ਅਭੈ ਓਸਵਾਲ ਟਾਊਨਸ਼ਿਪ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ, ਨਵੀਆਂ ਰਿਹਾਇਸ਼ਾਂ ਦਾ ਨਿਰਮਾਣ ਸ਼ੁਰੂ
ਅਭੈ ਓਸਵਾਲ ਟਾਊਨਸ਼ਿਪ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ, ਨਵੀਆਂ ਰਿਹਾਇਸ਼ਾਂ ਦਾ ਨਿਰਮਾਣ ਸ਼ੁਰੂ
Publish Date: Tue, 24 Feb 2026 06:07 PM (IST)
Updated Date: Wed, 25 Feb 2026 04:07 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਰਾਏਕੋਟ ਰੋਡ ’ਤੇ ਸਥਿਤ ਪ੍ਰਸਿੱਧ ਅਭੈ ਓਸਵਾਲ ਟਾਊਨਸ਼ਿਪ ਇਨੀਂ ਦਿਨੀਂ ਇਲਾਕਾ ਨਿਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪ੍ਰਬੰਧਕਾਂ ਵੱਲੋਂ ਇਸ ਕਾਲੋਨੀ ’ਚ ਵਸਨੀਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਟਾਊਨਸ਼ਿਪ ’ਚ ਹੁਣ ਨਵੀਆਂ ਰਿਹਾਇਸ਼ਾਂ ਦੀ ਉਸਾਰੀ ਦਾ ਕੰਮ ਵੀ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। : ਸੁਰੱਖਿਆ ਤੇ ਬੁਨਿਆਦੀ ਢਾਂਚਾ : ਨਵੀਨ ਕਵਾਤਰਾ ਡਾਇਰੈਕਟਰ ਅਭੈ ਓਸਵਾਲ ਟਾਊਨਸ਼ਿਪ ਬਰਨਾਲਾ, ਰੋਹਿਤ ਜਿੰਦਲ ਪ੍ਰਮੋਟਰ ਅਭੈ ਓਸਵਾਲ ਟਾਊਨਸ਼ਿੱਪ ਬਰਨਾਲਾ ਤੇ ਖੁਸ਼ਹਾਲ ਸਿੰਗਲਾ ਸ਼ੀਤੂ ਰੌਮਾਣਾ ਪ੍ਰਮੋਟਰ ਅਭੈ ਟਾਊਨਸ਼ਿਪ ਬਰਨਾਲਾ ਨੇ ਦੱਸਿਆ ਕਿ ਕਾਲੋਨੀ ਨੂੰ ਵਿਸ਼ਵ ਪੱਧਰੀ ਰੂਪ ਦਿੱਤਾ ਜਾ ਰਿਹਾ ਹੈ। ਸੁਰੱਖਿਆ ਦੇ ਪੱਖੋਂ ਇੱਥੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ’ਚ 128 ਸੀਸੀਟੀਵੀ ਕੈਮਰੇ, ਸੈਂਸਰ ਵਾਲਾ ਮੁੱਖ ਗੇਟ ਤੇ 10 ਫੁੱਟ ਉੱਚੀ ਚਾਰਦੀਵਾਰੀ ਸ਼ਾਮਲ ਹੈ। ਆਵਾਜਾਈ ਨੂੰ ਸੁਖਾਲਾ ਬਣਾਉਣ ਲਈ 50 ਸਾਲਾਂ ਦੀ ਮਿਆਦ ਵਾਲੀਆਂ ਮਜ਼ਬੂਤ ਕੰਕਰੀਟ ਦੀਆਂ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। - ਖੇਡਾਂ ਤੇ ਮਨੋਰੰਜਨ ਦੇ ਸਾਧਨ ਲਗਭਗ 58 ਏਕੜ ਚ ਫੈਲੀ ਇਹ ਰੇਰਾ ਤੋਂ ਮਨਜ਼ੂਰਸ਼ੁਦਾ ਕਾਲੋਨੀ ਸਿਹਤ ਤੇ ਖੇਡਾਂ ਪ੍ਰੇਮੀਆਂ ਲਈ ਇਕ ਵਰਦਾਨ ਸਾਬਿਤ ਹੋ ਰਹੀ ਹੈ। ਇੱਥੇ ਉਪਲੱਬਧ ਖੇਡ ਸਹੂਲਤਾਂ ਚ ਸ਼ਾਮਲ ਹਨ। ਬਾਸਕਟਬਾਲ ਤੇ ਟੈਨਿਸ ਦੇ 2-2 ਕੋਰਟ। ਬੈਡਮਿੰਟਨ ਦੇ 2 ਕੋਰਟ ਅਤੇ ਕ੍ਰਿਕਟ ਦੀਆਂ 4 ਪਿੱਚਾਂ। ਬੱਚਿਆਂ ਲਈ 2 ਵਿਸ਼ੇਸ਼ ਕਿਡਜ਼ ਜ਼ੋਨ ਤੇ ਇਕ ਓਪਨ ਜਿਮ। ਹਰਿਆ ਭਰੇ ਪਾਰਕ ਜਿਨ੍ਹਾਂ ਚ ਹਜ਼ਾਰਾਂ ਬੂਟੇ ਲਗਾਏ ਗਏ ਹਨ। : ਕਾਲੋਨੀ ’ਚ ਸਾਫ਼ ਸੁਥਰਾ ਵਾਤਾਵਰਨ ਕਾਲੋਨੀ ਨੂੰ ਵਾਤਾਵਰਨ ਪੱਖੀ ਬਣਾਉਣ ਲਈ ਇੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਹੈ। ਪਾਣੀ ਦੀ ਬਚਤ ਲਈ ਰੇਨ ਵਾਟਰ ਹਾਰਵੈਸਟਿੰਗ ਦੇ 26 ਪਿੱਟ ਤਿਆਰ ਕੀਤੇ ਗਏ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਿਆ ਜਾ ਸਕੇ। ਪ੍ਰਬੰਧਕਾਂ ਨੇ ਖੁਲਾਸਾ ਕੀਤਾ ਕਿ ਜਲਦ ਹੀ ਕਾਲੋਨੀ ਚ ਇਕ ਆਧੁਨਿਕ ਕਲੱਬ ਹਾਊਸ ਤੇ ਪ੍ਰਾਇਮਰੀ ਹੈਲਥ ਸੈਂਟਰ ਦੀ ਸਹੂਲਤ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਸਹੂਲਤਾਂ ਤੇ ਸਾਫ-ਸੁਥਰੇ ਮਾਹੌਲ ਕਾਰਨ ਹੀ ਬਰਨਾਲਾ ਦੇ ਲੋਕ ਆਪਣੇ ਬੱਚਿਆਂ ਦੇ ਸੁਹਿਰਦ ਭਵਿੱਖ ਲਈ ਇਸ ਕਾਲੋਨੀ ਨੂੰ ਪਹਿਲ ਦੇ ਰਹੇ ਹਨ। ਇਹੀ ਕਾਰਨ ਹੈ ਕਿ ਕਾਲੋਨੀ ਚ ਰਿਹਾਇਸ਼ੀ ਮਕਾਨਾਂ ਦੀ ਮੰਗ ਵਧ ਗਈ ਹੈ ਤੇ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ।