ਦੇਸੀ ਪਿਸਤੌਲ .315 ਬੋਰ ਬਰਾਮਦ, ਕੇਸ ਦਰਜ
ਇੱਕ ਦੇਸੀ ਪਿਸਤੌਲ (ਕੱਟਾ) 315 ਬੋਰ ਬ੍ਰਾਮਦ, ਕੇਸ ਦਰਜ
Publish Date: Sat, 11 Apr 2026 05:30 PM (IST)
Updated Date: Sun, 12 Apr 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਦੇਸੀ ਪਿਸਤੌਲ (ਕੱਟਾ) 315 ਬੋਰ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਨੇੜੇ ਪੁਲਿਸ ਸੂਆ ਬਾਹੱਦ ਠੀਕਰੀਵਾਲ ਕੋਲ ਪੁੱਜੀ ਤਾਂ ਸਾਹਮਣੇ ਤੋਂ ਇਕ ਵਿਅਕਤੀ ਸੜਕ ਦੇ ਕਿਨਾਰੇ ਸੱਜੇ ਹੱਥ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਦਮ ਘਬਰਾ ਕੇ ਖਿਸਕਣ ਲੱਗਾ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕੀਤੇ ਵਿਅਕਤੀ ਤੋਂ ਨਾਮ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਹਰਵਿੰਦਰ ਸਿੰਘ ਉਰਫ ਸਨੀ ਪੁੱਤਰ ਕਰਨੈਲ ਸਿੰਘ ਵਾਸੀ ਅੋਲਖ ਪੱਤੀ ਠੀਕਰੀਵਾਲ ਦੱਸਿਆ। ਉਸਦੀ ਪਹਿਣੀ ਹੋਈ ਲੋਅਰ ਦੀ ਖੱਬੀ ਡੱਬ ’ਚੋਂ ਇੱਕ ਦੇਸੀ ਪਿਸਤੌਲ (ਕੱਟਾ) 315 ਬੋਰ ਬਰਾਮਦ ਹੋਇਆ। ਦੇਸੀ ਪਿਸਤੌਲ (ਕੱਟਾ) ਨੂੰ ਖੋਲ੍ਹ ਕੇ ਚੈਕ ਕੀਤਾ, ਜਿਸਦੀ ਬੈਰਲ ’ਚ ਇਕ ਜਿੰਦਾ ਕਾਰਤੂਸ .315 ਬੋਰ ਮਿਲਿਆ ਜਿਸ ਪਰ ਕੇਐੱਫ 8ਐੱਮਐੱਮ ਲਿਖਿਆ ਹੋਇਆ ਹੈ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।