14.68 ਗ੍ਰਾਮ ਸੁਲਫਾ ਬਰਾਮਦ
14.68 ਗ੍ਰਾਮ ਸੁਲਫਾ ਬ੍ਰਾਮਦ
Publish Date: Sat, 21 Mar 2026 03:38 PM (IST)
Updated Date: Sun, 22 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ 14.68 ਗ੍ਰਾਮ ਸੁਲਫਾ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਜੇਲ੍ਹ ਬਰਨਾਲਾ ਨੂੰ ਜੇਲ੍ਹ ਦੀ ਬੈਰਕ ਨੰਬਰ 6 ਦੇ ਹਵਾਲਾਤੀ ਹਰਮਨ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੱਝੂਕੇ ਤੋਂ ਸੁਲਫਾ ਬਰਾਮਦ ਹੋਇਆ। ਜਿਸਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਬਾਕੀ ਸੁਲਫਾ ਕੈਦੀ ਬੰਟੀ ਡਾਬੀ ਪੁੱਤਰ ਬਨਵਾਰੀ ਲਾਲ ਪਰੋਹਿਤ ਵਾਸੀ ਪਟਿਆਲਾ, ਹਵਾਲਾਤੀ ਆਜ਼ਾਦ ਮਹੁੰਮਦ ਪੁੱਤਰ ਕਾਲੇ ਖਾ ਵਾਸੀ ਜੰਗੀਆਣਾ, ਹਵਾਲਾਤੀ ਸਤਨਾਮ ਸਿੰਘ ਉਰਫ ਵੱਡਾ ਸਿੰਘ ਵਾਸੀ ਪੱਖੋ ਕਲਾ, ਹਵਾਲਾਤੀ ਗੁਰਵਿੰਦਰ ਸਿੰਘ ਉਰਫ ਮੇਹਰ ਪੁੱਤਰ ਮੱਖਣ ਸਿੰਘ ਵਾਸੀ ਪੱਲਾ ਮੇਘ ਫਿਰੋਜ਼ਪੁਰ, ਹਵਾਲਾਤੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਰਸ਼ਨ ਸਿੰਘ ਵਾਸੀ ਬਰਨਾਲਾ ਨੂੰ ਫੜਾ ਦਿੱਤਾ ਸੀ। ਉਕਤਾਨ ਹਵਾਲਾਤੀ ਤੇ ਕੈਦੀਆਂ ਦੀ ਚੈਕਿੰਗ ਦੌਰਾਨ ਕੁੱਲ ਔਸਤਨ ਵਜਨ 14.68 ਗ੍ਰਾਮ ਸੁਲਫਾ ਬਰਾਮਦ ਹੋਣ ’ਤੇ ਕਾਰਵਾਈ ਕਰਨ ਸਬੰਧੀ ਮੌਸੂਲ ਹੋਇਆ ਸੀ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।