ਵਣ ਵਿਭਾਗ ਬਰਨਾਲਾ ਦੇ ਦਫ਼ਤਰ ਅੱਗੇ ਮਜ਼ਦੂਰ ਜਥੇਬੰਦੀਆਂ ਨੇ ਦਿੱਤਾ ਧਰਨਾ
ਵਣ ਵਿਭਾਗ ਬਰਨਾਲਾ ਦੇ ਦਫ਼ਤਰ ਅੱਗੇ ਮਜ਼ਦੂਰ ਜਥੇਬੰਦੀਆਂ ਨੇ ਦਿੱਤਾ ਰੋਸ ਧਰਨਾ
Publish Date: Tue, 03 Feb 2026 05:54 PM (IST)
Updated Date: Wed, 04 Feb 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਣ ਵਿਭਾਗ ਬਰਨਾਲਾ ਦੇ ਦਫ਼ਤਰ ਅੱਗੇ ਮਜ਼ਦੂਰ ਜਥੇਬੰਦੀਆਂ ਨੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਖੁਸ਼ੀਆਂ ਸਿੰਘ, ਸਮਾਜ ਸੇਵੀ ਸੰਸਥਾ ਵੱਲੋਂ ਜੱਸੀ ਪੇਧਨੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਵਣ ਵਿਭਾਗ ਦੇ ਦਰੋਗਿਆ ਵੱਲੋਂ ਜੋ ਮਨਰੇਗਾ ਕੰਮ ਦੇ ਵਰਕ ਕੋਟ ਬਣਾਉਣੇ ਹੁੰਦੇ ਹਨ। ਉਹ ਵਰਕ ਕੋਟ ਦੇ ਹੀ ਮਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਣਾ ਚਾਹਿੰਦਾ ਪਰ ਦਰੋਗਿਆ ਵੱਲੋਂ ਉਲਟਾ ਕੀਤਾ ਜਾਂਦਾ ਹੈ ਕੁਝ ਹੀ ਮਜ਼ਦੂਰਾਂ ਨੂੰ ਵਾਰ-ਵਾਰ ਕੰਮ ਦਿੱਤਾ ਜਾਂਦਾ ਹੈ। ਵੱਡੀ ਪੱਧਰ ’ਤੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ। ਆਗੂਆਂ ਨੇ ਕਿਹਾ ਕਿ ਜਿਥੇ ਕੇਂਦਰ ਸਰਕਾਰ ਵੱਲੋਂ ਨਰੇਗਾ ਦੇ ਕੰਮਾਂ ਲਈ ਕੱਟ ਲਗਾਏ ਗਏ ਹਨ ਉੱਥੇ ਹੀ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਜਦੋਂ ਬਹੁਤ ਸਾਰੇ ਪਿੰਡ ਦੇ ਵਰਕ ਕੋਡਾਂ ’ਚ ਪੈਏ ਹੋਣ ਦੇ ਬਾਵਜੂਦ ਕੰਮ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਵਣ ਵਿਭਾਗ ਦੇ ਅਧਿਕਾਰੀਆਂ ’ਤੇ ਇਹ ਵੀ ਦੋਸ਼ ਲਾਇਆ ਕਿ ਮਹਿਲਾਕਲਾਂ ਦੇ ਪਿੰਡਾਂ ’ਚ ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਲਗਾਉਣ ਤੋਂ ਬਾਅਦ ਦਰਜਨਾਂ ਮਜ਼ਦੂਰਾਂ ਤੋਂ ਮੁਲਾਜ਼ਮਾਂ ਦੀ ਮਿਲੀਭਗਤ ਨਾਲ ਵਣ ਵਿਭਾਗ ਦੇ ਰਿਟਾਇਰਡ ਅਫਸਰਾਂ ਦੇ ਘਰ ਕੰਮ ਕਰਵਾਇਆ ਜਾਂਦਾ ਹੈ। ਜਿਸ ਦੀ ਜਾਂਚ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਰੇਂਜ ਅਫ਼ਸਰ ਬਰਨਾਲਾ ਨੇ ਭਰੋਸਾ ਦਿਵਾਇਆ ਕਿ ਪੜਤਾਲ ਕਰਨ ਉਪਰੰਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਗਰਾਜ ਰਾਮਾ, ਗੁਰਦੇਵ ਸਿੰਘ ਸ਼ਹਿਣਾ, ਰੂਪ ਸਿੰਘ, ਜੰਟਾ ਸਿੰਘ, ਰਾਣੀ ਕੌਰ ਪੰਚ ਆਦਿ ਆਗੂ ਹਾਜ਼ਰ ਸਨ।