ਚੈੱਕ ਬਾਊਂਸ ਦੇ ਕੇਸ ’ਚੋਂ ਦੋਸ਼ੀ ਬਰੀ
ਚੈਕ ਬਾਊਂਸ ਦੇ ਕੇਸ ’ਚੋਂ ਦੋਸ਼ੀ ਬਾਇੱਜਤ ਬਰੀ
Publish Date: Sat, 21 Feb 2026 03:31 PM (IST)
Updated Date: Sun, 22 Feb 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਅਨੂਪਮ ਗੁਪਤਾ ਜੇਐੱਮਆਈਸੀ ਬਰਨਾਲਾ ਦੀ ਅਦਾਲਤ ਨੇ ਦੋਸ਼ੀ ਦਲਵੀਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਝਲੂਰ, ਤਹਿਸੀਲ ਮੂਣਕ, ਜਿਲ੍ਹਾ ਸੰਗਰੂਰ, ਨੂੰ ਚੈਕ ਬਾਉਂਸ ਦੇ ਝੂਠੇ ਮੁਕੱਮਦੇ ’ਚੋਂ ਮੁਨੀਸ਼ ਕੁਮਾਰ ਗਰਗ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਸ਼ੀ ਨੂੰ ਬਾਇੱਜਤ ਬਰੀ ਕਰਨ ਦਾ ਹੁਕਮ ਫਰਮਾਇਆ। ਵਰਨਣਯੋਗ ਹੈ ਕਿ ਰਿਟਜ ਐਗਰੋ ਕੈਮੀਕਲ ਪ੍ਰਾਈਵੇਟ ਲਿਮ. ਕੰਪਨੀ ਵੱਲੋਂ ਦਲਵੀਰ ਸਿੰਘ ਪਾਰਟਨਰ ਰੰਧਾਵਾ ਖੇਤੀਬਾੜੀ ਸਟੋਰ ਦੇ ਖ਼ਿਲਾਫ਼ ਇਕ ਜੇਰ ਧਾਰਾ ਇਸਤਗਾਸਾ 138 ਐੱਨਆਈਐਕਟ ਅਧੀਨ ਮੁ:3,83,009/-ਰੁਪਏ ਦਾ ਦਾਇਰ ਕੀਤਾ ਸੀ। ਇਸ ਕੇਸ ਨੂੰ ਸਾਬਤ ਕਰਨ ਦੇ ਲਈ ਮੁਸਤਗੀਸ ਧਿਰ ਵੱਲੋਂ ਖੁਦ ਬਤੌਰ ਗਵਾਹ ਅਦਾਲਤ ਰੂਬਰੂ ਦਿੱਤੀ ਗਈ। ਪਰੰਤੂ ਮੁਨੀਸ਼ ਕੁਮਾਰ ਗਰਗ ਐਡਵੋਕੇਟ ਦੀ ਬਹਿਸ ’ਚ ਕਿਹਾ ਕਿ ਮੁਸਤਗੀਸ ਧਿਰ ਵੱਲੋਂ ਦਿੱਤੇ ਗਏ ਬਿਆਨ ਮੁਸਤਗੀਸ ਦੇ ਇਸਤਗਾਸੇ ਦੀ ਕਹਾਣੀ ਨਾਲ ਮੇਲ ਨਹੀਂ ਖਾਂਦੇ ਅਤੇ ਨਾ ਹੀ ਮੁਸਤਗੀਸ ਧਿਰ ਇਹ ਸਾਬਿਤ ਕਰ ਪਾਈ ਕਿ ਮੁਸਤਗੀਸ ਨੂੰ ਕਦੇ ਦੋਸ਼ੀ ਨੇ ਕੋਈ ਜਾਹਰ ਕਰਦਾ ਚੈੱਕ ਜਾਰੀ ਕੀਤਾ ਹੈ। ਵਕੀਲ ਸਾਹਿਬ ਦੀ ਇਸ ਜੋਰਦਾਰ ਬਹਿਸ ਤੋਂ ਸਹਿਮਤ ਹੁੰਦੇ ਹੋਏ ਅਨੂਪਮ ਗੁਪਤਾ ਜੇਐੱਮਆਈਸੀ ਬਰਨਾਲਾ ਦੀ ਅਦਾਲਤ ਨੇ ਦੋਸ਼ੀ ਦਲਵੀਰ ਸਿੰਘ ਵਾਸੀ ਸੰਗਰੂਰ ਨੂੰ ਚੈੱਕ ਬਾਊਂਸ ਦੇ ਝੂਠੇ ਮੁਕੱਦਮੇ ’ਚੋਂ ਬਾਇੱਜਤ ਬਰੀ ਕਰਨ ਦਾ ਹੁਕਮ ਫਰਮਾਇਆ।