ਤਪਾ ਰੇਡੀਮੇਡ ਤੇ ਜਨਰਲ ਮਰਚੈਂਟ ਐਸੋ. ਦੀ ਹੋਈ ਚੋਣ
ਤਪਾ ਰੇਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਹੋਈ ਸਰਬ ਸੰਮਤੀ ਨਾਲ ਚੋਣ
Publish Date: Sat, 04 Apr 2026 04:36 PM (IST)
Updated Date: Sun, 05 Apr 2026 04:02 AM (IST)

ਦਰਸ਼ਨ ਤਨੇਜਾ ਪ੍ਰਧਾਨ, ਮੰਗੂ ਮੌੜ ਸੈਕਟਰੀ, ਨਿਤਿਨ ਗਰਗ ਨੋਨੂ ਮੌੜ ਵਾਇਸ ਪ੍ਰਧਾਨ ਨਿਯੁਕਤ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਰੇਡੀਮੇਡ ਤੇ ਜਨਰਲ ਮਰਚੈਂਟ ਐਸੋਸੀਏਸ਼ਨ ਰਜਿ ਤਪਾ ਦੀ ਇਕ ਮੀਟਿੰਗ ਪ੍ਰਧਾਨ ਅਸ਼ੋਕ ਘੜੈਲਾ ਤੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਹੋਈ। ਇਸ ’ਚ ਐਸੋਸੀਏਸ਼ਨ ਨੇ ਪੁਰਾਣੀ ਕਮੇਟੀ ਨੂੰ ਭੰਗ ਕਰਦਿਆਂ ਨਵੀਂ ਕਮੇਟੀ ਦਾ ਗਠਨ ਕੀਤਾ। ਇਸ ਤਹਿਤ ਸਰਬ ਸੰਮਤੀ ਨਾਲ ਦਰਸ਼ਨ ਤਨੇਜਾ ਉਰਫ ਬੱਬੂ ਨੂੰ ਸਰਵਸੰਮਤੀ ਨਾਲ ਪ੍ਰਧਾਨ, ਸੰਦੀਪ ਕੁਮਾਰ ਵਿੱਕੀ ਨੂੰ ਚੇਅਰਮੈਨ, ਅਸੋਕ ਘੜੈਲਾ ਸਰਪ੍ਰਸਤ, ਨੀਤਨ ਗਰਗ (ਨੋਨੂੰ ਮੌੜ) ਨੂੰ ਵਾਇਸ ਪ੍ਰਧਾਨ, ਮੰਗੂ ਮੋੜ ਨੂੰ ਸੈਕਟਰੀ ਅਤੇ ਨੀਤਨ ਗਰਗ ਨੂੰ ਕੈਸ਼ੀਅਰ ਅਤੇ ਜੁਆਇੰਟ ਸਕੱਤਰ ਪਵਨ ਕੁਮਾਰ ਆਦਿ ਅਹੁਦੇਦਾਰ ਚੁਣੇ ਗਏ ਅਤੇ ਬਾਕੀ ਅਹੁਦੇਦਾਰਾਂ ਨੂੰ ਚੁਣਨ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਹੀਨੇ ਦਾ ਪਹਿਲਾ ਐਤਵਾਰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਅਤੇ ਐਸੋਸੀਏਸ਼ਨ ਨੇ ਦੁਕਾਨਦਾਰਾਂ ਦੇ ਹੱਕ ’ਚ ਹੋਰ ਫੈਸਲੇ ਵੀ ਲਏ ਗਏ। ਇਸ ਮੌਕੇ ਨਵੇਂ ਬਣੇ ਪ੍ਰਧਾਨ ਵੱਲੋਂ ਐਸੋਸੀਏਸ਼ਨ ਦੇ ਮੈਂਬਰਾ ਦਾ ਮੁਸ਼ਕਿਲ ਵਿੱਚ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੋ ਐਸੋਸੀਏਸ਼ਨ ਦੇ ਕਾਲਾ ਰੇਡੀਮੇਡ ਵਾਲਾ, ਮੱਖਣ ਸਿੰਗਲਾ, ਚਿਨੂੰ ਰਾਈਆ, ਵਿਜੇ ਬੂਟਾ ਵਾਲਾ,ਜੱਗੀ ਰੇਡੀਮੇਡ, ਸੰਦੀਪ ਕੁਮਾਰ ਰਿੰਕੂ, ਯੋਗੀ ਘੜੈਲਾ, ਦੀਪੀ ਮੌੜ, ਸਾਹਿਲ ਮੋੜ, ਸਤੀਸ਼ ਕੁਮਾਰ, ਹੈਰੀ ਘੜੈਲਾ, ਗੋਪਾਲ ਬਦਰਾ, ਗਗਨ ਮਿੱਤਲ, ਪੱਪੂ ਅਰੋੜਾ, ਸੰਗਮ, ਨਵੀਨ ਅਰੋੜਾ, ਹੈਪੀ ਬਾਂਸਲ, ਅਮਨ ਸੁਨਾਮੀਆਂ, ਰਾਜੂ ਤਨੇਜਾ, ਰਾਮ ਲਾਲ ਸ਼ੇਰ, ਸੁਨੀਲ ਕੁਮਾਰ, ਰੋਹਿਤ ਜੈਨ, ਹਰੀਸ਼ ਤਨੇਜਾ, ਮਨੀਸ਼ ਤਨੇਜਾ, ਗੋਪਾਲ ਜੈਨ, ਲਵਲੀ ਮੋੜ, ਸੰਜੀਵ ਬਾਂਸਲ ਪਪਲਾ, ਰੋਕੀ ਕੁਮਾਰ, ਟਿੰਕੂ ਰੇਡੀਮੇਡ, ਪਵਨ ਕੁਮਾਰ, ਰੋਹਿਤ ਕੁਮਾਰ, ਗੁਰੀ, ਗੋਰਾ ਲਾਲ, ਦਰਸ਼ਨ ਕੁਮਾਰ ਗੋਲਾ, ਆਦਿ ਐਸੋਸੀਏਸ਼ਨ ਦੇ ਸਮੂਹ ਨੁਮਾਇੰਦੇ ਮੌਜੂਦ ਸਨ।