ਗਗਨਦੀਪ ਕੌਰ ‘ਪੰਜਾਬ ਦੀ ਧੀ ਐਵਾਰਡ’ ਨਾਲ ਸਨਮਾਨਿਤ
ਆਰੀਆਭੱਟ ਕਾਲਜ ਦੀ ਸਹਾਇਕ ਪ੍ਰੋਫ਼ੈਸਰ ਗਗਨਦੀਪ ਕੌਰ ਨੂੰ ‘ਪੰਜਾਬ ਦੀ ਧੀ ਐਵਾਰਡ’ ਨਾਲ ਕੀਤਾ ਸਨਮਾਨਿਤ
Publish Date: Tue, 24 Mar 2026 04:27 PM (IST)
Updated Date: Wed, 25 Mar 2026 03:59 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਲੋਕ ਸੱਭਿਆਚਾਰਕ ਸੱਥ ਦੇ ਸੰਸਥਾਪਕ ਜਤਿੰਦਰ ਕੌਰ ਸੰਧੂ ਵੱਲੋਂ ਸੀ.ਟੀ ਯੂਨੀਵਰਸਿਟੀ ਵਿਖੇ ਪੰਜਾਬ ਪੱਧਰੀ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਰੋਹ ਵਿਖੇ ਪੰਜਾਬ ਦੀਆਂ ਹੋਣਹਾਰ ਮਾਣਮੱਤੀਆਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ’ਚ ਜ਼ਿਲ੍ਹਾ ਬਰਨਾਲਾ ਦੇ ਆਰੀਆਭੱਟ ਕਾਲਜ ’ਚ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਹੀ ਗਗਨਦੀਪ ਕੌਰ ਨੂੰ ‘ਪੰਜਾਬ ਦੀ ਧੀ’ ਐਵਾਰਡ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੀਆਂ ਸਾਹਿਤ ਖੇਤਰ ’ਚ ਹੋਈਆਂ ਪ੍ਰਾਪਤੀਆਂ ਵਜੋਂ ਦਿੱਤਾ ਗਿਆ। ਕਾਲਜ ਦੇ ਚੇਅਰਮੈਨ ਆਰ.ਕੇ. ਗੁਪਤਾ ਨੇ ਕਿਹਾ ਕਿ ਸਾਡੀ ਸੰਸਥਾ ਆਰੀਆਭੱਟ ਕਾਲਜ ਦੇ ਲਈ ਇਹ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਜਿੱਥੇ ਅਜਿਹੇ ਸਾਹਿਤਕ ਰੁਚੀਆਂ ਵਾਲੇ ਪ੍ਰੋਫ਼ੈਸਰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ ਉੱਥੋਂ ਦੇ ਵਿਦਿਆਰਥੀਆਂ ਦਾ ਭਵਿੱਖ ਯਕੀਨਨ ਸੁਨਹਿਰੀ ਹੋਵੇਗਾ। ਡੀਨ ਅਕਾਦਮਿਕ ਇੰਚਾਰਜ ਡਾ. ਭਵੇਤ ਗਰਗ ਅਤੇ ਆਰਟਸ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਭਾਵੁਕਤਾ ਸ਼ਰਮਾ ਨੇ ਇਹ ਦੱਸਣ ਲੱਗਿਆ ਬੇਹੱਦ ਖੁਸ਼ੀ ਮਹਿਸੂਸ ਕੀਤੀ ਹੈ ਕਿ ਪਿਛਲੇ ਸਾਲ ਸਾਡੇ ਕਾਲਜ ਦੇ ਹੋਣਹਾਰ ਸਹਾਇਕ ਪ੍ਰੋਫ਼ੈਸਰ ਗਗਨਦੀਪ ਕੌਰ ਨੇ ਡੀ.ਡੀ ਪੰਜਾਬੀ ਜਲੰਧਰ ’ਤੇ ਹੋਏ ਪ੍ਰੋਗਰਾਮ ਗੱਲਾਂ ਦੇ ਗੀਤ ’ਚ ਵੀ ਲਾਈਵ ਹੋ ਕੇ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਸੰਬੰਧੀ ਇੱਕ ਚੰਗਾ ਸੁਨੇਹਾ ਵੀ ਦਿੱਤਾ ਸੀ ਅਤੇ ਇਥੋਂ ਤੱਕ ਕਿ ਜਨਵਰੀ 2023 ’ਚ ਧੀ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਕਾਲਜ ਦੇ ਡਾਇਰੈਕਟਰ ਡਾ.ਅਜੇ ਮਿੱਤਲ ਅਤੇ ਡੀਨ ਅਕਾਦਮਿਕ ਇੰਚਾਰਜ ਡਾ. ਭਵੇਤ ਗਰਗ, ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਰਭਜਨ ਸਿੰਘ, ਅਸ਼ਵਨੀ ਕੁਮਾਰ, ਇੰਦਰਪਾਲ ਗੋਇਲ, ਰਾਜੀਵ ਮੰਗਲਾ, ਨਰੇਸ਼ ਕੁਮਾਰ, ਮੋਹਿਤ ਮੰਗਲਾ ਅਤੇ ਰੋਹਿਤ ਮੰਗਲਾ ਨੇ ਇਸ ਉਪਰਾਲੇ ਲਈ ਹਿਊਮੈਨਿਟੀਜ਼ ਵਿਭਾਗ ਦੇ ਮੁਖੀ ਪ੍ਰੋ. ਭਾਵੁਕਤਾ ਸ਼ਰਮਾ ਅਤੇ ਸਮੂਹ ਸਟਾਫ ਨੇ ਗਗਨਦੀਪ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ। ਸਹਾਇਕ ਪ੍ਰੋ. ਗਗਨਦੀਪ ਕੌਰ ਨੇ ਕਾਲਜ ਦੇ ਚੇਅਰਮੈਨ ਸਰ, ਡਾਇਰੈਕਟਰ ਸਰ, ਡੀਨ ਸਰ, ਵਿਭਾਗ ਮੁਖੀ ਅਤੇ ਆਪਣੇ ਕਾਲਜ ਦੀ ਸਾਰੀ ਹੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਇਹ ਮਾਣ-ਸਨਮਾਨ ਆਪ ਸਭ ਦੇ ਸਹਿਯੋਗ ਤੇ ਹੱਲਾਸ਼ੇਰੀ ਸਦਕਾ ਪ੍ਰਾਪਤ ਹੋਇਆ ਹੈ।