ਝੂਠੇ ਕੇਸਾਂ ’ਚੋਂ ਮਜੀਠੀਆ ਜਲਦੀ ਹੋਣਗੇ ਬਰੀ : ਖੇੜੀ
ਝੂਠੇ ਕੇਸਾਂ ਚੋਂ ਮਜੀਠੀਆ ਜਲਦ ਹੋਣਗੇ ਬਰੀ: ਖੇੜੀ
Publish Date: Wed, 04 Feb 2026 03:59 PM (IST)
Updated Date: Wed, 04 Feb 2026 04:02 PM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਬਿਕਰਮ ਸਿੰਘ ਮਜੀਠੀਆ ਸਾਫ ਛਵੀ ਵਾਲੇ ਆਗੂ ਹਨ ਅਤੇ ਅੱਜ ਤਾਂ ਉਨ੍ਹਾਂ ਦੀ ਜ਼ਮਾਨਤ ਹੋਈ ਹੈ ਪਰ ਛੇਤੀ ਹੀ ਇਨ੍ਹਾਂ ਝੂਠੇ ਕੇਸਾਂ ’ਚੋਂ ਬਰੀ ਵੀ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਜਸਪ੍ਰੀਤ ਸਿੰਘ ਜੱਸੀ ਖੇੜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਹੋਈ ਜਮਾਨਤ ਦਾ ਸਵਾਗਤ ਕਰ ਕੇ ਵਧਾਈ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਰਾਜ ਵਿਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਝੂਠਾ ਮਾਮਲਾ ਦਰਜ ਕੀਤਾ ਸੀ। ਜਿਹਦੀ ਜਾਂਚ ਵਿੱਚ ਕੁਝ ਵੀ ਨਹੀਂ ਮਿਲਿਆ ਸੀ ਅਤੇ ਇਹ ਮਾਮਲਾ ਜੋ ਕਿ ਮਾਨ ਸਰਕਾਰ ਵੱਲੋਂ ਆਮਦ ਤੋਂ ਵੱਧ ਜਾਇਦਾਦ ਬਣਾਉਣ ਦਾ ਝੂਠਾ ਦਰਜ ਕੀਤਾ ਸੀ ਇਸ ਵਿੱਚ ਕੋਈ ਵੀ ਨਾਜਾਇਜ਼ ਆਮਦਨ ਦੀ ਬਰਾਮਦਗੀ ਨਹੀਂ ਹੋਈ। ਜਿਸ ਕਰਕੇ ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਜ਼ਮਾਨਤ ਦਿੱਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਵਚਨਬਧ ਹੈ। ਪਰ ਆਮ ਆਦਮੀ ਪਾਰਟੀ ਅਕਾਲੀ ਦਲ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਬੁਖਲਾਟ ਵਿੱਚ ਆ ਕੇ ਇਹੋ ਜਿਹੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਮਜੀਠੀਆ ਦੀ ਜ਼ਮਾਨਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਹੌਸਲੇ ਬੁਲੰਦ ਕੀਤੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਭਲਾਈ ਦੇ ਵਿੱਚ ਹੋਰ ਮੋਹਰੀ ਹੋ ਕੇ ਕੰਮ ਕਰੇਗੀ। ਜਦ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਦੇ ਕਾਰਨ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਵੇਗੀ।