80 ਪਾਬੰਦੀਸ਼ੁਦਾ ਗੋਲੀਆਂ ਬਰਾਮਦ
80 ਪਾਬੰਦੀਸ਼ੁਦਾ ਗੋਲੀਆਂ ਬਰਾਮਦ
Publish Date: Fri, 23 Jan 2026 04:21 PM (IST)
Updated Date: Sat, 24 Jan 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ 80 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਕਿ ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਹਰਬੰਸ ਸਿੰਘ ਵਾਸੀ ਨੇੜੇ ਬਾਬਾ ਮੱਠ ਤਪਾ ਮੰਡੀ ਤੇ ਜਗਜੀਤ ਸਿੰਘ ਉਰਫ ਚਿਕਨੀ ਪੁੱਤਰ ਦਾਰਾ ਸਿੰਘ ਵਾਸੀ ਪੁਰਾਣਾ ਬਾਜ਼ਾਰ ਨੇੜੇ ਪੀਰਖਾਨਾ ਤਪਾ ਮੰਡੀ ਜੋ ਬਾਹਰਲੇ ਜਿਲ੍ਹਿਆਂ ਤੋਂ ਪਾਬੰਦੀਸ਼ੁਦਾ ਗੋਲ਼ੀਆਂ ਲਿਆ ਕੇ ਰੂੜੇਕੇ ਕਲਾਂ ਦੇ ਆਸਪਾਸ ਪਿੰਡਾਂ ’ਚ ਵੇਚਣ ਦੇ ਆਦੀ ਹਨ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਉਕਤਾਨ ਕੋਲੋਂ 80 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।