ਸ਼੍ਰੀ ਰਾਮ ਉਤਸਵ ਕਮੇਟੀ ਨੇ ਕੱਢੀ ਸ਼ੋਭਾ ਯਾਤਰਾ
ਸ੍ਰੀ ਰਾਮ ਉਤਸਵ ਕਮੇਟੀ ਬਰਨਾਲਾ ਵਲੋਂ ਕੱਢੀ ਗਈ ਵਿਸ਼ਾਲ ਸੋਭਾ ਯਾਤਰਾ
Publish Date: Thu, 26 Mar 2026 05:24 PM (IST)
Updated Date: Fri, 27 Mar 2026 04:05 AM (IST)

ਸ਼ੋਭਾ ਯਾਤਰਾ ਨੂੰ ਦੀਪਕ ਬਾਂਸਲ ਸੋਨੀ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਬਰਨਾਲਾ ਵੱਲੋਂ 20ਵੀਂ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਅੰਦਰ ਧੂਮਧਾਮ ਨਾਲ ਕੱਢੀ ਗਈ। ਇਸ ਸੋਭਾ ਯਾਤਰਾ ’ਚ ਦੀਪਕ ਬਾਂਸਲ ਸੋਨੀ ਐੱਮਡੀ ਆਸਥਾ ਇਨਕਲੇਵ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਸੋਭਾ ਯਾਤਰਾ ਮੰਦਿਰ ਬਾਬਾ ਗੀਟੀ ਵਾਲਾ ਬਰਨਾਲਾ ਤੋਂ ਸ਼ੁਰੂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ 19 ਤੋਂ 27 ਮਾਰਚ ਤੱਕ ਮਾਤਾ ਦੁਰਗਾ ਜੀ ਦੀ ਆਰਤੀ ਸ਼ਾਮ 7:15 ਕੀਤੀ ਜਾ ਰਹੀ ਹੈ। ਅੱਜ ਕਮੇਟੀ ਵਲੋਂ ਸ਼ਹਿਰ ਦੇ ਬਾਜ਼ਾਰਾਂ ’ਚ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ। ਸੋਭਾ ਯਾਤਰਾ ਦੌਰਾਨ ਪੂਜਾ ਸ੍ਰੀ ਵਿਸ਼ਨੂੰ ਸਿੰਗਲਾ ਨੇ ਕੀਤੀ। ਨਾਰੀਅਲ ਦੀ ਰਸਮ ਅਸੋਕ ਗਰਗ ਲੱਖੀ ਐਮਡੀ ਗਰੀਨ ਐਵੀਨਿਊ ਵਲੋਂ ਕੀਤੀ ਗਈ, ਝੰਡੇ ਲਹਿਰਾਉਣ ਦੀ ਰਸਮ ਸ਼ਿਵ ਸਿੰਗਲਾ ਐਮਡੀ ਟੰਡਨ ਸਕੂਲ ਬਰਨਾਲਾ ਤੇ ਜੋਤੀ ਪ੍ਰਚੰਡ ਦੀ ਰਸਮ ਸ਼ਸੀ ਚੌਪੜਾ ਨੇ ਕੀਤੀ। ਸੋਭਾ ਯਾਤਰਾ ਦੌਰਾਨ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਕੱਢੀਆਂ ਗਈਆਂ, ਵੱਖ ਵੱਖ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ। ਸਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਸੋਭਾ ਯਤਰਾ ਦਾ ਸਵਾਗਤ ਕੀਤਾ। ਸੋਭਾ ਯਾਤਰਾ ਸਮੇਂ ਵਿਸ਼ੇਸ਼ ਮਹਿਮਾਨ ਵਜੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸ੍ਰੋਮਣੀ ਅਕਾਲੀ ਦਲ ਦੇ ਆਗੂ ਕੁਲਵੰਤ ਸਿੰਘ ਕੀਤੂ, ਭਾਜਪਾ ਆਗੂ ਯਾਦਵਿੰਦਰ ਸਿੰਘ ਸੰਟੀ ਸ਼ਾਮਲ ਹੋਏ। ਸ਼ਾਮ ਦੀ ਆਰਤੀ ਪਿਆਰਾ ਲਾਲ ਰਾਏਸਰੀਆ ਤੇ ਸੁਮਿੱਤ ਗੋਇਲ ਵਲੋਂ ਕੀਤੀ ਗਈ। ਇਸ ਸੋਭਾ ਯਤਰਾ ਤੇ ਸਮਾਗਮ ’ਚ ਸਹਿਰ ਦੀਆਂ ਵੱਖ ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਤੋਂ ਇਲਾਵਾ 27 ਮਾਰਚ ਨੂੰ ਸ੍ਰੀ ਰਮਾਇਣ ਦੇ ਪਾਠ ਤੇ ਆਰਤੀ ਕੀਤੀ ਜਾਵੇਗੀ ਤੇ ਸ੍ਰੀ ਰਾਮ ਕੀਰਤਨ ਕੀਤਾ ਜਾਵੇਗਾ। ਇਸ ਦੌਰਾਨ ਭੰਡਾਰਾ ਵੀ ਚੱਲੇਗਾ।