18 ਬੋਤਲਾਂ ਸ਼ਰਾਬ ਬਰਾਮਦ
18 ਬੋਤਲ ਸ਼ਰਾਬ ਬਰਾਮਦ
Publish Date: Fri, 10 Apr 2026 04:12 PM (IST)
Updated Date: Sat, 11 Apr 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 18 ਬੋਤਲਾਂ ਸ਼ਰਾਬ ਬਰਾਮਦ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦੁਸ਼ਹਿਰਾ ਗਰਾਊਂਡ ਬਰਨਾਲਾ ਵਿਖੇ ਪਰਮਜੀਤ ਕੌਰ ਪਤਨੀ ਰਾਜੂ ਸਿੰਘ ਵਾਸੀ ਮਕਾਨ ਨੰ ਬੀ-11/2614 ਗੁਰੂ ਨਾਨਕ ਨਗਰ ਬਰਨਾਲਾ ਉਕਤ ਬਾਹਰੋਂ ਸ਼ਰਾਬ ਲਿਆ ਕੇ ਮਹਿੰਗੇ ਭਾਅ ’ਚ ਵੇਚਣ ਦੀ ਤਾਕ ’ਚਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੇਡ ਕਰ ਕੇ ਪਰਮਜੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ 18 ਬੋਤਲਾਂ ਸ਼ਰਾਬ ਬਰਾਮਦ ਕੀਤੀ।