ਪਿੰਡ ਪੱਖੋਕੇ ਵਿਖੇ ਸਰਪੰਚ ਤੋਂ ਦੁਖੀ ਵਿਅਕਤੀ ਟਾਵਰ ’ਤੇ ਚੜ੍ਹਿਆ
ਪਿੰਡ ਪੱਖੋਕੇ ਵਿਖੇ ਸਰਪੰਚ ਤੋਂ ਦੁਖੀ ਵਿਅਕਤੀ ਟਾਵਰ ’ਤੇ ਚੜ੍ਹਿਆ
Publish Date: Fri, 10 Apr 2026 07:08 PM (IST)
Updated Date: Sat, 11 Apr 2026 04:12 AM (IST)

: ਪਿੰਡ ਪੱਖੋਕੇ ਸਰਪੰਚ ’ਤੇ ਧੱਕੇਸ਼ਾਹੀ ਦੇ ਲਾਏ ਦੋਸ਼ : ਸਰਪੰਚ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ : ਪੁਲਿਸ ਵੱਲੋਂ ਮਾਮਲੇ ਜਾਂਚ ਸ਼ੁਰੂ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਪੱਖੋਕੇ ਦੇ ਰਹਿਣ ਵਾਲਾ ਨਰਿੰਦਰ ਪਾਲ ਸਿੰਘ ਪੁੱਤਰ ਮਿੱਠੂ ਸਿੰਘ ਨੇ ਪਿੰਡ ਪੱਖੋਕੇ ਦੇ ਸਰਪੰਚ ਤੋਂ ਦੁਖੀ ਹੋਕੇ ਪਿੰਡ ਪੱਖੋ ਕੈਂਚੀਆਂ ਦੇ 150 ਫੁੱਟ ਉੱਚੇ ਮੋਬਾਈਲ ਟਾਵਰ ਦੇ ਸਿਖਰ ’ਤੇ ਚੜ੍ਹ ਗਿਆ। ਜਿੱਥੇ ਮੋਬਾਈਲ ਦੀ ਟਾਵਰ ’ਤੇ ਚੜ੍ਹੇ ਨਰਿੰਦਰ ਪਾਲ ਸਿੰਘ ਨੇ ਭਾਵਕ ਹੁੰਦੇ ਹੋਏ ਇਕ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਇਰਲ ਕਰ ਦਿੱਤੀ। ਇਸ ’ਚ ਉਨ੍ਹਾਂ ਰੋਂਦੇ ਕੁਰਲਾਉਂਦੇ ਦੱਸਿਆ ਕਿ ਡੇਢ ਸਾਲ ਪਹਿਲਾਂ ਸੋਹਰੇ ਪਰਿਵਾਰ ਤੋਂ ਦੁਖੀ ਹੋ ਕੇ ਉਸ ਦੇ ਭਰਾ ਦੀ ਮੌਤ ਹੋ ਗਈ ਸੀ। ਜਿੱਥੇ ਉਹਦੇ ਭਰਾ ਦੇ ਸੋਹਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਹੋ ਗਿਆ ਸੀ। ਪਰ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਸੀ ਸਮਝੌਤਾ ਕਰਵਾ ਦਿੱਤਾ ਗਿਆ ਸੀ ਜਿੱਥੇ ਇਹ ਤੈਅ ਹੋਇਆ ਸੀ ਕਿ ਨਰਿੰਦਰ ਪਾਲ ਸਿੰਘ ਦੇ ਮ੍ਰਿਤਕ ਭਰਾ ਕੁਲਦੀਪ ਸਿੰਘ ਦੇ ਬੱਚਿਆਂ ਨੂੰ ਬਤੌਰ ਖਰਚਾ 3 ਲੱਖ 20 ਹਜ਼ਾਰ ਰੁਪਏ ਐੱਫਡੀ ਕਰਵਾਈ ਜਾਵੇਗੀ। ਦੂਜੇ ਪਾਸੇ ਉਸਦੇ ਵੱਲੋਂ ਮਾਨਯੋਗ ਅਦਾਲਤ ’ਚ ਇਹ ਸਮਝੋਤਾ ਮਨਜੂਰ ਕੀਤਾ ਜਾਵੇਗਾ। ਟਾਵਰ ’ਤੇ ਚੜ੍ਹੇ ਪਿੰਡ ਪੱਖੋਕੇ ਦੇ ਰਹਿਣ ਵਾਲੇ ਪੀੜਤ ਨਰਿੰਦਰ ਪਾਲ ਸਿੰਘ ਪੁੱਤਰ ਮਿੱਠੂ ਸਿੰਘ ਨੇ ਪਿੰਡ ਪੱਖੋਕੇ ਦੇ ਸਰਪੰਚ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਾਣ-ਬੁੱਝ ਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਡੇਢ ਸਾਲ ਪਹਿਲਾਂ ਸਹੁਰੇ ਪਰਿਵਾਰ ਤੋਂ ਤੰਗ ਹੋਕੇ ਉਸ ਦੇ ਭਰਾ ਦੀ ਮੌਤ ਹੋ ਗਈ ਤੇ ਮਾਮਲਾ ਵੀ ਦਰਜ ਹੋ ਗਿਆ ਸੀ ਤੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਿਵਾਰਾਂ ਦਾ ਸਮਝੌਤਾ ਕਰਾ ਦਿੱਤਾ ਸੀ। ਜਿੱਥੇ ਪੰਚਾਇਤੀ ਤੈਅ ਹੋਇਆ ਸੀ ਕਿ ਮਾਨਯੋਗ ਅਦਾਲਤ ’ਚ ਨਰਿੰਦਰ ਪਾਲ ਸਿੰਘ ਆਪਣੇ ਭਰਾ ਮਾਮਲੇ ’ਚ ਗਵਾਹੀ ਦੇਵੇਗਾ ਉੱਥੇ ਦੂਜੀ ਧਿਰ ਮ੍ਰਿਤਕ ਕੁਲਦੀਪ ਸਿੰਘ ਦੇ ਬੱਚਿਆਂ ਦੇ ਨਾਮ ਉੱਪਰ 3 ਲੱਖ 20 ਹਜ਼ਾਰ ਦੀ ਐੱਫਡੀ ਕਰਵਾ ਦੇਵੇਗਾ। ਜੋ ਮਨਜ਼ੂਰ ਕੀਤਾ ਗਿਆ ਸੀ। ਪਰ ਪਿਛਲੇ ਦਿਨੀਂ ਅਦਾਲਤ ’ਚ ਤਰੀਕ ’ਚ ਜੱਜ ਸਾਹਿਬਾਨ ਨਾ ਆਉਣ ਕਾਰਨ ਇਹ ਗਵਾਹੀ ਨਾ ਹੋ ਸਕੀ, ਜਿੱਥੇ ਦੂਜੀ ਧਿਰ ਨੇ ਪੁਲਿਸ ਸ਼ਿਕਾਇਤ ਕਰ ਦਿੱਤੀ। ਜਿਸ ਤੋਂ ਬਾਅਦ ਉਹ ਟਾਵਰ ’ਤੇ ਚੜ੍ਹ ਗਿਆ ਹੈ। ਉਨ੍ਹਾਂ ਮੰਗ ਕਰਦੇ ਕਿਹਾ ਕਿ ਉਸਦੇ ਮ੍ਰਿਤਕ ਭਰਾ ਕੁਲਦੀਪ ਸਿੰਘ ਦੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਤੇ ਜੋ ਵੀ ਸਮਝੌਤੇ ਦੀ 3 ਲੱਖ 20 ਹਜ਼ਾਰ ਰਾਸ਼ੀ ਹੈ ਉਹ ਬੱਚਿਆਂ ਦੇ ਨਾਮ ’ਤੇ ਐੱਫਡੀ ਕਰਵਾਈ ਜਾਵੇ। : ਸਰਪੰਚ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਇਸ ਮਾਮਲੇ ਨੂੰ ਲੈ ਕੇ ਪਿੰਡ ਪੱਖੋਕੇ ਦੇ ਸਰਪੰਚ ਗੁਰਚਰਨ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਡੇਢ ਸਾਲ ਪਹਿਲਾਂ ਦੇ ਨਰਿੰਦਰ ਪਾਲ ਸਿੰਘ ਦੇ ਭਰਾ ਦੀ ਮੌਤ ਹੋ ਗਈ ਸੀ। ਜਿੱਥੇ ਦੋਵੇਂ ਪੰਚਾਇਤਾਂ ਵੱਲੋਂ ਪਰਿਵਾਰਾਂ ਦਾ ਆਪਸੀ ਸਮਝੌਤਾ ਕਰਵਾ ਦਿੱਤਾ ਗਿਆ ਸੀ। ਕਿ ਮ੍ਰਿਤਕ ਕੁਲਦੀਪ ਸਿੰਘ ਦੇ ਬੱਚਿਆਂ ਦੇ ਨਾਮ ’ਤੇ 3 ਲੱਖ 20 ਹਜ਼ਾਰ ਦੀ ਐੱਫਡੀ ਕਰਵਾਈ ਜਾਵੇਗੀ ਤੇ ਨਰਿੰਦਰ ਪਾਲ ਸਿੰਘ ਵੱਲੋਂ ਮਾਨਯੋਗ ਅਦਾਲਤ ’ਚ ਗਵਾਹੀ ਦਿੱਤੀ ਜਾਵੇ। ਸਮਝੌਤੇ ਦੀ ਰਕਮ ਪਿੰਡ ਪੱਖੋਕੇ ਦੀ ਪੰਚਾਇਤ ਕੋਲ ਅਮਾਨਤ ਤੌਰ ’ਤੇ ਪਈ ਹੈ। ਜੋ ਮਾਨਯੋਗ ਅਦਾਲਤ ’ਚ ਗਵਾਹੀ ਦੇਣ ਤੋਂ ਬਾਅਦ ਹੀ ਮ੍ਰਿਤਕ ਦੇ ਬੱਚਿਆਂ ਦੇ ਨਾਮ ਐੱਫਡੀ ਕਰਵਾ ਦਿੱਤੀ ਜਾਵੇਗੀ। ਪਿਛਲੇ ਦਿਨੀਂ ਨਰਿੰਦਰ ਪਾਲ ਸਿੰਘ ਵੱਲੋ ਪੈਸਿਆਂ ਦੀ ਮੰਗ ਕਰ ਰਿਹਾ ਹੈ, ਪਰ ਉਸ ਵੱਲੋਂ ਗਵਾਹੀ ਨਹੀਂ ਦਿੱਤੀ ਗਈ। ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਆਪਣੇ ’ਤੇ ਲੱਗੇ ਸਾਰੇ ਦੋਸਾਂ ਨੂੰ ਸਿਰੇ ਤੋਂ ਨਕਾਰ ਦਿੱਤਾ। : ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਦੂਜੇ ਪਾਸੇ ਪੱਖੋਂ ਕੈਂਚੀਆਂ ਪੁਲਿਸ ਚੌਕੀ ਇੰਚਾਰਜ ਏਐੱਸਆਈ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟਾਵਰ ’ਤੇ ਚੜ੍ਹੇ ਨਰਿੰਦਰ ਪਾਲ ਸਿੰਘ ਦੇ ਭਰਾ ਕੁਲਦੀਪ ਸਿੰਘ ਦੀ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ। ਜਿਸ ਤਹਿਤ ਪੁਲਿਸ ਥਾਣਾ ਭੁੱਚੋ ਮੰਡੀ (ਬਠਿੰਡਾ) ’ਚ ਮਾਮਲਾ ਵੀ ਦਰਜ ਹੋਇਆ ਸੀ। ਜਿਸ ਵਿੱਚ ਦੋਵੇਂ ਪਿੰਡ ਪੰਚਾਇਤਾਂ ਨੇ ਦੋਵੇਂ ਪਰਿਵਾਰਾਂ ਦਾ ਆਪਸ ’ਚ ਸਮਝੌਤਾ ਹੋ ਗਿਆ ਸੀ । ਉਨ੍ਹਾਂ ਨੂੰ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦੇ ਆਧਾਰ ’ਤੇ ਅੱਜ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਸੀ। ਪਰ ਪਹਿਲਾਂ ਹੀ ਨਰਿੰਦਰ ਪਾਲ ਸਿੰਘ ਮੋਬਾਈਲ ਟਾਵਰ ’ਤੇ ਚੜ੍ਹ ਗਿਆ ਹੈ। ਜਿਸ ਨੂੰ ਸਮਝਾ ਬੁਝਾ ਕੇ ਹੇਠਾਂ ਉਤਾਰ ਕੇ ਦੁਬਾਰਾ ਦੋਵੇਂ ਧਿਰਾਂ ’ਚ ਆਪਸ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਹੈ। ਟਾਵਰ ’ਤੇ ਚੜ੍ਹੇ ਨਰਿੰਦਰ ਪਾਲ ਸਿੰਘ ਨੇ ਆਪਣੇ ਮ੍ਰਿਤਕ ਭਰਾ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਮਝੌਤੇ ਰਕਮ ਦੀ ਐੱਫਡੀ ਕਰਵਾਉਣ ਦੀ ਮੰਗ ਕੀਤੀ ਹੈ। ਟਾਵਰ ਤੋਂ ਹੇਠਾਂ ਉਤਰੇ ਨਰਿੰਦਰ ਪਾਲ ਸਿੰਘ ਨੇ ਆਪਣੇ ਪਿੰਡ ਦੇ ਸਰਪੰਚ ’ਤੇ ਗੰਭੀਰ ਦੋਸ਼ ਲਾਏ ਉੱਥੇ ਸਰਪੰਚ ਨੇ ਵੀ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਹੈ।