ਚ ਵੱਖ ਵੱਖ ਧਰਮਿਕ ਤੇ ਰਾਜਨੀਤਕ ਸਖਸ਼ੀਅਤਾਂ ਨੇ ਹਾਜਰੀਆਂ ਭਰੀਆ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜੱਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਹਾਜ਼ਰੀ ਭਰੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸੁਣਾ ਕੇ ਨਿਹਾਲ ਕੀਤਾ, ਉਥੇ ਹੀ ਉਨ੍ਹਾਂ ਨੇ ਬੀਬੀ ਪ੍ਰਧਾਨ ਕੌਰ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ। ਇਸ ਸਮੇਂ ਨਿਰਮਲ ਭੇਖ ਦੇ ਸਾਰੇ ਹੀ ਸਾਧੂ ਸੰਤਾਂ ਨੇ ਹਾਜਰੀਆਂ ਭਰੀਆ। ਸ੍ਰੀ ਮਹੰਤ ਰੇਸ਼ਮ ਸਿੰਘ ਡੇਰਾ ਧਰਮ ਧੁਜਾ ਪਟਿਆਲ਼ਾ ਨੇ ਕਿਹਾ ਕਿ ਬੀਬੀ ਪ੍ਰਧਾਨ ਕੌਰ ਜੀ ਜਿੱਥੇ ਮਹਾਨ ਤਪੱਸਵੀ ਸਨ ਉਥੇ ਹੀ ਤਿਆਗ ਦੀ ਮੂਰਤ ਸਨ। ਉਨ੍ਹਾਂ ਨੇ ਜਿੱਥੇ ਸਾਧੂ ਸੰਤਾਂ ਲਈ ਲੋੜਵੰਧਾ ਲਈ ਲੰਗਰ ਅਟੁੱਟ ਵਰਤਾਏ ਉਥੇ ਹੀ ਉਨ੍ਹਾਂ ਨੇ ਨਿਰਮਲ ਭੇਖ ਦੇ ਸੰਤਾ ਕੋਲੋਂ ਗੁਰਮਤਿ ਦਾ ਗਿਆਨ ਤੇ ਸਾਰੇ ਗ੍ਰੰਥਾਂ ਦਾ ਗਿਆਨ ਪ੍ਰਾਪਤ ਕੀਤਾ । ਉਨ੍ਹਾਂ ਵਲੋ ਸੈਂਕੜੇ ਏਕੜ ਜਮੀਨ ਨਿਰਮਲ ਭੇਖ ਨੂੰ ਦਾਨ ਦਿੱਤੀ। ਬਾਬਾ ਹਾਕਮ ਸਿੰਘ ਗੰਢਾ ਸਿੰਘ ਵਾਲਾ ਜਰਨਲ ਸਕੱਤਰ ਸਰਬ ਭਾਰਤ ਨਿਰਮਲ ਮਹਾਂ ਮੰਡਲ ਨੇ ਕਿਹਾ ਕਿ ਬੀਬੀ ਜੀ ਨੇ ਇਸ ਅਸਥਾਨ ’ਤੇ ਮਹਾਨ ਤਪ ਕੀਤਾ, ਉਥੇ ਹੀ ਉਨ੍ਹਾਂ ਨੇ ਸਿੱਖੀ ਦੇਂ ਪ੍ਰਚਾਰ ਲਈ ਧਰਮਸਾਲਾ ਬਣਵਾਈਆਂ, ਉਸ ਸਮੇਂ ਇਥੇ ਜਿੱਥੇ ਲੰਗਰ ਚਲਦੇ ਸਨ ਤੇ ਲੋਕ ਦੂਰ ਦੁਰਾਡੇ ਤੋਂ ਆ ਕੇ ਦੁੱਧ ਵਾਲੇ ਪਸੂ ਛੱਡ ਕੇ ਜਾਂਦੇ ਸਨ। ਹਰ ਇਕ ਦੀ ਅਰਦਾਸ ਇਥੇ ਪੂਰੀ ਹੁੰਦੀ ਸੀ। ਇਹ ਅਸਥਾਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਹਿਮ ਯੋਗਦਾਨ ਪਾ ਰਿਹਾ ਹੈ, ਹਲਕਾ ਮੈਬਰ ਜੱਥੇਦਾਰ ਪਰਮਜੀਤ ਸਿੰਘ ਖ਼ਾਲਸਾ ਤੇ ਇੱਥੋਂ ਦੇ ਉੱਦਮੀ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਬਹੁਤ ਵੱਡੇ ਉਪਰਾਲੇ ਕਰਦੇ ਹਨ । ਇਸ ਮੌਕੇ ਮਹੰਤ ਰੇਸ਼ਮ ਸਿੰਘ ਸੇਖਵਾਂ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਪਟਿਆਲਾ, ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ ਜਰਨਲ ਸਕੱਤਰ ਆਲ ਇੰਡੀਆ ਮਹਾਂ ਮੰਡਲ, ਮਹੰਤ ਚਮਕੋਰ ਸਿੰਘ ਲੋਹਗੜ੍ਹ ਪ੍ਰਧਾਨ ਨਿਰਮਲ ਮਾਲਵਾ ਸਾਧੂ ਸੰਗਸੁਆਮੀ ਰਜੇਸਵਰਾਨੰਦਅੰਬਾਲੇ ਵਾਲ਼ੇ, ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਰਣਪ੍ਰੀਤ ਸਿੰਘ ਪ੍ਰਧਾਨ ਡੇਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਮਹੰਤ ਚਮਕੌਰ ਸਿੰਘ ਪੰਜਗਰਾਈਂ, ਮਹੰਤ ਭੁਪਿੰਦਰ ਸਿੰਘ ਕੋਟ ਭਾਈ, ਮਹੰਤ ਹਰਬੰਸ ਸਿੰਘ ਚੀਮਾ, ਮਹੰਤ ਕੇਵਲ ਕ੍ਰਿਸ਼ਨ ਹੰਡਿਆਇਆ, ਬਾਬਾ ਅਨੁਪ ਸਿੰਘ ਕੁੱਤੀਵਾਲ, ਬਾਬਾ ਜਗਰੂਪ ਸਿੰਘ ਬੁੱਗਰਾ, ਮਹੰਤ ਅਮਨਦੀਪ ਸਿੰਘ ਉੱਗੋਕੇ, ਮਹੰਤ ਪ੍ਰੀਤਮ ਸਿੰਘ ਆਦਮਪੁਰ, ਮਹੰਤ ਇੰਦਰਜੀਤ ਸਿੰਘ ਸੇਖੂਪੁਰਾ, ਮਹੰਤ ਬਿਕਰਮਜੀਤ ਸਿੰਘ ਚੀਮਾ, ਬਾਬਾ ਹਰਜਿੰਦ ਸਿੰਘ ਗੁਰੂ ਕੀ ਬਟੀਲੀ, ਮਹੰਤ ਸੁਖਪ੍ਰੀਤ ਸਿੰਘ ਰਾਜੇਆਣਾ, ਮਹੰਤ ਜਤਿੰਦਰ ਸਿੰਘ ਲੋਹਗੜ੍ਹ, ਮਹੰਤ ਸ਼ਰਨਜੀਤ ਸਿੰਘ ਸੇਖਾ, ਮਹੰਤ ਗੁਰਸ਼ਰਨਜੀਤ ਸਿੰਘ ਸੇਖਵਾਂ, ਮਹੰਤ ਸਵਰਨ ਸਿੰਘ ਇਹਨਾ ਤੋਂ ਇਲਾਵਾ ਸਮੂਹ ਨਿਰਮਲੇ ਸੰਤ ਸਮਾਜ ਤੋਂ ਇਲਾਵਾ ਅਨੇਕਾਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਸੰਤ ਬਲਬੀਰ ਸਿੰਘ ਘੁੰਨਸ ਜੱਥੇਦਾਰ ਬਲਦੇਵ ਸਿੰਘ ਚੂੰਘਾ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸਤਨਾਮ ਸਿੰਘ ਰਾਹੀ, ਕੁਲਵੰਤ ਕੀਤੂ ਹਲਕਾ ਇੰਚਾਰਜ ਬਰਨਾਲ਼ਾ ਸੰਜੀਵ ਸੋਰੀ ਸੂਬਾ ਮੀਤ ਪ੍ਰਧਾਨ ਸ੍ਰੋਮਣੀ ਆਕਾਲੀ ਦਲ, ਜੱਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾ, ਐਡਵੋਕੇਟ ਰੁਪਿੰਦਰ ਸਿੰਅ ਸੰਧੂ ਸੀਨੀਅਰ ਅਕਾਲੀ ਆਗੂ, ਤੇਜਿੰਦਰ ਸਿੰਘ ਸੋਨੀ ਜਾਗਲ ਜੈਲਦਾਰ ਬੀਰਇੰਦਰ ਸਿੰਘ, ਗੁਰਜਿੰਦਰ ਸਿੰਘ ਸਿੱਧੂਭਾਈ ਜਗਤਾਰ ਸਿੰਘ ਅਮਰੀਕਾ ਵਾਲੇ ਨੇ ਵੀ ਆਪਣੀਆਂ ਹਾਜ਼ਰੀਆਂ ਭਰੀਆਂ ਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਇਹਨਾਂ ਤੋਂ ਇਲਾਵਾ ਇਸ ਗੁਰਮਿਤ ਸਮਾਗਮ ’ਚ ਵੱਖ ਵੱਖ ਗੁਰਦੁਆਰਿਆਂ ਤੋਂ ਮੈਨੇਜਰਾਂ ਨੇ ਆਪਣੇ ਸਟਾਫ ਨਾਲ ਹਾਜ਼ਰੀਆਂ ਭਰੀਆਂ ਜਿੰਨਾ ’ਚ ਰਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਨਾਨਕਿਆਣਾ ਸੰਗਰੂਰ, ਜਗਦੇਵ ਸਿੰਘ ਗੁਰਦੁਆਰਾ ਸਾਹਿਬ ਭਦੌੜ, ਨਿਰਮਲ ਸਿੰਘ ਗੁਰਦੁਆਰਾ ਸਾਹਿਬ ਗੁਰੂਸਰ ਹੰਡਿਆਇਆ, ਹਰਭਗਵਾਨ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਭੀਖੀ ਨੇ ਸਾਰਾ ਦਿਨ ਸਮਾਗਮ ’ਚ ਸ਼ਿਰਕਤ ਕੀਤੀ ਅਤੇ ਸਮੁੱਚੇ ਪ੍ਰਬੰਧ ਵਿਚ ਸਹਾਇਤਾ ਕਾਰਵਾਈ। 6 ਫਰਵਰੀ ਨੂੰ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸੁੰਦਰ ਦਸਤਾਰ ਸਜਾਓ ਮੁਕਾਬਲਾ, ਸ਼ੁੱਧ ਗੁਰਬਾਣੀ ਕੰਠ ਅਤੇ ਸ਼ੁੱਧ ਉਚਾਰਨ ਮੁਕਾਬਲਾ (ਲਿਖਤੀ ਟੈਸਟ) ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਨਗਦ ਰਾਸ਼ੀ, ਮੈਡਲ ਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਦਸਤਾਰ ਸਜਾਓ ਮੁਕਾਬਲਾ ਤੇ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ ਨਾਲ ਜੋੜਨ ਦੀ ਮਹੱਤਵਪੂਰਨ ਕੋਸ਼ਿਸ਼ ਕੀਤੀ ਗਈ। ਇਸ ਸਮਾਗਮ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਸਮੂਹ ਗ੍ਰੰਥੀ ਸਿੰਘ, ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਅਹਿਮ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਵਿਸ਼ੇਸ਼ ਤੌਰ ’ਤੇ ਮਾਣ-ਸਨਮਾਨ ਕੀਤਾ ਗਿਆ। ਧਾਰਮਿਕ ਦੀਵਾਨਾਂ ਵਿੱਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ (ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਭਾਈ ਗੁਰਦੇਵ ਸਿੰਘ ਜੀ ਵੇਰਕਾ (ਹਜ਼ੂਰੀ ਰਾਗੀ ਜਥਾ), ਭਾਈ ਜਸਕੀਰਤ ਸਿੰਘ ਜੀ (ਹਜ਼ੂਰੀ ਰਾਗੀ, ਗੁ. ਤਪ ਅਸਥਾਨ), ਭਾਈ ਕੁਲਵੰਤ ਸਿੰਘ ਜੀ ਭੈਣੀ, ਭਾਈ ਬਲਵਿੰਦਰ ਸਿੰਘ ਜੀ ਭਾਗੀ ਕੇ (ਪ੍ਰਚਾਰਕ, ਤਖ਼ਤ ਸ੍ਰੀ ਦਮਦਮਾ ਸਾਹਿਬ), ਭਾਈ ਅਵਤਾਰ ਸਿੰਘ ਜੀ ਮੂਲੋਵਾਲ (ਕਵੀਸ਼ਰੀ ਜਥਾ) ਅਤੇ ਭਾਈ ਤਰਸੇਮ ਸਿੰਘ ਜੀ ਦੁਗਾਲ (ਢਾਡੀ ਜਥਾ) ਨੇ ਆਪਣੀਆਂ ਕਥਾ-ਵਿਚਾਰਾਂ, ਕੀਰਤਨ ਅਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਸਮੁੱਚੇ ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜੋ ਸਿੱਖੀ ਦੀ ਸੇਵਾ, ਸਮਾਨਤਾ ਅਤੇ ਭਾਈਚਾਰੇ ਦੀ ਅਨੋਖੀ ਮਿਸਾਲ ਬਣਿਆ।ਇਸ ਪਾਵਨ ਸਮਾਗਮ ਦੀ ਸਮਾਪਤੀ ਉਪਰੰਤ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਸੁਰਜੀਤ ਸਿੰਘ ਠੀਕਰੀਵਾਲਾ ਵੱਲੋਂ ਸਮੁੱਚੀਆਂ ਸੰਗਤਾਂ, ਸੇਵਾਦਾਰਾਂ ਤੇ ਸਹਿਯੋਗੀ ਸੰਗਠਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਐਸੇ ਗੁਰਮਤਿ ਸਮਾਗਮ ਕਰਵਾਉਣ ਦੀ ਅਰਦਾਸ ਕੀਤੀ ਗਈ।