ਕਿਨੂੰਆਂ ਦੀ ਭਰੀ ਗੱਡੀ ਪਲਟੀ
ਕਿਨੂੰਆਂ ਦੀ ਭਰੀ ਗੱਡੀ ਪਲਟੀ
Publish Date: Sat, 07 Feb 2026 04:27 PM (IST)
Updated Date: Sun, 08 Feb 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਠਿੰਡਾ ਚੰਡੀਗੜ੍ਹ ਕੌਮੀ ਮੁੱਖ ਮਾਰਗ ਧਨੌਲਾ ਨੇੜੇ ਮਾਨਾਪਿੰਡੀ ਵਿਖੇ ਸੜਕ ’ਤੇ ਪਿੰਡ ਦਾ ਖੜ੍ਹੇ ਗੰਦੇ ਪਾਣੀ ਕਾਰਨ ਕਿਨੂੰਆਂ ਦੀ ਭਰੀ ਜੂਟੀਲਿਟੀ ਗੱਡੀ ਪਲਟ ਗਈ। ਜਾਣਕਾਰੀ ਅਨੁਸਾਰ ਜੂਟੀਲਿਟੀ ਗੱਡੀ ਦੇ ਡਰਾਈਵਰ ਪਵਨ ਕੁਮਾਰ ਨੇ ਦੱਸਿਆ ਕਿ ਕਿੰਨੂਆਂ ਨਾਲ ਭਰੀ ਆਪਣੀ ਗੱਡੀ ਪੀਬੀ 65 ਜੈੱਡ 3508 ਨੂੰ ਕੇ ਕੇ ਅਬੋਹਰ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀ ਜਦੋਂ ਉਹ ਮਾਨਾ ਪਿੰਡੀ ਕੋਲੇ ਪਹੁੰਚਿਆ ਤਾਂ ਅੱਗੇ ਖੜ੍ਹੇ ਸੜਕ ’ਤੇ ਗੰਦੇ ਪਾਣੀ ਦੇਖਦੇ ਹੀ ਮੈਂ ਆਪਣੀ ਗੱਡੀ ਹੌਲੀ ਕਰ ਕੇ ਬਰੇਕ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਗੰਦੇ ਪਾਣੀ ਕਾਰਨ ਕੰਡਕਟਰ ਵਾਲੀ ਸਾਈਡ ਗੱਡੀ ਪਲਟ ਗਈ ਅਤੇ ਭਰੇ ਕਿੰਨੂੰ ਸਾਰੇ ਖਿਲਰ ਗਏ, ਜਿਸ ਕਾਰਨ ਉਸਦੇ ਤੇ ਉਸਦੇ ਨਾਲ ਵਾਲੇ ਸਾਥੀ ਪ੍ਰਿੰਸ ਤੇ ਗਰੋਵਰ ਦੇ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਉਨ੍ਹਾਂ ਨੇ ਦੱਸਿਆ ਕਿ ਮੇਰੀ ਗੱਡੀ ਪਲਟਣ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।