ਨਗਰ ਕੌਂਸਲ ਖ਼ਿਲਾਫ਼ ਅੱਕੇ ਦੁਕਾਨਦਾਰਾਂ ਵੱਲੋਂ ਨਾਅਰੇਬਾਜ਼ੀ
ਨਗਰ ਕੌਂਸਲ ਖਿਲਾਫ ਅੱਕੇ ਦੁਕਾਨਦਾਰਾਂ ਵੱਲੋਂ ਨਾਅਰੇਬਾਜ਼ੀ
Publish Date: Sun, 25 Jan 2026 06:07 PM (IST)
Updated Date: Mon, 26 Jan 2026 04:10 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਮੰਡੀ ਦੀ ਪੁਰਾਣੀ ਅਨਾਜ ਮੰਡੀ ਦੇ ਬਾਜ਼ਾਰ ਵਿਖੇ ਪੈ ਰਹੀ ਸੀਵਰ, ਵਾਟਰ ਵਰਕਸ ਅਤੇ ਸੜਕ ਨਿਰਮਾਣ ਨੂੰ ਲੈ ਕੇ ਮੋਟੀ ਰਕਮ ਦੇ ਠੇਕੇ ਹੋਏ ਹਨ ਪਿਛਲੇ ਕਾਫੀ ਸਮੇਂ ਤੋਂ ਠੇਕੇਦਾਰ ਵੱਲੋਂ ਸੀਵਰ ਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਠੇਕੇਦਾਰ ਇਸ ਕੰਮ ਨੂੰ ਕੀੜੀ ਦੀ ਚਾਲ ਚਲਾ ਰਿਹਾ ਹੈ ਤਪਾ ਮੰਡੀ ਵਿਖੇ ਪਿੰਡਾਂ ਤੋਂ ਲੋਕ ਆਪਣੀ ਖਰੀਦੋ ਫਰੋਖਤ ਕਰਨ ਲਈ ਆਉਂਦੇ ਹਨ ਅਤੇ ਅਨਾਜ ਮੰਡੀ ਹੋਣ ਕਰਕੇ ਇਸ ਵਿੱਚ ਵਹੀਕਲਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਰਹਿੰਦਾ ਹੈ। ਠੇਕੇਦਾਰ ਵੱਲੋਂ ਬਹੁਤ ਘੱਟ ਲੇਬਰ ਲਗਾ ਕੇ ਇਸ ਨੂੰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰਸੋਂ ਹੋਈ ਬਾਰਿਸ਼ ਨਾਲ ਮੰਡੀ ਵਿੱਚ ਪਾਣੀ ਭਰ ਗਿਆ ਅਤੇ ਪੱਟੀ ਹੋਈ ਸਾਰੀ ਸੜਕ ਧੱਸ ਗਈ ਜਿਸ ਨਾਲ ਪਿੰਡਾਂ ਵਿੱਚੋਂ ਆਉਣ ਵਾਲੇ ਲੋਕ ਅਤੇ ਬਾਹਰੋਂ ਆਉਣ ਵਾਲੇ ਵਹੀਕਲ ਮਿੱਟੀ ਵਿੱਚ ਧੱਸ ਗਏ ਠੇਕੇਦਾਰ ਵੱਲੋਂ ਪਬਲਿਕ ਦੀ ਜਾਨ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ ਠੇਕੇਦਾਰ ਵੱਲੋਂ ਲੋਕਾਂ ਦੀ ਸਹੂਲਤ ਅਤੇ ਹਾਦਸਿਆਂ ਤੋਂ ਬਚਣ ਲਈ ਕੋਈ ਵੀ ਸਾਈਨ ਬੋਰਡ ਨਹੀਂ ਲਗਾਇਆ ਗਿਆ ਦੁਕਾਨਦਾਰ ਵੱਲੋਂ ਇਕੱਠੇ ਹੋ ਕੇ ਦੋਸ਼ ਲਗਾਇਆ ਗਿਆ ਕਿ ਠੇਕੇਦਾਰ ਕੰਮ ਵਿੱਚ ਵੱਡੇ ਪੱਧਰ ਤੇ ਭਰਿਸ਼ਟਾਚਾਰ ਕਰ ਰਿਹਾ ਹੈ ਅਤੇ ਇਸ ਵੱਲ ਨਗਰ ਕੌਂਸਲ ਅਤੇ ਬੈਠੇ ਉੱਚ ਅਧਿਕਾਰੀਆਂ ਦਾ ਭੋਰਾ ਵੀ ਧਿਆਨ ਨਹੀਂ ਹੈ ਦੁਕਾਨਦਾਰਾਂ ਨੇ ਦੋਸ਼ ਲਗਾਇਆ ਕੀ ਵੋਟਾਂ ਵੇਲੇ ਜੋ ਲੋਕ ਸ਼ਹਿਰ ਨੂੰ ਗੁਲਸ਼ਨ ਬਣਾਉਣ ਦਾ ਵਾਅਦਾ ਕਰਦੇ ਹਨ ਉਹ ਅੱਜ ਘਰਾਂ ਵਿੱਚ ਬੈਠ ਕੇ ਤਮਾਸ਼ਾ ਦੇਖ ਰਹੇ ਹਨ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਅਨਾਜ ਮੰਡੀ ਹੋਣ ਕਰਕੇ ਇੱਥੇ ਲਗਾਤਾਰ ਲੋਕਾਂ ਦੀ ਆਵਾਜਾਈ ਬਣੀ ਰਹਿੰਦੀ ਹੈ ਅਤੇ ਕੁਝ ਹੀ ਟਾਈਮ ਬਾਅਦ ਹਾੜੀ ਦਾ ਸੀਜਨ ਵੀ ਸ਼ੁਰੂ ਹੋਣ ਵਾਲਾ ਹੈ ਠੇਕੇਦਾਰ ਦੇ ਰਵੱਏ ਤੋਂ ਅੱਕ ਕੇ ਇਕੱਠੇ ਹੋਏ ਸਮੂਹ ਦੁਕਾਨਦਾਰਾਂ ਨੇ ਨਗਰ ਕੌਂਸਲ ਅਤੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਅਨਾਜ ਮੰਡੀ ਦੇ ਅੰਦਰਲਾ ਗੇਟ ਨੂੰ ਜਿੰਦਾ ਲਾ ਦਿੱਤਾ ਪਰ ਆਉਣ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖ ਕੇ ਅਤੇ ਕੁਝ ਮੋਹਤਵਰ ਬੰਦਿਆਂ ਦੇ ਸਮਝਾਉਣ ਤੋਂ ਬਾਅਦ ਲੋਕਾਂ ਨੇ ਮੰਡੀ ਦਾ ਗੇਟ ਖੋਲ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਜੇ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ ਜਿਸ ਦੀ ਜਵਾਬਦੇਹੀ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਰਾਜਕੁਮਾਰ ਮੌੜ, ਲੱਕੀ ਭੱਟਾ, ਰੁਪੇਸ਼ ਕੁਮਾਰ, ਦੀਪੂ ਭੈਣੀ, ਕਰਮਜੀਤ ਸਿੰਘ, ਪ੍ਰੇਮ ਕੁਮਾਰ ਧੌਲਾ, ਰਿੰਕਾ ਘੁੰਨਸ, ਵਿਜੇ ਕੁਮਾਰ ਸਾਬਕਾ ਐਮਸੀ, ਵਿਜੇ ਕੁਮਾਰ ਢਿੱਲਵਾਂ, ਤੋਤਾ ਸਿੰਘ,ਸਤੀਸ਼ ਕੁਮਾਰ, ਬਰਫੀ ਰਾਮ, ਭੂਸ਼ਣ ਮਿੱਤਲ, ਰਿੰਕੂ ਮੌੜ, ਪੱਪੂ ਅਰੋੜਾ,ਸੋਨੂ ਮੌੜ, ਮਨੀਸ਼ ਕੁਮਾਰ ਹਾਜ਼ਰ ਸਨ