ਆੜ੍ਹਤੀਆ ਐਸੋਸੀਏਸ਼ਨ ਅਣਮਿਥੇ ਸਮੇਂ ਲਈ ਹੜਤਾਲ ’ਤੇ
ਆੜਤੀਆ ਐਸੋਸੀਏਸ਼ਨ ਅਣਮਿਥੇ ਸਮੇਂ ਲਈ ਹੜਤਾਲ ’ਤੇ
Publish Date: Tue, 31 Mar 2026 06:28 PM (IST)
Updated Date: Wed, 01 Apr 2026 04:10 AM (IST)

ਮਾਮਲਾ ਸਰਕਾਰ ਵੱਲੋਂ ਆੜ੍ਹਤੀਆਂ ਦੀਆਂ ਮੰਗਾਂ ਨਾ ਮੰਨਣ ਬਾਰੇ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਪੂਰੇ ਪੰਜਾਬ ’ਚ 1 ਅਪ੍ਰੈਲ ਤੋਂ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਆੜਤੀਆਂ ਪ੍ਰਤੀ ਅੜੀਅਲ ਅਤੇ ਨਾ ਪੱਖੀ ਰਵਈਏ ਕਾਰਨ ਪੂਰੇ ਪੰਜਾਬ ਵਿੱਚ ਹੀ ਆੜ੍ਹਤੀਆ ਐਸੋਸੀਏਸ਼ਨ ਕਿਸੇ ਦਿਨ ਤੋਂ ਹੜਤਾਲ ਉੱਪਰ ਚਲੀ ਗਈ ਹੈ। ਇਸੇ ਤਹਿਤ ਸਥਾਨਕ ਆੜ੍ਹਤੀਆ ਐਸੋਸੀਏਸ਼ਨ ਤਪਾ ਮੰਡੀ ਫੈਡਰੈਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਅੱਜ ਤੋਂ ਆਪਣੀਆਂ ਹੱਕੀ ਮੰਗਾਂ ਲਈ ਅਣਮਿਥੇ ਸਮੇਂ ਲਈ ਆੜਤੀਆ ਐਸੋਸੀਏਸ਼ਨ ਤਪਾ ਮੰਡੀ ਦੇ ਪ੍ਰਧਾਨ ਸੁਰੇਸ ਕੁਮਾਰ ਕਾਲਾ ਦੀ ਅਗਵਾਈ ’ਚ ਹੜਤਾਲ ’ਤੇ ਚਲੀ ਗਈ। ਭਰਵੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆੜਤੀਆਂ ਦੇ ਪ੍ਰਧਾਨ ਸੁਰੇਜ ਕੁਮਾਰ ਕਾਲਾ ਨੇ ਕਿਹਾ ਕੀ ਪਿਛਲੇ ਸਮੇਂ ਤੋਂ ਆੜਤੀਆਂ ਨੂੰ 2.5% ਆੜ੍ਹਤ ਮਿਲਦੀ ਸੀ ਪਰ ਕੁਝ ਸਮਾਂ ਪਹਿਲਾਂ ਇਹ ਆੜ੍ਹਤ ਫਰੀਜ਼ ਕਰਕੇ ਘੱਟ ਮਾਤਰਾ ਵਿੱਚ ਸੀਮਤ ਕਰ ਦਿੱਤੀ ਗਈ ਜਦੋਂ ਕਿ ਆੜ੍ਹਤੀਆਂ ਉੱਪਰ ਹਰ ਪਰ ਪਾਸੇ ਤੋਂ ਖਰਚਿਆਂ ਦਾ ਬੋਝ ਵਧ ਰਿਹਾ ਹੈ ਆਉਣ ਵਾਲੇ ਹਾੜੀ ਦੇ ਸੀਜਨ ਵਿੱਚ ਵੀ ਕਣਕ ਦੀ ਬੰਪਰ ਪੈਦਾਵਾਰ ਹੋਣ ਦੀ ਉਮੀਦ ਹੈ ਪਰ ਗੁਦਾਮਾਂ ਵਿੱਚ ਅਨਾਜ ਰੱਖਣ ਲਈ ਬਿਲਕੁਲ ਵੀ ਜਗਹਾ ਨਹੀਂ ਹੈ ਇਸ ਲਈ ਕਣਕ ਦੀ ਲਿਫਟਿੰਗ ਦੀ ਸਮੱਸਿਆ ਕਰਕੇ ਸੀਜਨ ਲੰਮਾ ਸਮਾਂ ਚਲ ਸਕਦਾ ਹੈ ਈਰਾਨ, ਇਜਰਾਇਲ, ਅਮਰੀਕਾ ਜੰਗ ਦੇ ਵੀ ਇਸ ਉੱਪਰ ਬੁਰਾ ਪ੍ਰਭਾਵ ਜ਼ਰੂਰ ਪਵੇਗਾ ਜੇਕਰ ਸੀਜ਼ਨ ਲੰਮਾ ਸਮਾਂ ਚੱਲਦਾ ਹੈ ਤਾਂ ਮੰਡੀਆਂ ਵਿਚ ਕਣਕ ਦੀ ਰਾਖੀ ਲਈ ਲੇਬਰ ਦੀ ਸਮੱਸਿਆ ਉਤਪੰਨ ਹੋ ਜਾਵੇਗੀ ਤੇ ਆੜ੍ਹਤੀਆਂ ਨੂੰ ਸ਼ਾਰਟੇਜ ਵੀ ਭਰਨੀ ਪੈ ਸਕਦੀ ਹੈ ਕਿਉਂਕਿ ਮੰਡੀਆਂ ਵਿੱਚ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਜ਼ਰੂਰ ਸੁੱਕੇਗੀ। ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਸਮੂਹ ਪੰਜਾਬ ਦੇ ਆੜ੍ਹਤੀਏ ਜੇਕਰ ਇਕ ਮੁੱਠ ਹੋ ਕੇ ਕੰਮ ਕਰਨਗੇ ਤਾਂ ਆਉਣ ਵਾਲੀਆਂ ਸਮੱਸਿਆਵਾਂ ਤੋਂ ਨਿਜਾਤ ਪਾ ਸਕਦੇ ਹਾਂ ਉਨ੍ਹਾਂ ਕਿਹਾ ਕਿ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਦਾ ਨੁੰਹ ਮਾਸ ਦਾ ਰਿਸ਼ਤਾ ਹੈ ਅਤੇ ਉਹ ਕਿਸੇ ਨੂੰ ਵੀ ਮੁਸ਼ਕਿਲ ਦੌਰ ਵਿੱਚ ਨਹੀਂ ਧੱਕਣਾ ਚਾਹੁੰਦੇ ਪਰ ਹੜਤਾਲ ਉਨਾਂ ਦੀ ਮਜਬੂਰੀ ਬਣ ਗਈ ਹੈ ਕਿਉਂਕਿ ਸਰਕਾਰ ਆੜ੍ਹਤੀਆ ਐਸੋਸੀਏਸ਼ਨ ਦੀਆਂ ਹੱਕੀ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਆੜ੍ਹਤੀਆਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਕਿਸੇ ਨੂੰ ਵੀ ਮੰਡੀਆਂ ’ਚ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ, ਮਨੋਜ ਸਿੰਗਲਾ, ਮਨੀਸ਼ ਮਿੱਤਲ, ਦੁਸ਼ਯੰਤ ਮਿੱਤਲ, ਅਸ਼ੋਕ ਮੌੜ, ਬੋਬੀ ਤਾਜੋ, ਬੁੱਧਰਾਮ ਐਮਸੀ, ਤਰਸੇਮ ਚੰਦ ਮਹਿਤਾ, ਜੀਵਨ ਬਾਂਸਲ, ਸਾਹਿਲ ਬਾਂਸਲ, ਸੋਮਾ ਪੱਖੋ, ਰਾਧਾ ਧੂਰਕੋਟ, ਦਰਸ਼ਨ ਧੌਲਾ ਰਾਮਾ ਧੂਰਕੋਟੀਆ,ਬੱਬੂ ਮਲੋਟ, ਅਜਾਇਬ ਸਿੰਘ ਤੇ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਅਤੇ ਹੋਰ ਬਹੁਤ ਸਾਰੇ ਆੜ੍ਹਤੀਏ ਤੇ ਮੁਨੀਮ ਹਾਜ਼ਰ ਸਨ।