ਮੋਤੀ ਮਹਿਰਾ ਦੀ ਯਾਦ ’ਚ ਪਾਇਆ ਜਾ ਰਿਹੈ ਸ਼ੈੱਡ
ਮੋਤੀ ਮਹਿਰਾ ਦੀ ਯਾਦ ’ਚ ਪਾਇਆ ਜਾ ਰਿਹੈ ਸ਼ੈੱਡ
Publish Date: Wed, 07 Jan 2026 03:52 PM (IST)
Updated Date: Wed, 07 Jan 2026 03:54 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ
ਦਿੜ੍ਹਬਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਨੇ ਕਈ ਚੱਲ ਰਹੇ ਕੰਮਾਂ ਦਾ ਅਤੇ ਨਵੇਂ ਸ਼ੁਰੂ ਹੋਣ ਵਾਲੇ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦਿੜ੍ਹਬਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਜੁੜੇ ਹੋਏ ਅਹਿਮ ਸ਼ਖ਼ਸੀਅਤ ਮੋਤੀ ਮਹਿਰਾ ਦੀ ਯਾਦ ਵਿੱਚ ਮਹਿਰਾ ਬਰਾਦਰੀ ਦੀ ਮੰਗ ਉੱਤੇ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਕੰਮ ਸ਼ੁਰੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਦਿੜ੍ਹਬਾ ਸ਼ਹਿਰ ਅੰਦਰ ਕਈ ਵੱਡੇ ਕੰਮ ਚੱਲ ਰਹੇ ਹਨ। ਇਸ ਕਾਰਨ ਮਹਿਰਾ ਬਿਰਾਦਰੀ ਦੀ ਮੰਗ ਉੱਤੇ ਦਿੜ੍ਹਬਾ ਵਿਖੇ ਮੋਤੀ ਮਹਿਰਾ ਦੀ ਯਾਦ ਵਿੱਚ ਇੱਕ ਸ਼ੈੱਡ ਬਣਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਕੰਮ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਖਨਾਲ ਰੋਡ ਤੇ ਬਣਨ ਜਾ ਰਹੀ ਇਸ ਯਾਦਗਾਰ ਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 6 ਲੱਖ ਦੇ ਕਰੀਬ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਥਾਣੇ ਨੂੰ ਨਵੀਂ ਬਿਲਡਿੰਗ ਬਣਾਉਣ ਲਈ ਜਗ੍ਹਾ ਦੀ ਮਨਜ਼ੂਰੀ ਮਿਲ ਗਈ ਹੈ, ਜੋ ਕਿ ਸਭ ਡਵੀਜ਼ਨ ਕੰਪਲੈਕਸ ਦੇ ਨਾਲ ਅਤੇ ਸ਼ਹੀਦ ਬਚਨ ਸਟੇਡੀਅਮ ਦੇ ਲਾਗੇ ਜਲਦੀ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰ ਲਈ ਇਕ ਵੱਡਾ ਪਾਰਕ ਪਹਿਲਾਂ ਹੀ ਨੇਚਰ ਪਾਰਕ ਦੇ ਨਾਂ ਨਾਲ ਮਨਾਇਆ ਜਾ ਚੁੱਕਾ ਹੈ, ਜਿਸ ਉੱਤੇ ਦੋ ਕਰੋੜ ਦੇ ਕਰੀਬ ਰਾਸ਼ੀ ਖਰਚ ਕੀਤੀ ਗਈ ਹੈ। ਇਸ ਦੇ ਨਾਲ ਹੀ ਇੱਕ ਵੱਡਾ ਪਾਰਕ ਸ਼ਹਿਰ ਅੰਦਰ ਹੋਰ ਬਣਾਇਆ ਜਾਵੇਗਾ ਅਤੇ ਲੜਕੀਆਂ ਲਈ ਜਿਮ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਅਮਰਿੰਦਰ ਸਿੰਘ ਘੁਮਾਣ ਐੱਮਸੀ ਬਲਵਿੰਦਰ ਸਿੰਘ ਐਮਸੀ ਜਸਪ੍ਰੀਤ ਸਿੰਘ ਅਤੇ ਮਹਿਰਾ ਬਿਰਾਦਰੀ ਦੇ ਪ੍ਰਧਾਨ ਆਦਿ ਹਾਜ਼ਰ ਸਨ।