ਭਦੌੜ ਦੇ ਅਕਾਲੀ ਵਰਕਰ ਨੇ ਪੁਲਸ ’ਤੇ ਲਾਏ ਧੱਕੇਸ਼ਾਹੀ ਕਰਨ ਦੇ ਦੋਸ਼
ਭਦੌੜ ਦੇ ਅਕਾਲੀ ਵਰਕਰ ਨੇ ਪੁਲਸ ’ਤੇ ਲਾਏ ਧੱਕੇਸ਼ਾਹੀ ਕਰਨ ਦੇ ਦੋਸ਼
Publish Date: Sun, 22 Mar 2026 07:34 PM (IST)
Updated Date: Mon, 23 Mar 2026 04:14 AM (IST)

ਪੁਲਿਸ ਨੇ ਨਕਾਰੇ ਦੋਸ਼, ਕਿਹਾ ਕਾਨੂੰਨ ਮੁਤਾਬਕ ਹੀ ਕਰ ਰਹੇ ਹਾਂ ਕਾਰਵਾਈ ਦੋਵੇਂ ਧਿਰਾਂ ਨੇ ਇੱਕ ਦੂਸਰੇ ਖਿਲਾਫ਼ ਅਦਾਲਤ ਦਾ ਬੂਹਾ ਖੜ੍ਹਕਾਉਂਣ ਦੀ ਆਖ਼ੀ ਗੱਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਦੌੜ : ਭਦੌੜ ਦੇ ਇੱਕ ਅਕਾਲੀ ਵਰਕਰ ਦੁਆਰਾ ਭਦੌੜ ਪੁਲਿਸ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ ਗਿਆ ਤੇ ਬੀਤੇ ਦਿਨ ਇਕ ਵੀਡੀਓ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਕੀਤੀ ਤੇ ਕਰਵਾਈ ਗਈ ਸੀ। ਜਿਸ ਵਿਚ ਹੌਲਦਾਰ ਰੈਂਕ ਦਾ ਮੁਲਾਜ਼ਮ ਇਕ ਧਿਰ ਨਾਲ ਖੜ੍ਹਾ ਨਿਗ੍ਹਾ ਪੈ ਰਿਹਾ ਤੇ ਜਿਸ ’ਤੇ ਦੋਸ਼ ਹਨ ਕਿ ਪੁਲਿਸ ਨੇ ਧੱਕੇ ਨਾਲ ਜਿੰਦਾ ਤੁੜਵਾ ਪਲਾਟ ਤੇ ਦੂਸਰੀ ਪਾਰਟੀ ਦਾ ਕਬਜ਼ਾ ਕਰਾਇਆ, ਹਲਾਂਕਿ ਵੀਡੀਓ ਦੇ ਕੁੱਝ ਦਿਨ ਬਆਦ ਮੁੜ ਮਾਮਲਾ ਸੁਰਖੀਆਂ ਬਣਦਾ ਜਾ ਰਿਹਾ। ਜਦ ਅੱਜ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੁਆਰਾ ਉਕਤ ਅਕਾਲੀ ਵਰਕਰ ਦੀ ਹਿਮਾਇਤ ’ਚ ਆ ਪੁਲਿਸ ਸਿਰ ਧੱਕੇਸ਼ਾਹੀ ਦੇ ਦੋਸ਼ ਮੜ੍ਹੇ ਗਏ। ਭਦੌੜ ਵਿਖੇ ਉਕਤ ਧਿਰ ’ਚ ਮਿਸਤਰੀ ਬਲਵਿੰਦਰ ਸਿੰਘ ਦੇ ਪੱਖ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਸੀਨੀਅਰ ਵਕੀਲ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਸਾਡੇ ਧਿਆਨ ’ਚ ਆਇਆ ਸੀ ਕਿ ਸਾਡੇ ਪਾਰਟੀ ਵਰਕਰ ਬਲਵਿੰਦਰ ਸਿੰਘ ਨਾਲ ਕਿਸੇ ਸੌਦੇ ਤਹਿਤ ਭਦੌੜ ਪੁਲਿਸ ਕੋਲ ਦਰਖ਼ਾਸਤ ਗਈ ਤੇ ਪੁਲਿਸ ਨੇ ਪੈਸੇ ਲੈ ਵੀ ਸਾਡੇ ਵਰਕਰ ਦਾ ਕੰਮ ਕਰਨ ਬਜਾਏ ਉਲਟਾ ਦੂਸਰੀ ਸੱਤਾਧਾਰੀ ਧਿਰ ਨਾਲ ਮਿਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਇਸ ਧੱਕੇਸ਼ਾਹੀ ਬਾਬਤ ਸਾਡੇ ਪਾਰਟੀ ਸਾਡੇ ਵਰਕਰ ਨਾਲ ਮੋਢਾ ਲਾ ਖੜ੍ਹੀ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ ਤੇ ਜੇ ਲੋੜ ਪਈ ਅਦਾਲਤ ਦਾ ਸਹਾਰਾ ਲਵਾਂਗੇ। ਬਲਵਿੰਦਰ ਸਿੰਘ ਮਿਸਤਰੀ ਬਲਵਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ ਸਹੀ ਤਰੀਕੇ ਨਾਲ ਜਗ੍ਹਾ ਖਰੀਦੀ ਸੀ ਤੇ ਮੋਜੂਦਾ ਹੁਕਮਰਾਨ ਧਿਰ ’ਚੋਂ ਕੁੱਝ ਵਿਆਕਤੀ ਕਾਨੂੰਨ ਦੀ ਦੁਰਵਰਤੋਂ ਕਰ ਉਸ ਨਾਲ ਧੱਕੇਸ਼ਾਹੀ ਕਰ ਰਹੇ ਤੇ ਪਰਚੇ ਦੀਆਂ ਧਮਕੀਆਂ ਦੇ ਰਹੇ ਹਨ। ਉਹ ਪੁਲਿਸ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਤੇ ਉਕਤ ਮੁਲਾਜ਼ਮਾਂ ਨੂੰ ਅਦਾਲਤ ’ਚ ਘੜ੍ਹੀਸੇਗਾ। ਸਾਬਕਾ ਪ੍ਰਧਾਨ ਨੇ ਇਸ ਸਬੰਧੀ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਆਖਿਆ ਕਿ ਪੁਲਸ ਨੂੰ ਕਾਨੂੰਨ ਮੁਤਾਬਕ ਕੰਮ ਕਰਨਾ ਚਾਹੀਦਾ, ਦੋਹਾਂ ਧਿਰਾਂ ਨੂੰ ਬੈਠਾ ਗੱਲ ਸਪੱਸ਼ਟ ਹੋਵੇ ਤੇ ਜੋ ਗਲਤ ਹੈ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਪਰ ਅਕਾੀ ਵਰਕਰਾਂ ਤੇ ਪਰਚੇ ਦੀ ਧਮਕੀ ਦੇਣਾਂ ਸਹੀ ਨਹੀਂ ਹੈ। ਜਦ ਭਦੌੜ ਦੇ ਥਾਣਾ ਮੁੱਖੀ ਹਰਸਿਮਰਨਜੀਤ ਸਿੰਘ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਨੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਸਬੂਤ ਪੇਸ਼ ਕਰਨ ਦੀ ਗੱਲ ਆਖ਼ ਕਿਹਾ ਕਿ ਪੁਲਿਸ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੀ ਹੈ ਤੇ ਜੇ ਸਾਡੇ ਕਿਸੇ ਮੁਲਾਜ਼ਮ ਖ਼ਿਲਾਫ਼ ਕੋਈ ਸਬੂਤ ਤਾਂ ਕਰੋ ਪੇਸ਼ ਅਸੀਂ ਕਰਾਂਗੇ ਕਾਰਵਾਈ, ਤੇ ਜੇ ਫਾਲਤੂ ਦੋਸ਼ ਲਗਾ ਰਹੇ ਤਾਂ ਅਦਾਲਤੀ ਕਾਰਵਾਈ ਵਾਸਤੇ ਰਹਿਣ ਤਿਆਰ