ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
Publish Date: Sat, 03 Jan 2026 04:01 PM (IST)
Updated Date: Sun, 04 Jan 2026 04:03 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬਾਬਾ ਖੁਵਾਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਵੱਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਰੋਜ਼ਾ ਧਾਰਮਿਕ ਸਮਾਗਮ ਸ੍ਰੀ ਵਰੁਣ ਦੇਵ ਮੰਦਰ,ਨੇੜੇ ਬਾਬਾ ਮੱਠ (ਪਿਛਲੇ ਪਾਸੇ ਖੂਹ ਤੇ) ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਬਾਬਾ ਗੁਰਜੰਟ ਸਿੰਘ ਤਪਾ-ਦਰਾਜ ਵਾਲਿਆਂ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਬਾਬਾ ਮੋਤੀ ਰਾਮ ਮਹਿਰਾ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸੰਤ ਰਾਜਗਿਰੀ ਜੀ ਮਹਾਰਾਜ ਜੀ ਨੇ ਸਮੁੱਚੀ ਸੰਗਤ ਨੂੰ ਪ੍ਰਭੂ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਅਮਰਜੀਤ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਦੁੱਧ ਦੀ ਸੇਵਾ ਮਿ: ਪਰਵਿੰਦਰ ਸਿੰਘ ਠੋਕਾ, ਮਿ: ਜਤਿੰਦਰ ਸਿੰਘ, ਗਿਆਨ ਸਿੰਘ ਖਰੌੜ, ਕੁੰਬੜਵਾਲ ਵੱਲੋਂ ਕੀਤੀ ਗਈ। ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਸੱਤਪਾਲ ਮੌੜ, ਰਘੁਬੀਰ ਚੰਦ ਅਗਰਵਾਲ,ਨਰੈਣ ਪੰਧੇਰ,ਮਹੰਤ ਬੁੱਕਣ ਦਾਸ,ਮਹੰਤ ਬੀਰਬਲ ਦਾਸ,ਮਹੰਤ ਸੋਮ ਦਾਸ,ਮਹੰਤ ਰਘੁਬੀਰ ਦਾਸ,ਪੱਪੀ ਸੁਨਾਮੀਆਂ,ਹਰਦੀਪ ਸੇਖ਼ੋਂ,ਹਰਦੀਪ ਸਿੰਘ ਢਿੱਲੋਂ,ਪਰਮਜੀਤ ਖਾਲਸਾ,ਜੱਸੀ ਚੱਠਾ,ਮਹਿਮਾ ਚੱਠਾ,ਟੀਟੂ ਦੀਕਸ਼ਤ,ਗੁਰਮੀਤ ਰੋੜ, ਡਾ.ਗੁਰਪ੍ਰੀਤ ਸਿੰਘ ਸਿੱਧੂ,ਜਗਦੇਵ ਸਿੰਘ ਗੋਦੀ, ਭਗਵੰਤ ਚੱਠਾ,ਸੁਖਦੇਵ ਸ਼ਰਮਾ,ਮੰਮੂ ਬਾਸੀ,ਨਾਥ ਰਾਮ,ਜਗਜੀਤ ਪੰਧੇਰ,ਕੇਵਲ ਦਰਜੀ,ਸ਼ਿਵ ਕੁਮਾਰ ਤੋਂ ਇਲਾਵਾ ਕਮੇਟੀ ਦੇ ਪ੍ਰੇਮ ਹਲਵਾਈ, ਗੁਰਮੇਲ ਸਿੰਘ (ਸਰਪ੍ਰਸਤ), ਪੱਪੂ ਹਲਵਾਈ (ਚੇਅਰਮੈਨ), ਗੁਰਦਾਸ ਸਿੰਘ (ਪ੍ਰਧਾਨ),ਕੁਲਵਿੰਦਰ ਸਿੰਘ (ਮੀਤ ਪ੍ਰਧਾਨ), ਦਰਸ਼ਨ ਲਾਲ, ਬਲਵਿੰਦਰ ਸਿੰਘ (ਖਜ਼ਾਨਚੀ), ਵਿਜੈ ਨੂਰੀ, ਤਰਸੇਮ ਹਲਵਾਈ (ਸਕੱਤਰ), ਕਾਲੂ ਹਲਵਾਈ, ਪਵਨ ਨੂਰੀ (ਮੁੱਖ ਸਲਾਹਕਾਰ), ਗੁਰਮੇਲ ਨੂਰੀ, ਨਿੰਕਾ ਨੂਰੀ, ਅਵਤਾਰ ਫੌਜੀ,ਗਿਆਨ ਖਰੋੜ, ਬਿੰਦੀ ਹਲਵਾਈ, ਵਿੱਕੀ ਸ਼ਰਮਾ, ਗਿਆਨ ਹਲਵਾਈ,ਅਮਰਜੀਤ ਕੌਰ ਗਿਆਨੋ,ਗੁਰਪਾਲ ਸਿੰਘ, ਜੱਸਾ ਹਲਵਾਈ, ਨਿੱਕਾ ਹਲਵਾਈ, ਕਮਲੇਸ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਲਵਾਈ ਅਤੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।