ਐੱਸਡੀ ਸਭਾ ਤੇ ਭਾਰਤੀਅ ਮਹਾਵੀਰ ਦਲ ’ਚ ਹੋਇਆ ਸਮਝੌਤਾ
ਐਸਡੀ ਸਭਾ ਤੇ ਭਾਰਤੀਅ ਮਹਾਵੀਰ ਦਲ ’ਚ ਹੋਇਆ ਸਮਝੌਤਾ
Publish Date: Sat, 07 Feb 2026 06:50 PM (IST)
Updated Date: Sun, 08 Feb 2026 04:09 AM (IST)

: ਐੱਸਡੀ ਸਭਾ ਦੀਆਂ 14 ਦੁਕਾਨਾਂ ’ਚੋਂ 7 ਦੁਕਾਨ ਦਾ ਕਿਰਾਇਆ ਹੁਣ ਭਾਰਤੀਯ ਸਨਾਤਨ ਧਰਮ ਮਹਾਵੀਰ ਦਲ ਲਵੇਗਾ ਯਾਦਵਿੰਦਰ ਸਿੰਘ ਭੁੱਲਰ/ ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੀ ਕ੍ਰਿਸ਼ਨਾ ਪੰਚਾਇਤੀ ਮੰਦਰ ਜਿਸ ਦੀ ਦੇਖ-ਰੇਖ ਭਾਰਤੀਆ ਸਨਾਤਨ ਧਰਮ ਮਹਾਵੀਰ ਦਲ ਕਰਦਾ ਹੈ ਤੇ ਐੱਸਡੀ ਸਭਾ ਬਰਨਾਲਾ ਦਾ ਇਕ ਜਗ੍ਹਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਤਕਰਾਰ ਚੱਲਦਾ ਆ ਰਿਹਾ ਸੀ। ਇਸ ਨੂੰ ਅੱਜ ਦੋਵੇਂ ਸੰਸਥਾਵਾਂ ਵੱਲੋਂ ਮਿਲ ਬੈਠ ਕੇ ਸੁਲਝਾ ਲਿਆ ਗਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਭਾਰਤੀਆ ਸਨਾਤਨ ਧਰਮ ਮਹਾਵੀਰ ਦਲ ਬਰਨਾਲਾ ਦੇ ਪ੍ਰਧਾਨ ਸੁਭਾਸ਼ ਕੁਮਾਰ (ਬਾਲਾ ਜੀ) ਨੇ ਦੱਸਿਆ ਕਿ ਭਾਰਤੀਆ ਮਹਾਵੀਰ ਦਲ ਸ਼੍ਰੀ ਕ੍ਰਿਸ਼ਨ ਪੰਚਾਇਤੀ ਮੰਦਰ ਦੀ ਦੇਖ-ਰੇਖ ਕਾਫੀ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ। ਸਾਡੇ ਵੱਲੋਂ ਕਾਫੀ ਸਮੇਂ ਤੋਂ ਹੀ ਐੱਸਡੀ ਸਭਾ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜੋ ਮੰਦਰ ਦੇ ਬਾਹਰ ਰੋਡ ’ਤੇ ਦੁਕਾਨਾਂ ਬਣੀਆਂ ਹੋਈਆਂ ਹਨ। ਉਨ੍ਹਾਂ ਦਾ ਕਿਰਾਇਆ ਸਾਨੂੰ ਦਿੱਤਾ ਜਾਵੇ ਤਾਂ ਜੋ ਮੰਦਰ ਦੀ ਵਿਵਸਥਾ ਸਹੀ ਤਰੀਕੇ ਨਾਲ ਕੀਤੀ ਜਾ ਸਕੇ। ਐੱਸਡੀ ਸਭਾ ਬਰਨਾਲਾ ਵੱਲੋਂ ਸਾਡੀ ਮੰਗ ਨੂੰ ਮੰਨਦੇ ਹੋਏ 14 ਦੁਕਾਨਾਂ ’ਚੋਂ 7 ਦੁਕਾਨਾਂ ਦਾ ਕਿਰਾਇਆ ਲੈਣ ਦਾ ਸਮਝੌਤਾ ਲਿਖਤੀ ਰੂਪ ’ਚ ਕੀਤਾ ਗਿਆ ਹੈ। ਭਾਰਤੀਆ ਸਨਾਤਨ ਧਰਮ ਮਹਾਵੀਰ ਦਲ ਦੇ ਸਾਰੇ ਅਹੁਦੇਦਾਰਾਂ ਵੱਲੋਂ ਐੱਸਡੀ ਸਭਾ ਦਾ ਇਸ ਫੈਸਲੇ ਵਾਸਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਸਡੀ ਸਭਾ ਦੇ ਸੈਕਟਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਐੱਸਡੀ ਸਭਾ ਬਰਨਾਲਾ ਸਦਾ ਤੋਂ ਹੀ ਸਨਾਤਮ ਦੇ ਭਲੇ ਤੇ ਪ੍ਰਚਾਰ ਵਾਸਤੇ ਕੰਮ ਕਰਦੀ ਆ ਰਹੀ ਹੈ। ਪਿਛਲੇ ਕਾਫੀ ਸਮੇਂ ਤੋਂ ਹੀ ਭਾਰਤੀ ਮਹਾਂਵੀਰ ਦਲ ਦੀ ਕਮੇਟੀ ਦੀ ਮੰਗ ਸੀ ਉਨ੍ਹਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸੱਤ ਦੁਕਾਨਾਂ ਦਾ ਕਿਰਾਇਆ। ਅੱਜ ਤੋਂ ਬਾਅਦ ਭਾਰਤੀਯ ਮਹਾਵੀਰ ਦਲ ਲਾਵੇਗਾ। ਭਾਰਤੀਆ ਮਹਾਵੀਰ ਦਲ ਨੂੰ ਦਫਤਰ ਬਣਾਉਣ ਵਾਸਤੇ ਜੋ ਜਗ੍ਹਾ ਚਾਹੀਦੀ ਹੈ ਉਹ ਵੀ ਐਸਡੀ ਸਭਾ ਆਪਣੇ ਸਕੂਲ ਵਿੱਚੋਂ ਦੇ ਦੇਵੇਗਾ। ਅੱਜ ਇਸ ਮੌਕੇ ਐਸਡੀ ਸਭਾ ਦੇ ਪ੍ਰਧਾਨ ਡਾਕਟਰ ਭੀਮ ਸੈਨ ਗਰਗ ,ਸੈਕਟਰੀ ਸ਼ਿਵ ਸਿੰਗਲਾ, ਵਿਜੇ ਭਦੌੜੀਆ, ਕੁਲਵੰਤ ਰਾਏ ਗੋਇਲ, ਭਾਰਤੀਅ ਮਹਾਂਵੀਰ ਦਲ ਦੇ ਚੇਅਰਮੈਨ ਰਾਜਕੁਮਾਰ ਰਾਜੀ, ਸੈਕਟਰੀ ਸੁਰਿੰਦਰ ਗਰਗ, ਰਕੇਸ਼ ਗਰਗ ਮਿੱਠਾ, ਰਕੇਸ਼ ਕੁਮਾਰ, ਜਤਿੰਦਰ ਕੁਮਾਰ ਆਦਿ ਮੈਂਬਰ ਹਾਜ਼ਰ ਸਨ