40 ਗ੍ਰਾਮ ਹੈਰੋਇਨ ਬਰਾਮਦ
40 ਗ੍ਰਾਮ ਹੈਰੋਇਨ ਬ੍ਰਾਮਦ
Publish Date: Tue, 24 Mar 2026 05:19 PM (IST)
Updated Date: Wed, 25 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-01 ਬਰਨਾਲਾ ਦੀ ਪੁਲਿਸ ਨੇ 40 ਗ੍ਰਾਮ ਹੈਰੋਇਨ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਚੈਕਿੰਗ ਦੌਰਾਨ ਹੰਡਿਆਇਆ ਰੋਡ ਤੇ ਬਰਨਾਲਾ ਮੋਗਾ ਬਾਈਪਾਸ ਰਾਹੀਂ ਜੇਲ੍ਹ ਬਰਨਾਲਾ ਵੱਲ ਨੂੰ ਜਾ ਰਿਹਾ ਸੀ, ਜਦੋਂ ਪੁਲਿਸ ਪਾਰਟੀ ਪੁੱਲ ਡਰੇਨ ਤੋਂ ਕਰੀਬ 01 ਕਿਲੋਮੀਟਰ ਪਿੱਛੇ ਸੀ, ਤਾਂ ਪੁਲਿਸ ਪਾਰਟੀ ਦੇ ਖੱਬੇ ਪਾਸੇ ਬੱਸ ਸਟਾਪ ’ਤੇ ਲੱਗੀਆਂ ਕੁਰਸੀਆਂ ’ਤੇ ਦੋ ਵਿਅਕਤੀ ਬੈਠੇ ਇਕ ਲਿਫਾਫੇ ’ਚ ਫਰੋਲਾ-ਫਰਾਲੀ ਕਰਦੇ ਦਿਖਾਈ ਦਿੱਤੇ, ਜਿਨ੍ਹਾਂ ਪੁਲਿਸ ਪਾਰਟੀ ਦੀ ਗੱਡੀ ਨੂੰ ਰੋਕਦੀ ਦੇਖ ਕੇ ਇਕ ਦਮ ਘਬਰਾ ਕੇ ਆਪਣੇ ਹੱਥਾਂ ’ਚ ਫੜਿਆ ਲਿਫਾਫਾ ਪਿੱਛੇ ਵੱਲ ਨੂੰ ਸੁੱਟਕੇ ਇੱਕਦਮ ਖੜ੍ਹੇ ਹੋ ਗਏ, ਜਿਨ੍ਹਾਂ ਨੂੰ ਸੰਜੇ ਸਿੰਘ ਪੁੱਤਰ ਕਾਲੂ ਰਾਮ ਵਾਸੀ ਬੈਕ ਸਾਇਡ ਰਾਮ ਬਾਗ ਬਰਨਾਲਾ, ਚਰਨਾ ਸਿੰਘ ਪੁੱਤਰ ਜੂਪਾ ਸਿੰਘ ਵਾਸੀ ਨਰਿੰਦਰਪੁਰਾ (ਬੰਗਲਿਆ ਵਾਲੀ) ਜਿਲ੍ਹਾ ਮਾਨਸਾ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰ ਕੇ ਸੁੱਟੇ ਲਿਫਾਫਾ ਚੈੱਕ ਕਰਨ ’ਤੇ 40 ਗ੍ਰਾਮ ਨਸ਼ੀਲਾ ਪਦਾਰਥ (ਹੈਰੋਇਨ) ਬਰਾਮਦ ਹੋਈ।